ਸਿੱਧੂ ਦੇ ਸਮਰਥਨ 'ਚ ਰਜ਼ੀਆ ਸੁਲਤਾਨਾ ਵੱਲੋਂ ਦਿੱਤੇ ਅਸਤੀਫ਼ੇ ਨੂੰ ਲੈ ਕੇ ਦਵੰਦ ਬਰਕਰਾਰ

Friday, Oct 01, 2021 - 01:37 PM (IST)

ਸਿੱਧੂ ਦੇ ਸਮਰਥਨ 'ਚ ਰਜ਼ੀਆ ਸੁਲਤਾਨਾ ਵੱਲੋਂ ਦਿੱਤੇ ਅਸਤੀਫ਼ੇ ਨੂੰ ਲੈ ਕੇ ਦਵੰਦ ਬਰਕਰਾਰ

ਲੁਧਿਆਣਾ (ਹਿਤੇਸ਼): ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਕੁੱਝ ਘੰਟਿਆ ਬਾਅਦ ਰਜ਼ੀਆ ਸੁਲਤਾਨਾ ਵਲੋਂ ਵੀ ਕੈਬਨਿਟ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਪਰ ਇਹ ਸਥਿਤੀ ਅਜੇ ਵੀ ਭੰਬਲਭੂਸੇ ਵਾਲੀ ਬਣੀ ਹੋਈ ਹੈ ਕਿ ਮੰਤਰੀ ਦਾ ਅਸਤੀਫ਼ਾ ਮਨਜ਼ੂਰ ਹੋਇਆ ਜਾਂ ਨਹੀਂ? 4 ਤਾਰੀਖ਼ ਨੂੰ ਕੈਬਨਿਟ ਦੀ ਮੀਟਿੰਗ ਵੀ ਹੈ ਤੇ ਇਸ ਨੂੰ ਲੈ ਕੇ ਵੀ ਦਵੰਦ ਬਰਕਰਾਰ ਹੈ ਕਿ ਇਸ ਮੀਟਿੰਗ ’ਚ ਰਜ਼ੀਆ ਸੁਲਤਾਨਾ ਬੈਠਣਗੇ ਜਾਂ ਨਹੀਂ ਕਿਉਕਿ ਰਜ਼ੀਆ ਸੁਲਤਾਨਾ ਦੇ ਅਸਤੀਫ਼ੇ ਨੂੰ ਲੈ ਕੇ ਅਜੇ ਤੱਕ ਕੋਈ ਵੀ ਸਥਿਤੀ ਸਪੱਸ਼ਟ ਨਹੀਂ ਕੀਤੀ ਗਈ ਹੈ।

ਹਾਈਕਮਾਨ ਦੀ ਦਖ਼ਲ ਅੰਦਾਜ਼ੀ ਮਗਰੋਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਨਾਲ ਹੋਈ ਮੀਟਿੰਗ ’ਚ ਵਿਵਾਦ ਸੁਲਝਾਉਣ ਦਾ ਫਾਰਮੂਲਾ ਕੱਢਣ ਦੀ ਗੱਲ ਕਹੀ ਜਾ ਰਹੀ ਹੈ, ਜਿਸ ਦੇ ਤਹਿਤ ਮੁੱਦੇ ਹੱਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਨ ਦੇ ਇਲਾਵਾ ਪੱਕੇ ਤੌਰ ’ਤੇ ਡੀ.ਜੀ.ਪੀ. ਦੀ ਨਿਯੁਕਤੀ ਦੇ ਲਈ ਪੈਨਲ ਬਣਾ ਕੇ ਯੂ.ਪੀ.ਐੱਸ. ਸੀ ਨੂੰ ਭੇਜਣ ਦੀ ਚਰਚਾ ਸੁਨਣ ਨੂੰ ਮਿਲ ਰਹੀ ਹੈ ਪਰ ਇਨ੍ਹਾਂ ਸਾਰਿਆਂ ’ਚ ਰਜ਼ੀਆ ਸੁਲਤਾਨਾ ਦਾ ਕੋਈ ਜ਼ਿਕਰ ਨਹੀਂ ਹੋ ਰਿਹਾ, ਜਿਨ੍ਹਾਂ ਵਲੋਂ ਸਿੱਧੂ ਦੇ ਸਮਰਥਨ ’ਚ ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਸੀ। ਰਜ਼ੀਆ ਵੱਲੋਂ ਅਗਲੇ ਦਿਨ ਹੋਈ ਕੈਬਨਿਟ ਮੀਟਿੰਗ ’ਚ ਵੀ ਹਿੱਸਾ ਨਹੀਂ ਲਿਆ ਗਿਆ ਪਰ ਉਨ੍ਹਾਂ ਦਾ ਅਸਤੀਫ਼ਾ ਸਵੀਕਾਰ ਜਾਂ ਨਾ-ਮਨਜ਼ੂਰ ਕਰਨ ਨੂੰ ਲੈ ਕੇ ਹਾਈਕਮਾਨ, ਚੰਨੀ ਜਾਂ ਕਿਸੇ ਨੇਤਾ ਵਲੋਂ ਹੁਣ ਤੱਕ ਪੁਸ਼ਟੀ ਨਹੀਂ ਕੀਤੀ ਗਈ ਨਾ ਹੀ ਹੁਣ ਤੱਕ ਕਿਸੇ ਦੇ ਉਨ੍ਹਾਂ ਨੂੰ ਮਨਾਉਣ ਦੇ ਲਈ ਜਾਣਦੀ ਤਸਵੀਰ ਦੇਖ਼ਣ ਨੂੰ ਮਿਲੀ ਹੈ। ਇਸ ਨੂੰ ਲੈ ਕੇ ਪਿਛਲੇ ਕੁੱਝ ਦਿਨਾਂ ਤੋਂ ਟਵਿੱਟਰ ’ਤੇ ਸਰਗਰਮ ਮੁਹੰਮਦ ਮੁਸਤਫ਼ਾ ਨੇ ਵੀ ਕੋਈ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। ਹੁਣ ਦੇਖ਼ਣਾ ਇਹ ਹੋਵੇਗਾ ਕਿ ਰਜ਼ੀਆ ਸੁਲਤਾਨਾ 2 ਦਿਨ ਬਾਅਦ ਹੋਣ ਵਾਲੀ ਕੈਬਨਿਟ ਦੀ ਬੈਠਕ ’ਚ ਸ਼ਾਮਲ ਹੁੰਦੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ : ਅਸਤੀਫ਼ੇ ਮਗਰੋਂ ਕੈਪਟਨ ਦੀਆਂ ਕਾਰਵਾਈਆਂ ਤੋਂ ਕਿਸਾਨ ਆਗੂ ਨਾਖ਼ੁਸ਼, ਲਾਏ ਵੱਡੇ ਇਲਜ਼ਾਮ

ਸਿੱਧੂ ਦੇ ਸਭ ਤੋਂ ਕਰੀਬੀ ਪਰਗਟ ਸਿੰਘ ਵਲੋਂ ਅਸਤੀਫ਼ਾ ਨਾ ਦੇਣ ਨੂੰ ਲੈ ਕੇ ਚੁੱਕੇ ਸਵਾਲ
ਪਰਗਟ ਸਿੰਘ ਨੂੰ ਸਿੱਧੂ ਦਾ ਸਭ ਤੋਂ ਕਰੀਬੀ ਮੰਨਿਆ ਜਾਂਦਾ ਹੈ ਜੋ ਭਾਜਪਾ ਛੱਡਣ ਦੇ ਬਾਅਦ ਤੋਂ ਇਕ-ਦੂਜੇ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਪਰਗਟ ਨੇ ਸਿੱਧੂ ਦੇ ਸਮਰਥਨ ’ਚ ਕੈਪਟਨ ਅਮਰਿੰਦਰ ਸਿੰਘ ’ਤੇ ਸਭ ਤੋਂ ਵੱਧ ਹਮਲੇ ਕੀਤੇ ਹੁਣ ਪੰਜਾਬ ਕਾਂਗਰਸ ਪ੍ਰਧਾਨ ਬਨਣ ’ਤੇ ਸਿੱਧੂ ਨੇ ਪਰਗਟ ਨੂੰ ਪਹਿਲਾਂ ਜਨਰਲ ਸੈਕਟਰੀ ਅਤੇ ਫ਼ਿਰ ਕੈਬਨਿਟ ਮਤਰੀ ਬਣਵਾਇਆ ਪਰ ਜਦੋਂ ਉਹ ਚਾਰਜ ਸੰਭਾਲ ਰਹੇ ਸਨ ਤਾਂ ਸਿੱਧੂ ਦੇ ਅਸਤੀਫ਼ੇ ਦੀ ਖ਼ਬਰ ਆ ਗਈ ਪਰ ਪਰਗਟ ਨੇ ਪ੍ਰੋਗਰਾਮ ’ਚ ਨਹੀਂ ਛੱਡਿਆ ਅਤੇ ਨਾ ਹੀ ਰਜ਼ੀਆ ਸੁਲਤਾਨਾ ਦੀ ਤਰ੍ਹਾਂ ਅਸਤੀਫ਼ਾ ਦਿੱਤਾ। ਹਾਲਾਂਕਿ ਸਿੱਧੂ ਨਾਲ ਮੁਲਾਕਾਤ ਕਰਨ ਦੇ ਲਈ ਪਰਗਟ ਉਨ੍ਹਾਂ ਦੇ ਕੋਲ ਪਟਿਆਲਾ ਜ਼ਰੂਰ ਗਏ ਪਰ ਉਨ੍ਹਾਂ ਨੇ ਸਿੱਧੂ ਵਲੋਂ ਚੁੱਕੇ ਗਏ ਮੁੱਦਿਆਂ ਦਾ ਖੁੱਲ੍ਹ ਕੇ ਸਮਰਥਨ ਕਰਨ ਦੀ ਬਜਾਏ ਇਨਾਂ ਹੀ ਕਿਹਾ ਕਿ ਵਿਵਾਦ ਜਲਦ ਹੱਲ ਹੋ ਜਾਵੇਗਾ। 

ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ ’ਚ ਹੋਈ ਗੈਂਗਵਾਰ ਮਾਮਲੇ ’ਚ ਨਵਾਂ ਮੋੜ, ਹੁਣ ਲਾਰੇਸ਼ ਬਿਸ਼ਨੋਈ ਨੇ ਪੋਸਟ ਪਾ ਕੇ ਕੀਤਾ ਵੱਡਾ ਖ਼ੁਲਾਸਾ 


author

Shyna

Content Editor

Related News