ਦੋ ਦਿਨਾਂ ਰਾਏਬਰੇਲੀ ਦੌਰੇ ''ਤੇ ਪ੍ਰਿਅੰਕਾ ਗਾਂਧੀ (ਪੜ੍ਹੋ 11 ਜੂਨ ਦੀਆਂ ਖਾਸ ਖਬਰਾਂ)
Tuesday, Jun 11, 2019 - 02:27 AM (IST)
ਨਵੀਂ ਦਿੱਲੀ/ਜਲੰਧਰ (ਵੈਬ ਡੈਸਕ)— ਕਾਂਗਰਸ ਜਨਰਲ ਸਕੱਤਰ ਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਅੰਕਾ ਗਾਂਧੀ ਵਾਡਰਾ ਮੰਗਲਵਾਰ ਨੂੰ ਦੋ ਦਿਨਾਂ ਦੌਰੇ 'ਤੇ ਆਪਣੀ ਮਾਂ ਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਪ੍ਰਧਾਨ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਆਉਣਗੀ। ਪਾਰਟੀ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਸ਼੍ਰੀਮਤੀ ਵਾਡਰਾ 11 ਜੂਨ ਨੂੰ ਸ਼ਾਮ ਸਾਢੇ ਸੱਤ ਵਜੇ ਫੁਰਸਤਗੰਜ ਹਵਾਈ ਅੱਡੇ 'ਤੇ ਪਹੁੰਚਣਗੀ ਜਿਥੋਂ ਉਹ ਗੈਸਟ ਹਾਊਸ ਜਾਣਗੀ।
ਪ੍ਰਫੁੱਲ ਪਟੇਲ ਤੋਂ ਅੱਜ ਫਿਰ ਹੋਵੇਗੀ ਪੁੱਛਗਿੱਛ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇਤਾ ਤੇ ਸਾਬਕਾ ਨਾਗਰਿਕ ਹਵਾਬਾਦੀ ਮੰਤਰੀ ਪ੍ਰਫੁੱਲ ਪਟੇਲ ਤੋਂ ਕਰੋੜਾਂ ਰੁਪਏ ਦੇ ਹੋਏ ਹਵਾਬਾਜੀ ਘਪਲਾ ਮਾਮਲੇ 'ਚ ਈ.ਡੀ. ਨੇ ਸੋਮਵਾਰ ਨੂੰ 8 ਘੰਟੇ ਤੋਂ ਜ਼ਿਆਦਾ ਸਮੇਂ ਤਕ ਪੁੱਛਗਿੱਛ ਕੀਤੀ। ਪਟੇਲ ਤੋਂ ਈ.ਡੀ. ਅੱਜ ਫਿਰ ਪੁੱਛਗਿੱਛ ਕਰੇਗੀ।
ਕੇਜਰੀਵਾਲ ਸਰਕਾਰ ਦੀ ਕੈਬਨਿਟ ਮੀਟਿੰਗ ਅੱਜ
ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਅੱਜ ਕੈਬਨਿਟ ਦੀ ਬੈਠਕ ਸੱਦੀ ਹੈ, ਜਿਸ 'ਚ ਔਰਤਾਂ ਲਈ ਮੈਟਰੋ ਤੇ ਡੀ.ਟੀ.ਸੀ. ਬੱਸਾਂ 'ਚ ਫ੍ਰੀ ਸਫਰ ਦੀ ਯੋਜਨਾ 'ਤੇ ਚਰਚਾ ਹੋ ਸਕਦੀ ਹੈ। ਕੇਜਰੀਵਾਲ ਇਸ ਦੌਰਾਨ ਦਿੱਲੀ ਸਰਕਾਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਇਸ ਦੇ ਨਾਲ ਹੀ ਕੈਬਨਿਟ 'ਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਨੂੰ ਲੈ ਕੇ ਵੀ ਚਰਚਾ ਦੀ ਉਮੀਦ ਜਤਾਈ ਜਾ ਰਹੀ ਹੈ।
ਨੀਰਵ ਮੋਦੀ ਦੀ ਜਮਾਨਤ ਪਟੀਸ਼ਨ 'ਤੇ ਸੁਣਵਾਈ ਅੱਜ
ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਬ੍ਰਿਟੇਨ ਦੇ ਹਾਈ ਕੋਰਟ 'ਚ ਜਮਾਨਤ ਲਈ ਪਟੀਸ਼ਨ ਦਾਖਲ ਕੀਤੀ ਹੈ ਜਿਸ 'ਤੇ ਅੱਜ ਸੁਣਵਾਈ ਹੋਣੀ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਨੀਰਵ ਮੋਦੀ ਦੀ ਨਿਆਂਇਕ ਹਿਰਾਸਤ ਦੀ ਮਿਆਦ 27 ਜੂਨ ਤਕ ਵਧਾ ਦਿੱਤੀ ਸੀ।
ਉੱਤਰ ਪ੍ਰਦੇਸ਼ ਦੀ ਕੈਬਨਿਟ ਮੀਟਿੰਗ ਅੱਜ
ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਅੱਜ ਕੈਬਨਿਟ ਮੀਟਿੰਗ ਹੋਣੀ ਹੈ। ਇਸ ਬੈਠਕ 'ਚ ਯੋਗੀ ਸਰਕਾਰ ਉਦਯੋਗਿਕ ਨੀਤੀ ਪੇਸ਼ ਕਰ ਸਕਦੀ ਹੈ। ਕੈਬਨਿਟ ਬੈਠਕ 'ਚ ਤਿੰਨ ਆਈ.ਟੀ. ਪਾਰਕ ਨੂੰ ਵੀ ਮਨਜ਼ੂਰੀ ਮਿਲ ਸਕਦੀ ਹੈ। ਇਸ ਬੈਠਕ 'ਚ ਸੂਬੇ ਦੀ ਕਾਨੂੰਨ ਵਿਵਸਥਾ 'ਤੇ ਵੀ ਚਰਚਾ ਹੋ ਸਕਦੀ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਸ਼੍ਰੀਲੰਕਾ ਬਨਾਮ ਬੰਗਲਾਦੇਸ਼ (ਵਿਸ਼ਵ ਕੱਪ-2019)
ਹਾਕੀ : ਜਾਪਾਨ ਅਫਰੀਕਾ ਬਨਾਮ ਪੋਲੈਂਡ (ਐੱਫ. ਆਈ. ਐੱਚ.)
ਫੁੱਟਬਾਲ : ਫੀਫਾ ਅੰਡਰ-20 ਵਿਸ਼ਵ ਕੱਪ-2019