ਟਿਕਟ ਮੁੱਦੇ 'ਤੇ ਕੇ.ਪੀ. ਅੱਜ ਰਾਹੁਲ ਨਾਲ ਕਰਨਗੇ ਮੁਲਾਕਾਤ (ਪੜ੍ਹੋ 10 ਅਪ੍ਰੈਲ ਦੀਆਂ ਖਾਸ ਖਬਰਾਂ)

Wednesday, Apr 10, 2019 - 02:28 AM (IST)

ਟਿਕਟ ਮੁੱਦੇ 'ਤੇ ਕੇ.ਪੀ. ਅੱਜ ਰਾਹੁਲ ਨਾਲ ਕਰਨਗੇ ਮੁਲਾਕਾਤ (ਪੜ੍ਹੋ 10 ਅਪ੍ਰੈਲ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ/ਜਲੰਧਰ— ਜਲੰਧਰ ਲੋਕ ਸਭਾ ਸੀਟ ਤੋਂ ਜਿੱਤ ਦੀ ਦਾਅਵੇਦਾਰੀ ਜਤਾ ਰਹੇ ਮੋਹਿੰਦਰ ਸਿੰਘ ਕੇ.ਪੀ. ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਗੇ। ਜ਼ਿਕਰਯੋਗ ਹੈ ਕਿ ਇਸ ਸੀਟ ਤੋਂ ਕਾਂਗਰਸ ਵੱਲੋਂ ਚੌਧਰੀ ਸੰਤੋਖ ਸਿੰਘ ਨੂੰ ਪਹਿਲਾਂ ਹੀ ਆਪਣਾ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਪਰ ਮੋਹਿੰਦਰ ਸਿੰਘ ਕੇ.ਪੀ. ਦੇ ਵਿਰੋਧ ਕਾਰਨ ਟਿਕਟ ਬਾਰੇ ਫੈਸਲਾ ਕਾਂਗਰਸ ਵੱਲੋਂ ਰਿਵਿਊ 'ਚ ਪਾ ਦਿੱਤਾ ਗਿਆ ਸੀ ਜਿਸ ਬਾਰੇ ਫੈਸਲਾ 11 ਅਪ੍ਰੈਲ ਨੂੰ ਆਉਣਾ ਹੈ।

ਰਾਫੇਲ ਸੌਦੇ 'ਤੇ ਅੱਜ ਫਿਰ ਹੋਵੇਗੀ ਸੁਣਵਾਈ
ਸੁਪਰੀਮ ਕੋਰਟ ਅੱਜ ਇਹ ਤੈਅ ਕਰੇਗਾ ਕਿ ਕੀ ਲੀਕ ਹੋਏ ਦਸਤਾਵੇਜ਼ਾਂ ਦੇ ਆਧਾਰ 'ਤੇ ਰਾਫੇਲ ਮਾਮਲੇ 'ਚ ਦਰਜ ਮੁੜ ਵਿਚਾਰ ਪਟੀਸ਼ਨ 'ਤੇ ਸੁਣਵਾਈ ਹੋ ਸਕਦੀ ਹੈ ਜਾਂ ਨਹੀਂ? ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਸੰਜੇ ਕਿਸ਼ਨ ਕੌਲ ਤੇ ਜਸਟਿਸ ਕੇ.ਐੱਮ. ਜੋਸੇਫ ਦੀ ਬੈਂਚ ਅੱਜ ਤੈਅ ਕਰੇਗੀ ਕਿ ਨਵੇਂ ਤੱਥਾਂ ਦੇ ਆਧਾਰ 'ਤੇ ਮੁੜ ਵਿਚਾਰ ਪਟੀਸ਼ਨ 'ਤੇ ਸੁਣਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ।

ਰਾਹੁਲ ਗਾਂਧੀ ਅੱਜ ਦਾਖਲ ਕਰਨਗੇ ਨਾਮਜ਼ਦਗੀ ਪੱਤਰ 
ਕਾਂਗਰਸ ਉਮੀਦਵਾਰ ਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਅੱਜ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਅਤੇ ਇਸ ਦੇ ਨਾਲ ਹੀ ਉਹ ਗੌਰੀਗੰਜ 'ਚ ਰੋਡ ਸ਼ੋਅ ਵੀ ਕਰਨਗੇ।

ਦਾਗੀ ਨੇਤਾਵਾਂ ਦੇ ਰਾਜਨੀਤੀ ਦਲ ਬਣਾਉਣ 'ਤੇ ਸੁਣਵਾਈ ਅੱਜ
ਦਾਗੀ ਨੇਤਾਵਾਂ ਦੇ ਪਾਰਟੀ ਬਣਾਉਣ ਜਾਂ ਫਿਰ ਪਾਰਟੀ 'ਚ ਰਹਿਣ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਦਰਜ ਜਨਹਿੱਤ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਸੀਜੇਆਈ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ।

ਲਾਲੂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ
ਚਾਰਾ ਘਪਲਾ ਮਾਮਲੇ 'ਚ ਲਾਲੂ ਪ੍ਰਸਾਦ ਯਾਦਵ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ। ਦੂਜੇ ਪਾਸੇ ਸੀਬੀਆਈ ਨੇ ਲਾਲੂ ਯਾਦਵ ਦੀ ਜ਼ਮਾਨਤ ਦਾ ਵਿਰੋਧ ਕੀਤਾ ਹੈ।

ਐੱਨ.ਆਰ.ਸੀ. ਮਾਮਲੇ 'ਚ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
ਅਸਮ ਨਾਗਰਿਕ ਰਜਿਸਟਰਾਰ (ਐੱਨ.ਆਰ.ਸੀ.) ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਪਿਛਲੀ ਸੁਣਵਾਈ 'ਚ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਚੋਣ ਦੇ ਬਾਵਜੂਦ ਐੱਨ.ਆਰ.ਸੀ. ਲਈ ਸੁਰੱਖਿਆ ਬਲ ਜਾਂ ਸਟਾਫ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ। ਸੁਪਰੀਮ ਕੋਰਟ ਨੇ ਐਨ.ਆਰ.ਸੀ. ਦਾ ਕੰਮ 31 ਜੁਲਾਈ ਤਕ ਪੂਰਾ ਕਰਨ ਦਾ ਆਦੇਸ਼ ਦਿੱਤਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਮੁੰਬਈ ਇੰਡੀਅਨਜ਼ ਬਨਾਮ ਕਿੰਗਜ਼ ਇਲੈਵਨ ਪੰਜਾਬ (ਆਈ. ਪੀ. ਐੱਲ. ਸੀਜ਼ਨ-12)
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ
ਫੁੱਟਬਾਲ : ਹੀਰੋ ਸੁਪਰ ਕੱਪ-2019 ਫੁੱਟਬਾਲ ਟੂਰਨਾਮੈਂਟ
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19


author

Inder Prajapati

Content Editor

Related News