ਗ੍ਰਹਿ ਮੰਤਰੀ ਰਾਜਨਾਥ ਅੱਜ ਅੰਮ੍ਰਿਤਸਰ ਦੌਰੇ ''ਤੇ (ਪੜ੍ਹੋ 22 ਜਨਵਰੀ ਦੀਆਂ ਖਾਸ ਖਬਰਾਂ)

Tuesday, Jan 22, 2019 - 02:08 AM (IST)

ਗ੍ਰਹਿ ਮੰਤਰੀ ਰਾਜਨਾਥ ਅੱਜ ਅੰਮ੍ਰਿਤਸਰ ਦੌਰੇ ''ਤੇ (ਪੜ੍ਹੋ 22 ਜਨਵਰੀ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ/ ਜਲੰਧਰ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਆਈ. ਸੀ. ਪੀ. ਅਟਾਰੀ ਬਾਰਡਰ 'ਤੇ ਬੀ. ਐੱਸ. ਐੱਫ. ਜਵਾਨਾਂ ਲਈ ਬਣਾਏ ਜਾਣ ਵਾਲੇ ਕੁਆਰਟਰਾਂ ਤੇ ਆਫਿਸਰਜ਼ ਮੈੱਸ ਦਾ ਉਦਘਾਟਨ ਕਰਨਗੇ, ਹਾਲਾਂਕਿ ਇਹ ਪ੍ਰੋਗਰਾਮ ਇਕ ਮਹੀਨਾ ਪਹਿਲਾਂ ਵੀ ਰੱਖਿਆ ਗਿਆ ਸੀ ਪਰ ਰੱਦ ਹੋ ਗਿਆ ਸੀ। ਇਸ ਤੋਂ ਇਲਾਵਾ ਜੁਆਇੰਟ ਚੈੱਕ ਪੋਸਟ ਅਟਾਰੀ 'ਚ ਕਰੋੜਾਂ ਦੀ ਲਾਗਤ ਨਾਲ ਤਿਆਰ ਹੋ ਚੁੱਕੀ ਟੂਰਿਸਟ ਗੈਲਰੀ ਦਾ ਵੀ ਉਦਘਾਟਨ ਰਾਜਨਾਥ ਸਿੰਘ ਵਲੋਂ ਕੀਤਾ ਜਾਵੇਗਾ।

ਮਾਲਦਾ 'ਚ ਅਮਿਤ ਸ਼ਾਹ ਕਰਨਗੇ ਰੈਲੀ
ਪੱਛਮ ਬੰਗਾਲ ਦੇ ਮਾਲਦਾ 'ਚ ਅੱਜ ਮੰਗਲਵਾਰ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਹੋਣੀ ਹੈ। ਇਸ ਦੇ ਲਈ ਭਾਜਪਾ ਨੇਤਾਵਾਂ ਨੇ ਏਅਰਪੋਰਟ 'ਤੇ ਹੈਲੀਕਾਪਟਰ ਉਤਾਰਨ ਦੀ ਮਨਜ਼ੂਰੀ ਮੰਗੀ ਸੀ। ਹਾਲਾਂਕਿ ਮੁਰੰਮਤ ਤੇ ਨਿਰਮਾਣ ਕਾਰਜ ਦਾ ਹਵਾਲਾ ਦੇ ਕੇ ਐਡੀਸ਼ਨਲ ਕਲੈਕਟਰ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ।

ਪੀ.ਐੱਮ. ਮੋਦੀ ਵਾਰਾਣਸੀ 'ਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੰਸਦੀ ਖੇਤਰ ਵਾਰਾਣਸੀ 'ਚ 15ਵੇਂ ਪ੍ਰਵਾਸੀ ਭਾਰਤੀ ਦਿਵਸ ਦੇ ਸੰਮੇਲਨ ਦਾ ਉਦਘਾਟਨ ਕਰਨਗੇ। ਪਹਿਲੀ ਵਾਰ ਵਾਰਾਣਸੀ 'ਚ 21 ਤੋਂ 23 ਜਨਵਰੀ ਤਕ ਤਿੰਨ ਦਿਨਾਂ ਸੰਮੇਲਨ ਦਾ ਆਯੋਜਨ ਹੋ ਰਿਹਾ ਹੈ। ਪੀ.ਐੱਮ. ਮੋਦੀ ਇਥੇ ਸਿਟੀ ਕਮਾਂਡ ਕੰਟਰੋਲ ਸਿਸਟਮ ਦੀ ਵੀ ਸ਼ੁਰੂਆਤ ਕਰ ਸਕਦੇ ਹਨ।

ਰਾਵੀ 'ਤੇ ਬਣੇ ਪੁੱਲ ਦਾ ਉਦਘਾਟਨ ਕਰਨਗੇ ਗਡਕਰੀ
ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਜੰਮੂ ਕਸ਼ਮੀਰ 'ਚ ਰਾਵੀ ਨਦੀ 'ਤੇ ਬਣੇ 1,210 ਮੀਟਰ ਲੰਬੇ ਪੁਲ ਦਾ ਅੱਜ ਉਦਘਾਟਨ ਕਰਨਗੇ। ਸਰਕਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਪੁੱਲ ਤੋਂ ਕਠੁਆ ਤੇ ਪਠਾਨਕੋਟ ਜ਼ਿਲੇ ਦੀ ਦੂਰੀ 45 ਕਿਲੋਮੀਟਰ ਤੋਂ ਘੱਟ ਹੋਕੇ 8.6 ਕਿਲੋਮੀਟਰ ਰਹਿ ਜਾਵੇਗੀ। ਇਸ ਨੂੰ 159 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਦੱਖਣੀ ਅਫਰੀਕਾ ਬਨਾਮ ਪਾਕਿਸਤਾਨ (ਦੂਜਾ ਵਨ ਡੇ)
ਫੁੱਟਬਾਲ : ਏ. ਐੱਫ. ਸੀ. ਏਸ਼ੀਅਨ ਕੱਪ-2019
ਕੁਸ਼ਤੀ : ਪ੍ਰੋ ਰੈਸਲਿੰਗ ਲੀਗ-2019 


author

Inder Prajapati

Content Editor

Related News