ਪੰਜਾਬ ਬੰਦ ''ਤੇ ਸੰਤੋਖ ਸਿੰਘ ਚੌਧਰੀ ਦਾ ਵੱਡਾ ਬਿਆਨ (ਵੀਡੀਓ)

Tuesday, Aug 13, 2019 - 06:11 PM (IST)

ਜਲੰਧਰ— ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ ਨੂੰ ਲੈ ਕੇ ਰਵਿਦਾਸ ਭਾਈਚਾਰੇ ਵੱਲੋਂ ਦਿੱਤੇ ਗਏ ਧਰਨੇ 'ਚ ਸ਼ਾਮਲ ਹੋਏ ਸ਼ੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਇਹ ਜੋ ਵੀ ਘਟਨਾ ਦਿੱਲੀ ਵਿਖੇ ਵਾਪਰੀ ਹੈ, ਉਹ ਬੇਹੱਦ ਮੰਦਭਾਗੀ ਹੈ। ਦਿੱਲੀ 'ਚ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਿਰ ਨੂੰ ਢਾਹ ਕੇ ਬੇਅਦਬੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਹੈ। ਧਰਨੇ 'ਚ ਸ਼ਾਮਲ ਸੰਤੋਖ ਸਿੰਘ ਚੌਧਰੀ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਸਰਕਾਰ ਦੀ ਜ਼ਿੰਮੇਵਾਰ ਬਣਦੀ ਸੀ ਕਿ ਉਹ ਇਸ ਮੰਦਿਰ ਨੂੰ ਨਾ ਢਾਹੁਣ ਦਿੰਦੀ ਅਤੇ ਡੀ. ਡੀ. ਏ. ਦੀ ਵੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਮੰਦਿਰ ਨਾ ਢਾਹੁਣਦੇ ਅਤੇ ਜ਼ਮੀਨ ਅਲਾਟ ਕਰ ਦਿੰਦੇ। 

PunjabKesari
ਉਨ੍ਹਾਂ ਕਿਹਾ ਕਿ ਜੇਕਰ ਪਹਿਲਾਂ ਸਾਨੂੰ ਪਤਾ ਹੁੰਦਾ ਤਾਂ ਅੱਜ ਇਹ ਸਭ ਕੁਝ ਨਾ ਹੁੰਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਰਵਿਦਾਸ ਸੰਤ ਸਮਾਜ ਦੇ ਨਾਲ ਖੁਦ ਮੀਟਿੰਗ ਕਰਨਗੇ। ਕੈਪਟਨ ਸਾਬ੍ਹ ਵੱਲੋਂ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜ਼ਮੀਨ ਸਾਨੂੰ ਵਾਪਸ ਮਿਲੇ ਅਤੇ ਮੰਦਿਰ ਦੀ ਮੁੜ ਉਸਾਰੀ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਾਲ ਧਰਨਿਆਂ 'ਚ ਰਵਿਦਾਸ ਭਾਈਚਾਰੇ ਦਾ ਸਾਥ ਦੇਵੇਗੀ।


author

shivani attri

Content Editor

Related News