ਕਾਂਗਰਸ CWC ਦੀ ਬੈਠਕ ਅੱਜ, ਨਵੇਂ ਪ੍ਰਧਾਨ ''ਤੇ ਹੋ ਸਕਦੈ ਫੈਸਲਾ (ਪੜ੍ਹੋ 10 ਅਗਸਤ ਦੀਆਂ ਖਾਸ ਖਬਰਾਂ)
Saturday, Aug 10, 2019 - 02:26 AM (IST)

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਦੇ ਚੋਣ ਲਈ ਪਾਰਟੀ ਦੀ ਸਰਵਉੱਚ ਨੀਤੀ ਨਿਰਧਾਰਕ ਇਕਾਈ ਕਾਰਜ ਕਮੇਟੀ ਦੀ ਅੱਜ ਇਥੇ ਮਹੱਤਵਪੂਰਨ ਬੈਠਕ ਹੋਵੇਗੀ। ਰਾਹੁਲ ਗਾਂਧੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕਾਂਗਰਸ 'ਚ ਪ੍ਰਧਾਨ ਦਾ ਅਹੁਦਾ ਖਾਲੀ ਚੱਲ ਰਿਹਾ ਹੈ। ਇਸ ਲਈ ਨਵੇਂ ਪ੍ਰਧਾਨ ਦੇ ਨਾਂ 'ਤੇ ਵਿਚਾਰ ਕਰਨ ਲਈ ਕਾਰਜ ਕਮੇਟੀ ਦੀ ਇਹ ਅਹਿਮ ਬੈਠਕ ਸੱਦੀ ਗਈ ਹੈ। ਬੈਠਕ ਸਵੇਰੇ 11 ਵਜੇ ਇਥੇ ਪਾਰਟੀ ਮੁੱਖ ਦਫਤਰ 'ਚ ਸ਼ੁਰੂ ਹੋਵੇਗੀ।
ਅੱਜ ਤੋਂ ਜੰਮੂ 'ਚ ਖੁੱਲ੍ਹਣਗੇ ਸਕੂਲ ਕਾਲਜ
ਜੰਮੂ ਪ੍ਰਸ਼ਾਸਨ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਆਰਟੀਕਲ 370 ਨੂੰ ਖਤਮ ਕੀਤੇ ਜਾਣ ਤੋਂ ਬਾਅਦ 5 ਅਗਸਤ ਤੋਂ ਸਾਵਧਾਨੀ ਵਜੋਂ ਲਗਾਈ ਗਈ ਧਾਰਾ 144 ਨੂੰ ਸ਼ੁੱਕਰਵਾਰ ਨੂੰ ਹਟਾ ਲਿਆ ਤੇ ਅੱਜ ਤੋਂ ਸਕੂਲ ਤੇ ਕਾਲਜ ਖੋਲ੍ਹੇ ਜਾਣ ਦਾ ਆਦੇਸ਼ ਦਿੱਤਾ ਹੈ।
ਭਾਜਪਾ ਦਾ ਦੋ ਦਿਨਾਂ ਮੰਥਨ ਕੈਂਪ ਅੱਜ ਤੋਂ
ਪੱਛਮੀ ਬੰਗਾਲ 'ਚ 2021 'ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਭਾਰਤੀ ਜਨਤਾ ਪਾਰਟੀ ਦੀ ਬੰਗਾਲ ਇਕਾਈ ਦੁਰਗਾਪੁਰ 'ਚ ਅੱਜ ਤੋਂ ਦੋ ਦਿਨ ਦੇ ਮੰਥਨ ਦਾ ਦੌਰ ਸ਼ੁਰੂ ਕਰੇਗੀ। ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਪਾਰਟੀ ਲਈ ਆਉਣ ਵਾਲੇ ਦਿਨਾਂ 'ਚ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ, ਇਸ ਤੈਅ ਕੀਤਾ ਜਾਵੇਗਾ।
ਯੇਦਿਯੁਰੱਪਾ ਕਰਣਗੇ ਹਾਈ ਲੈਵਲ ਮੀਟਿੰਗ
ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦਿਯੁਰੱਪਾ ਅੱਜ ਅਧਿਕਾਰੀਆਂ ਨਾਲ ਹਾਈ ਲੈਵਲ ਮੀਟਿੰਗ ਕਰਣਗੇ। ਇਸ ਬੈਠਕ 'ਚ ਹੜ੍ਹ ਪ੍ਰਭਾਵਿਤਲੋਕਾਂ ਲਈ ਪ੍ਰਭਾਵੀ ਕਦਮ ਚੁੱਕਣ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਨਾਲ ਹੀ ਹੋਰ ਮਾਮਲਿਆਂ 'ਤੇ ਵੀ ਚਰਚਾ ਹੋ ਸਕਦੀ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਫੁੱਟਬਾਲ : ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ-2019ਟ
ਅਲਟੀਮੇਟ ਟੇਬਲ ਟੈਨਿਸ ਲੀਗ-2019
ਕਬੱਡੀ : ਪ੍ਰੋ ਕਬੱਡੀ ਲੀਗ-2019
Related News
ਜਲੰਧਰ ''ਚ ਹੋ ਗਿਆ ਐਨਕਾਊਂਟਰ ਤੇ ਮਜੀਠੀਆ ਦਾ ਨਾਂ ਲਏ ਬਿਨ੍ਹਾਂ ਹੀ ਵੱਡੀ ਗੱਲ ਕਹਿ ਗਏ CM ਮਾਨ, ਪੜ੍ਹੋ top-10 ਖ਼ਬਰਾਂ
