ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਨੂੰਹ ਜੈਨਬ ਅਖ਼ਤਰ ਬਣੀ ਪੰਜਾਬ ਵਕਫ਼ ਬੋਰਡ ਦੀ ਨਵੀਂ ਚੇਅਰਪਰਸਨ

Saturday, Nov 20, 2021 - 12:55 PM (IST)

ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਨੂੰਹ ਜੈਨਬ ਅਖ਼ਤਰ ਬਣੀ ਪੰਜਾਬ ਵਕਫ਼ ਬੋਰਡ ਦੀ ਨਵੀਂ ਚੇਅਰਪਰਸਨ

ਜਲੰਧਰ/ਚੰਡੀਗੜ੍ਹ (ਮਜ਼ਹਰ ਆਲਮ)— ਪੰਜਾਬ ਦੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫ਼ਾ ਅਤੇ ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਨੂੰਹ ਜੈਨਬ ਨੂੰ ਅਖ਼ਤਰ ਪੰਜਾਬ ਸਰਕਾਰ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜੈਨਬ ਅਖ਼ਤਰ ਨੂੰ ਪੰਜਾਬ ਵਕਫ਼ ਬੋਰਡ ਦੀ ਨਵੀਂ ਚੇਅਰਪਰਸਨ ਬਣਾਇਆ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਜੈਨਬ ਅਖ਼ਤਰ ਦੇ ਵਕਫ਼ ਬੋਰਡ ਦੀ ਨਵੀਂ ਚੇਅਰਪਰਸਨ ਬਣਨ  ਨੂੰ ਲੈ ਕੇ ਪਹਿਲਾਂ ਤੋਂ ਚਰਚਾਵਾਂ ਚੱਲਦੀਆਂ ਰਹੀਆਂ ਹਨ।

PunjabKesari

ਪੰਜਾਬ ਵਕਫ਼ ਬੋਰਡ ਦੀ ਬੁਲਾਈ ਗਈ ਆਮ ਮੀਟਿੰਗ ’ਚ ਬੋਰਡ ਮੈਂਬਰਾਂ ਨੇ ਸਰਬ ਸਹਿਮਤੀ ਨਾਲ ਜੈਨਬ ਅਖ਼ਤਰ ਨੂੰ ਚੁਣਿਆ। ਜੈਨਬ ਅਖ਼ਤਰ ਅਲੀਗੜ ਮੁਸਲਿਮ ਯੂਨੀਵਰਸਿਟੀ ਤੋਂ ਸਾਇੰਸ ’ਚ ਪੀ. ਐੱਚ. ਡੀ. ਕੀਤੀ ਹੈ। 

 


author

shivani attri

Content Editor

Related News