ਮੰਤਰੀ ਅਹੁਦੇ 'ਤੇ ਪਰਤੀ 'ਰਜ਼ੀਆ ਸੁਲਤਾਨਾ', ਖ਼ੁਦ ਹੀ ਦਿੱਤਾ ਅਸਤੀਫ਼ਾ, ਖ਼ੁਦ ਹੀ ਵਾਪਸ ਲਿਆ

Tuesday, Oct 12, 2021 - 01:28 PM (IST)

ਮੰਤਰੀ ਅਹੁਦੇ 'ਤੇ ਪਰਤੀ 'ਰਜ਼ੀਆ ਸੁਲਤਾਨਾ', ਖ਼ੁਦ ਹੀ ਦਿੱਤਾ ਅਸਤੀਫ਼ਾ, ਖ਼ੁਦ ਹੀ ਵਾਪਸ ਲਿਆ

ਚੰਡੀਗੜ੍ਹ (ਅਸ਼ਵਨੀ) : ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੀ ਰਜ਼ੀਆ ਸੁਲਤਾਨਾ ਸੋਮਵਾਰ ਨੂੰ ਆਪਣੀ ਕੁਰਸੀ ’ਤੇ ਦੁਬਾਰਾ ਵਿਰਾਜਮਾਨ ਹੋ ਗਈ। ਰਜ਼ੀਆ ਸੁਲਤਾਨਾ ਨੇ ਬੀਤੇ ਦਿਨ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਵੀ ਹਿੱਸਾ ਲਿਆ। ਆਪਣੇ ਅਸਤੀਫ਼ੇ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਹੋਈਆਂ 2 ਕੈਬਨਿਟ ਮੀਟਿੰਗਾਂ 'ਚ ਰਜ਼ੀਆ ਸੁਲਤਾਨਾ ਨੇ ਹਿੱਸਾ ਨਹੀਂ ਲਿਆ ਸੀ ਪਰ ਬੀਤੇ ਦਿਨ ਹੋਈ ਕੈਬਨਿਟ ਮੀਟਿੰਗ 'ਚ ਰਜ਼ੀਆ ਸੁਲਤਾਨਾ ਸ਼ਾਮਲ ਹੋਏ ਸਨ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖ਼ਬਰ, ਮਨਜ਼ੂਰ ਕੀਤਾ ਜਾ ਸਕਦੈ 'ਨਵਜੋਤ ਸਿੱਧੂ' ਦਾ ਅਸਤੀਫ਼ਾ

ਦੱਸਣਯੋਗ ਹੈ ਕਿ ਰਜ਼ੀਆ ਸੁਲਤਾਨਾ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅਸਤੀਫ਼ਾ ਦੇਣ ਦੇ ਐਲਾਨ ਤੋਂ ਬਾਅਦ ਖ਼ੁਦ ਦੇ ਅਸਤੀਫ਼ੇ ਦਾ ਐਲਾਨ ਕੀਤਾ ਸੀ। ਉਦੋਂ ਮੰਤਰੀ ਦੇ ਕਰੀਬੀਆਂ ਨੇ ਕਿਹਾ ਸੀ ਕਿ ਮੰਤਰੀ ਰਜ਼ੀਆ ਸੁਲਤਾਨਾ ਸਿੱਧੂ ਦੇ ਹਰ ਫ਼ੈਸਲੇ ਵਿਚ ਨਾਲ ਡਟ ਕੇ ਖੜ੍ਹੀ ਰਹੇਗੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਨੂੰ ਐਕਸਚੇਂਜ ਦੇ 16 ਰੁਪਏ ਦੇ ਮੁਕਾਬਲੇ 'ਟਾਟਾ' ਦੇਵੇਗਾ 5.50 ਰੁਪਏ ਪ੍ਰਤੀ ਯੂਨਿਟ ਬਿਜਲੀ

ਇਹ ਵੱਖਰੀ ਗੱਲ ਹੈ ਕਿ ਸਿੱਧੂ ਵੱਲੋਂ ਅਸਤੀਫ਼ਾ ਵਾਪਸ ਲੈਣ ਦੇ ਰਸਮੀਂ ਐਲਾਨ ਤੋਂ ਪਹਿਲਾਂ ਹੀ ਰਜ਼ੀਆ ਸੁਲਤਾਨਾ ਹੁਣ ਦੁਬਾਰਾ ਮੰਤਰੀ ਅਹੁਦੇ ਦੀ ਕੁਰਸੀ ’ਤੇ ਵਿਰਾਜਮਾਨ ਹੋ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News