ਮੁੜ ਛੱਡਿਆ ਗਿਆ ਪੌਂਗ ਡੈਮ 'ਚੋਂ ਪਾਣੀ, ਇਸ ਇਲਾਕੇ ਦੇ ਪਿੰਡਾਂ ਲਈ ਬਣਿਆ ਖ਼ਤਰਾ
Sunday, Jul 30, 2023 - 12:53 PM (IST)
ਹਾਜੀਪੁਰ (ਜੋਸ਼ੀ)-ਇੰਦੌਰਾ ਦੇ ਮੰਡ ਇਲਾਕੇ ’ਚ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਖੇਤਾਂ ’ਚ ਪਾਣੀ ਭਰਿਆ ਹੋਇਆ ਹੈ। ਮੱਕੀ, ਝੋਨੇ ਅਤੇ ਗੰਨੇ ਦੀਆਂ ਫ਼ਸਲਾਂ ਤਾਂ ਲਗਾਤਾਰ 14 ਦਿਨਾਂ ਤੋਂ ਚਲ ਰਹੇ ਪਾਣੀ ’ਚ ਡੁੱਬ ਕੇ ਬਰਬਾਦ ਹੋ ਚੁੱਕੀਆਂ ਹਨ। ਪਾਣੀ ਨਾਲ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਹੋ ਰਿਹਾ ਹੈI ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਸਰਕਾਰ ਪ੍ਰਤੀ ਭਾਰੀ ਰੋਸ ਹੈ ਕਿ ਅੱਜ ਇੰਨੇ ਦਿਨ ਬੀਤ ਜਾਣ ’ਤੇ ਵੀ ਸਾਡੇ ਪਿੰਡਾਂ ਦੀ ਕੋਈ ਵੀ ਸਰਕਾਰੀ ਨੁਮਾਇੰਦਾ ਸਾਰ ਲੈਣ ਲਈ ਨਹੀਂ ਆਇਆ I ਮੰਡ ਸਨੋਰ ਦੇ ਹੜ੍ਹ ’ਚ ਫਸੇ ਪਿੰਡਾਂ ਦੇ ਲੋਕਾਂ ਨੇ ਤਾਂ ਸ਼ਾਹ ਨਹਿਰ ਦੇ ਸਾਇਫਨ ’ਤੇ ਲੋਹੇ ਦੇ ਗਾਰਡਰ ਰੱਖ ਕੇ ਪੈਦਲ ਆਉਣ ਜਾਣ ਦਾ ਰਸਤਾ ਆਪ ਬਣਾ ਕੇ ਸਰਕਾਰ ਨੂੰ ਦਸ ਦਿੱਤਾ ਹੈ ਕਿ ਨੇਤਾ ਲੋਕ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਨਹੀਂ ਕੇਵਲ ਫੋਟੋ ਖਿੱਚਵਾਉਣ ਲਈ ਆਉਂਦੇ ਹਨ I
ਇਹ ਵੀ ਪੜ੍ਹੋ- ਸਰਕਾਰ ਨੇ ਕੀਤੇ ਸਨ ਹੜ੍ਹ ਨਾਲ ਨਜਿੱਠਣ ਦੇ ਪੂਰੇ ਇੰਤਜ਼ਾਮ, ਜ਼ਿਆਦਾ ਮੀਂਹ ਕਾਰਨ ਵਿਗੜੇ ਹਾਲਾਤ: ਜੌੜਾਮਾਜਰਾ
ਪੌਂਗ ਡੈਮ ਤੋਂ ਸ਼ਨੀਵਾਰ ਸਪਿਲਵੇ ਰਾਹੀਂ 31516 ਅਤੇ ਪਾਵਰ ਹਾਊਸ ਰਾਹੀਂ 18053 ਕੁੱਲ 49569 ਕਿਊਸਿਕ ਪਾਣੀ ਸ਼ਾਹ ਨਹਿਰ ਝੀਲ ਵਿਚ ਛੱਡਿਆ ਗਿਆ ਹੈI ਸ਼ਾਮ 6 ਵਜੇ ਪੌਂਗ ਡੈਮ ਝੀਲ ’ਚ ਪਾਣੀ ਦੀ ਆਮਦ 56140 ਕਿਊਸਿਕ ਨੋਟ ਕੀਤੀ ਗਈ ਅਤੇ ਪੌਂਗ ਡੈਮ ਝੀਲ ਦਾ ਲੈਵਲ 1375.65 ਫੁੱਟ ਨੋਟ ਕੀਤਾ ਗਿਆ, ਜੋ ਖ਼ਤਰੇ ਦੇ ਨਿਸ਼ਾਨ ਤੋਂ ਹਾਲੇ 14.35 ਫੁੱਟ ਦੂਰ ਹੈ I ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼ਾਹ ਨਹਿਰ ਬੈਰਾਜ ’ਚੋਂ ਅੱਜ 37869 ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਜਾ ਰਿਹਾ ਹੈ ਅਤੇ 11500 ਕਿਊਸਕ ਪਾਣੀ ਮੁਕੇਰੀਆਂ ਹਾਈਡਲ ਨਹਿਰ ’ਚ ਛੱਡਿਆ ਗਿਆ ਹੈ।
ਇਹ ਵੀ ਪੜ੍ਹੋ- ਦੋਸਤ ਕੋਲ ਰਹਿ ਰਹੇ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਭਰਾ ਨੂੰ ਅਜਿਹੇ ਹਾਲ 'ਚ ਵੇਖ ਭੈਣਾਂ ਦਾ ਨਿਕਲਿਆ ਤ੍ਰਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ