ਰਾਵੀ ਦਰਿਆ ''ਚ ਪਾਣੀ ਦਾ ਪੱਧਰ ਘਟਿਆ
Wednesday, Sep 26, 2018 - 02:56 PM (IST)

ਅਜਨਾਲਾ ( ਰਮਨਦੀਪ) : ਪਿਛਲੇ ਕਈ ਦਿਨਾਂ ਤੋਂ ਰਾਵੀ ਦਰਿਆ 'ਚ ਵਧਿਆ ਪਾਣੀ ਦਾ ਪੱਧਰ ਅੱਜ ਕਾਫ਼ੀ ਘਟ ਗਿਆ ਹੈ। ਥਾਣਾ ਰਮਦਾਸ ਦੇ ਐੱਸ. ਐੱਚ. ਓ. ਮਨਤੇਜ ਸਿੰਘ ਨੇ 'ਜਗਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੱਲ ਨਾਲ਼ੋਂ ਅੱਜ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਨੀਵਾਂ ਹੋ ਗਿਆ ਹੈ ਅਤੇ ਜਲਦ ਹੀ ਸਥਿਤੀ ਸਾਧਾਰਣ ਹੋ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਦਰਿਆ ਦੇ ਨੇੜੇ ਨਾਂ ਜਾਣ ਅਤੇ ਸਾਵਧਾਨੀ ਵਰਤਣ।