ਇਕ ਵਾਰ ਫਿਰ ਤੋਂ ਸੜਕਾਂ ''ਤੇ ਉਤਰੇਗਾ ਰਵਿਦਾਸ ਭਾਈਚਾਰਾ

9/8/2019 10:22:58 AM

ਜਲੰਧਰ (ਮਹੇਸ਼)— ਰਵਿਦਾਸੀਆ ਸਮਾਜ 13 ਸਤੰਬਰ ਤੱਕ ਲਗਾਤਾਰ ਡੀ. ਸੀ. ਦਫਤਰ ਦੇ ਸਾਹਮਣੇ ਆਪਣੀ ਭੁੱਖ ਹੜਤਾਲ ਜਾਰੀ ਰੱਖੇਗਾ। ਇਹ ਗੱਲ ਬਹੁਜਨ ਫਰੰਟ ਪੰਜਾਬ ਦੇ ਸੀਨੀਅਰ ਆਗੂਆਂ ਸੁਖਵਿੰਦਰ ਕੋਟਲੀ, ਰਮੇਸ਼ ਕੁਮਾਰ ਚੋਹਕਾਂ, ਕਮਲਜੀਤ ਸਿੰਘ ਖੋਥੜਾ, ਰਾਜਿੰਦਰ ਸਿੰਘ ਰੀਹਲ ਨੇ ਬੀਤੇ ਦਿਨ ਭੁੱਖ ਹੜਤਾਲ ਵਾਲੀ ਥਾਂ 'ਤੇ ਆਪਣੇ ਸੰਬੋਧਨ 'ਚ ਕਹੀ। ਬੀਤੇ ਦਿਨ 131 ਸਾਥੀ ਭੁੱਖ ਹੜਤਾਲ 'ਤੇ ਬੈਠੇ, ਜਿਨ੍ਹਾਂ ਨੂੰ ਦੇਰ ਸ਼ਾਮ ਜੂਸ ਪਿਆ ਕੇ ਉਠਾਇਆ ਗਿਆ। ਕੌਂਸਲਰ ਮਨਦੀਪ ਕੁਮਾਰ ਜੱਸਲ, ਜਗਦੀਸ਼ ਦੀਸ਼ਾ, ਸਤਨਾਮ ਕਲਸੀ ਚੂਹੜਵਾਲੀ, ਜਸਵਿੰਦਰ ਬੱਲ, ਅਮਰੀਕ ਬਾਗੜੀ ਤੇ ਬਲਵਿੰਦਰ ਬੰਗਾ ਕੋਟ ਕਲਾਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਸੰਤ ਅਮਰਜੀਤ, ਬਾਬਾ ਮਨਮੋਹਨ ਸਿੰਘ, ਕਸਤੂਰੀ ਲਾਲ, ਗਾਇਕਾ ਪ੍ਰਿਯਾ, ਬਬਲੀ ਵਿਰਦੀ, ਹੰਸਰਾਜ ਚੱਢਾ ਆਦਿ ਵੀ 131 ਸਾਥੀਆਂ 'ਚ ਸ਼ਾਮਲ ਸਨ।

ਰਵਿਦਾਸੀਆ ਧਰਮ ਪ੍ਰਚਾਰ ਸਥਾਨ ਕਾਹਨਪੁਰ ਤੋਂ ਸੰਤ ਸੁਰਿੰਦਰਦਾਸ ਬਾਵਾ, ਸ਼੍ਰੀ ਰਾਜ ਆਦਿਵਾਸੀ ਚੇਅਰਮੈਨ ਕਮਲੇਸ਼ਵਰ ਵਾਲਮੀਕਿ ਐਜੂਕੇਸ਼ਨ ਟਰੱਸਟ, ਸ਼੍ਰੀ ਵਾਲਮੀਕਿ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਅਜੇ ਖੋਸਲਾ, ਬਲਵਿੰਦਰ ਬੁੱਗਾ ਪ੍ਰਧਾਨ ਅੰਬੇਡਕਰ ਸੈਨਾ, ਰਿਟਾ. ਡਿਪਟੀ ਸੁਪਰਿੰਟੈਂਡੈਂਟ ਗਿਆਨ ਸਿੰਘ, ਪ੍ਰੇਮ ਧਨਾਲ ਰਵਿਦਾਸੀਆ ਕਮਿਊਨਿਟੀ ਵਰਲਡ, ਦਰਸ਼ਨ ਲਾਲ ਜੇਠੂਮਜਾਰਾ, ਪੀ. ਡੀ. ਸ਼ਾਂਤ, ਰਾਜਿੰਦਰ ਸ਼ਾਂਤ, ਅੰਬੇਡਕਰ ਐਜੂਕੇਸ਼ਨਲ ਟਰੱਸਟ ਰੰਧਾਵਾ ਮਸੰਦਾਂ ਦੇ ਨੁਮਾਇੰਦਿਆਂ ਨੇ ਵੀ ਸੰਬੋਧਨ ਕੀਤਾ।

ਰਮੇਸ਼ ਕੁਮਾਰ ਚੋਹਕਾਂ ਅਤੇ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਜੇਕਰ ਤੁਗਲਕਾਬਾਦ ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪੁਰਾਤਨ ਮੰਦਰ ਦੋਬਾਰਾ ਨਾ ਬਣਾਇਆ ਗਿਆ ਤਾਂ ਰਵਿਦਾਸੀਆ ਸਮਾਜ 14 ਸਤੰਬਰ ਤੋਂ ਬਾਅਦ ਸੜਕਾਂ 'ਤੇ ਉਤਰ ਕੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਧਰਨੇ 'ਚ ਕਮਲ ਤੱਲ੍ਹਣ, ਅਮਰਜੀਤ ਚਾਹਲ, ਬੋਸ਼ਾ ਚੂਹੜਵਾਲੀ, ਸੁਰਜੀਤ ਜੀਤਾ, ਸਤੀਸ਼ ਜੱਸਲ, ਰਮਨ ਮਾਹੀ, ਮੋਹਿੰਦਰਪਾਲ ਰੰਧਾਵਾ, ਕਸ਼ਮੀਰੀ ਲਾਲ ਸੰਘੇ ਜਾਗੀਰ, ਬਾਲ ਮੁਕੰਮਦ ਬਾਵਰਾ, ਮਨਜੀਤ ਸੋਨੂੰ, ਸਰਪੰਚ ਕਮਲੇਸ਼, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਚੰਦਰ ਕਲੇਰ ਆਦਿ ਵੀ ਮੌਜੂਦ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Edited By shivani attri