ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਲਈ ਵੋਟਿੰਗ ਅੱਜ (ਪੜ੍ਹੋ 12 ਮਈ ਦੀਆਂ ਖਾਸ ਖਬਰਾਂ)

05/12/2019 2:49:55 AM

ਨਵੀਂ ਦਿੱਲੀ (ਵੈਬ ਡੈਸਕ) — ਛੇਵੇਂ ਪੜਾਅ ਲਈ ਐਤਵਾਰ ਨੂੰ 7 ਸੂਬਿਆਂ ਦੀ 59 ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋਵੇਗੀ। ਛੇਵੇਂ ਪੜਾਅ 'ਚ ਦਿੱਲੀ ਦੀ 7, ਹਰਿਆਣਾ ਦੀ 10 ਯੂ.ਪੀ. ਦੀ 14, ਮੱਧ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੀ 8-8 ਤੇ ਝਾਰਖੰਡ ਦੀ 4 ਸੀਟਾਂ 'ਤੇ ਵੋਟਿੰਗ ਹੋਵੇਗੀ। ਇਸ ਪੜਾਅ 'ਚ ਕੁਲ 10.17 ਕਰੋੜ ਵੋਟਰ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨਗੇ।

ਪੀ.ਐੱਮ. ਮੋਦੀ ਯੂ.ਪੀ-ਮੱਧ ਪ੍ਰਦੇਸ਼ ਦੌਰੇ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਮਹਾਸਾਗਰ ਦੇ ਅੰਤਿਮ ਪੜਾਅ ਦੇ ਚੋਣ ਮੈਦਾਨ ਲਈ ਅੱਜ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੌਰੇ 'ਤੇ ਜਾਣਗੇ। ਪੀ.ਐੱਮ. ਦੋਹਾਂ ਸੂਬਿਆਂ 'ਚ ਦੋ ਦੋ ਜਨ ਸਭਾਵਾਂ ਕਰਨਗੇ। ਉਹ ਸਵੇਰੇ 11 ਵਜੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੇ ਦੁਪਹਿਰ 12.25 ਵਜੇ ਦੇਵਰੀਆ 'ਚ ਚੋਣ ਰੈਲੀ ਕਰਨਗੇ। ਇਸ ਤੋਂ ਬਾਅਦ ਪੀ.ਐੱਮ. ਮੱਧ ਪ੍ਰਦੇਸ਼ ਦੇ ਖੰਡਵਾ 'ਚ ਸ਼ਾਮ 4:35 ਵਜੇ ਤੇ ਸ਼ਾਮ 6:40 'ਤੇ ਇੰਦੌਰ 'ਚ ਚੋਣ ਸਭਾ ਕਰਨਗੇ।

ਹਿਮਾਚਲ ਪ੍ਰਦੇਸ਼, ਪੰਜਾਬ ਦੌਰੇ 'ਤੇ ਅਮਿਤ ਸ਼ਾਹ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਅੱਜ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੌਰੇ 'ਤੇ ਆਉਣਗੇ। ਉਹ ਇਥੇ ਚਾਰ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਸ਼ਾਹ ਸਵੇਰੇ 11 ਵਜੇ ਹਿਮਾਚਲ ਪ੍ਰਦੇਸ਼ ਦੇ ਚੰਬਾ, ਦੁਪਹਿਰ 1:15 ਵਜੇ ਬਿਲਾਸਪੁਰ, ਦੁਪਹਿਰ ਤਿੰਨ ਵਜੇ ਨਾਹਨ, ਸਿਰਮੌਰ 'ਚ ਚੋਣ ਸਭਾ ਕਰਨਗੇ। ਇਸ ਤੋਂ ਬਾਅਦ ਸ਼ਾਮ 5 ਵਜੇ ਪੰਜਾਬ ਦੇ ਅੰਮ੍ਰਿਤਸਰ 'ਚ ਚੋਣ ਰੈਲੀ ਕਰਨਗੇ।

ਮਾਇਆਵਤੀ ਪੰਜਾਬ ਦੌਰੇ 'ਤੇ
ਬਸਪਾ ਸੁਪ੍ਰੀਮੋ ਮਾਇਆਵਤੀ ਪੰਜਾਬ 'ਚ ਪਾਰਟੀ ਉਮੀਦਵਾਰਾਂ ਦੇ ਸਮਰੱਥਨ 'ਚ ਪ੍ਰਚਾਰ ਕਰੇਗੀ। ਮਾਇਆਵਤੀ ਅੱਜ ਨਵਾਂਸ਼ਹਿਰ 'ਚ ਰੈਲੀ ਨੂੰ ਸੰਬੋਧਿਤ ਕਰਨਗੀ। ਇਸ ਤੋਂ ਬਾਅਦ ਚੋਣ ਪ੍ਰਚਾਰ ਮੁਹਿੰਮ ਦੀ ਅੰਤਿਮ ਰੈਲੀ ਨੂੰ ਚੰਡੀਗੜ੍ਹ 'ਚ ਵੀ ਸੰਬੋਧਿਤ ਕੀਤਾ ਜਾਵੇਗਾ। 

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਮੁੰਬਈ ਇੰਡੀਅਸ ਬਨਾਮ ਚੇਨਈ ਸੁਪਰਕਿੰਗ (ਫਾਈਨਲ)
ਫੁੱਟਬਾਲ : ਲਾ ਲੀਗ ਫੁੱਟਬਾਲ ਟੂਰਨਾਮੈਂਟ 2018/19
ਟੈਨਿਸ : ਏ.ਟੀ.ਪੀ. 1000 ਮੈਡ੍ਰਿਡ ਓਪਨ ਟੈਨਿਟ ਟੂਰਨਾਮੈਂਟ 2019
ਤੀਰਅੰਦਾਜੀ : ਹੁੰਡਈ ਤੀਰਅੰਦਾਜੀ ਵਿਸ਼ਵਕੱਪ-2019


Inder Prajapati

Content Editor

Related News