ਪੰਜਾਬ ਅੰਦਰ 'ਰੈਪਿੰਡ ਐਂਟੀਜਨ ਟੈਸਟਿੰਗ' ਜ਼ੋਰਾਂ 'ਤੇ, 15 ਦਿਨਾਂ 'ਚ 2 ਲੱਖ ਲੋਕਾਂ ਦੀ ਜਾਂਚ

Thursday, Sep 17, 2020 - 12:52 PM (IST)

ਚੰਡੀਗੜ੍ਹ : ਪੰਜਾਬ 'ਚ ਕੋਵਿਡ-19 ਟੈਸਟਾਂ ਦਾ ਅੰਕੜਾ ਇਸ ਹਫ਼ਤੇ 30,000 ਨੂੰ ਪਾਰ ਕਰ ਗਿਆ ਹੈ। ਕੋਰੋਨਾ ਦੇ ਮਰੀਜ਼ਾਂ ਦਾ ਪਤਾ ਲਾਉਣ ਲਈ ਰੈਪਿਡ ਐਂਟੀਜਨ ਟੈਸਟਾਂ ਨੇ ਸਰਕਾਰ ਦੀ ਕਾਫੀ ਮਦਦ ਕੀਤੀ ਹੈ। ਇਸ ਦੇ ਤਹਿਤ ਸੂਬੇ ਅੰਦਰ ਰੋਜ਼ਾਨਾ 15,000 ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਸਿਹਤ ਮੰਤਰਾਲੇ ਮੁਤਾਬਕ ਪਿਛਲੇ 15 ਦਿਨਾਂ 'ਚ ਸੂਬੇ ਅੰਦਰ 2 ਲੱਖ ਐਂਟੀਜਨ ਟੈਸਟ ਕੀਤੇ ਗਏ ਹਨ, ਜਿਨ੍ਹਾਂ 'ਚੋਂ 8,000 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਨੌਜਵਾਨ ਦੇ ਸਰੀਰ ਅੰਦਰ ਵੜੇ ਕਰੇਨ ਦੇ ਬਲੇਡ, ਤਸਵੀਰਾਂ ਦੇਖ ਕੰਬ ਜਾਵੇਗੀ ਰੂਹ

14 ਸਤੰਬਰ ਤੱਕ ਪੰਜਾਬ 'ਚ ਕਰੀਬ 14.1 ਲੱਖ ਟੈਸਟ ਕੀਤੇ ਗਏ ਹਨ, ਜਿਨ੍ਹਾਂ 'ਚੋਂ ਕਰੀਬ 3.5 ਲੱਖ (25 ਫ਼ੀਸਦੀ) ਇਸ ਹਫ਼ਤੇ ਦੇ ਪਹਿਲੇ 2 ਦਿਨਾਂ ਅੰਦਰ ਹੀ ਲਏ ਗਏ ਹਨ। ਅਗਸਤ ਦੇ ਅਖ਼ੀਰ ਤੱਕ ਸੂਬੇ 'ਚ ਰੋਜ਼ਾਨਾ 1500-2000 ਐਂਟੀਜਨ ਟੈਸਟ ਕੀਤੇ ਜਾ ਰਹੇ ਸਨ ਪਰ ਹੁਣ ਇਕ ਦਿਨ 'ਚ ਇਹ ਅੰਕੜਾ 15 ਹਜ਼ਾਰ 'ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : ਪਿਆਰ ਦੀਆਂ ਕਸਮਾਂ ਖਾ ਮੁੱਕਰੀ ਕੁੜੀ ਨੇ ਭਰੀ ਪੰਚਾਇਤ 'ਚ ਜ਼ਲੀਲ ਕਰਵਾਇਆ ਮੁੰਡਾ, ਫਿਰ ਜੋ ਹੋਇਆ...

ਸੂਬੇ ਦੇ ਅਧਿਕਾਰੀਆਂ ਨੇ ਨਿੱਜੀ ਕੰਪਨੀਆਂ ਤੋਂ 5 ਲੱਖ ਟੈਸਟਿੰਗ ਕਿੱਟਾਂ ਖਰੀਦ ਲਈਆਂ ਹਨ, ਜਿਨ੍ਹਾਂ ਨੁੰ ਕੇਂਦਰ ਨੇ ਮੈਡੀਕਲ ਰਿਸਰਚ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੂਚੀਬੱਧ ਕੀਤਾ ਹੈ। ਇਸ ਬਾਰੇ ਸੂਬੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਹਾਮਾਲੀ ਨਾਲ ਨਜਿੱਠਣ ਲਈ ਐਂਟੀਜਨ ਟੈਸਟਿੰਗ ਨੇ ਬਹੁਤ ਸਾਰੀਆਂ ਜਾਨਾਂ ਬਚਾਉਣ ਸਬੰਧੀ ਮਦਦ ਕੀਤੀ ਹੈ  ਕਿਉਂਕਿ ਇਸ ਦੇ ਨਤੀਜੇ ਅੱਧੇ ਘੰਟੇ ਬਾਅਦ ਹੀ ਆ ਜਾਂਦੇ ਹਨ, ਜਦੋਂ ਕਿ ਦੂਜੀਆਂ ਰਿਪੋਰਟਾਂ ਪ੍ਰਾਪਤ ਕਰਨ 'ਚ 24 ਘੰਟਿਆਂ ਦਾ ਸਮਾਂ ਲੱਗ ਜਾਂਦਾ ਹੈ।

ਇਹ ਵੀ ਪੜ੍ਹੋ : ਤੜਕੇ ਸਵੇਰੇ ਘਰ 'ਚ ਪਈਆਂ ਮੌਤ ਦੀਆਂ ਚੀਕਾਂ, ਬੂਟੇ ਹੇਠ ਲੁਕੇ ਸੱਪ ਨੇ ਡੰਗੀ ਵਿਆਹੁਤਾ

ਸੂਬਾ ਸਰਕਾਰ ਦੇ ਨੋਡਲ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਕਿਹਾ ਹੈ ਕਿ ਸਰਕਾਰ ਪਹਿਲਾਂ ਹੀ ਨਿੱਜੀ ਹਸਪਤਾਲਾਂ ਨੂੰ ਐਂਟੀਜਨ ਟੈਸਟਿੰਗ ਕਿੱਟਾਂ ਮੁਹੱਈਆ ਕਰਵਾ ਚੁੱਕੀ ਹੈ, ਜਿਨ੍ਹਾਂ ਨੇ ਸਮਝੌਤਾ ਪੱਤਰ 'ਤੇ ਹਸਤਾਖ਼ਰ ਕੀਤੇ ਹੋਏ ਹਨ ਅਤੇ ਅਜਿਹੇ ਨਿੱਜੀ ਹਸਪਤਾਲ ਮਰੀਜ਼ਾਂ ਤੋਂ ਵੱਧ ਤੋਂ ਵੱਧ 250 ਰੁਪਏ ਲੈ ਸਕਦੇ ਹਨ।



 


Babita

Content Editor

Related News