ਧਮਕੀਆਂ ਦੇ ਕੇ ਨਾਬਾਲਗ ਭਾਣਜੀ ਨਾਲ ਕਰਦਾ ਰਿਹਾ ਜਬਰ-ਜ਼ਨਾਹ

Tuesday, Jul 16, 2019 - 12:49 AM (IST)

ਧਮਕੀਆਂ ਦੇ ਕੇ ਨਾਬਾਲਗ ਭਾਣਜੀ ਨਾਲ ਕਰਦਾ ਰਿਹਾ ਜਬਰ-ਜ਼ਨਾਹ

ਜਲੰਧਰ (ਮਹੇਸ਼)— ਦੋ ਸਾਲਾਂ ਤੋਂ ਰਿਸ਼ਤੇਦਾਰੀ ਵਿਚ ਭਾਣਜੀ ਲੱਗਣ ਵਾਲੀ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਤੇ ਉਸ ਨੂੰ ਗਰਭਵਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦਾ ਖੁਲਾਸਾ ਤਦ ਹੋਇਆ ਜਦ ਲੜਕੀ 7 ਮਹੀਨੇ ਦੀ ਗਰਭਵਤੀ ਹੋ ਗਈ। ਪੀੜਤ ਨਾਬਾਲਗਾ ਦੇ ਪਿਤਾ ਨੇ ਸ਼ਿਕਾਇਤ ਦਿੱਤੀ ਤਾਂ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪਰ ਉਸ ਦੀ ਗ੍ਰਿਫਤਾਰੀ ਨਹੀਂ ਹੋਈ।
ਥਾਣਾ ਸਦਰ ਦੇ ਅਧੀਨ ਆਉਂਦੀ ਚੌਕੀ ਫਤਿਹਪੁਰ ਦੇ ਏ. ਐੱਸ. ਆਈ. ਭੂਸ਼ਣ ਕੁਮਾਰ ਨੇ ਦੱਸਿਆ ਕਿ ਲੇਬਰ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਪਤਨੀ ਦੀ ਭੂਆ ਦਾ ਪੁੱਤਰ ਪਵਨ ਕੁਮਾਰ ਨਿਵਾਸੀ ਰਜੁਹਾ ਕਲਾਂ ਅਕਸਰ ਉਨ੍ਹਾਂ ਦੇ ਘਰ ਆਉੁਂਦਾ-ਜਾਂਦਾ ਸੀ। ਦੋ ਸਾਲ ਪਹਿਲਾਂ ਵੀ ਉਹ ਉਨ੍ਹਾਂ ਦੇ ਘਰ ਆਇਆ ਤਾਂ ਬੇਟੀ ਨੂੰ ਇਕੱਲਾ ਦੇਖ ਕੇ ਉਸ ਨੇ ਛੇੜਖਾਨੀ ਕੀਤੀ। ਪਵਨ ਨੇ ਧਮਕੀ ਵੀ ਦਿੱਤੀ ਕਿ ਜੇ ਉਸ ਨੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਪਿਤਾ ਨੂੰ ਮਾਰ ਦੇਵੇਗਾ। ਡਰ ਦੇ ਮਾਰੇ ਲੜਕੀ ਨੇ ਕਿਸੇ ਨੂੰ ਨਹੀਂ ਦੱਸਿਆ ਜਦ ਕਿ ਪਵਨ ਕੁਮਾਰ ਨੇ ਉਸ ਨਾਲ ਸਰੀਰਕ ਸੰਬੰਧ ਬਣਾ ਲਏ। ਦੋਸ਼ ਹੈ ਕਿ ਪਵਨ ਕਈ ਵਾਰ ਉਸ ਦੀ ਬੇਟੀ ਨੂੰ ਆਪਣੇ ਘਰ 10-10 ਦਿਨ ਤਕ ਰੱਖਦਾ ਸੀ ਅਤੇ ਜ਼ਬਰਦਸੀ ਸਰੀਰਕ ਸੰਬੰਧ ਬਣਾਉਂਦਾ ਸੀ। ਜਦ ਪੀੜਤਾ 7 ਮਹੀਨੇ ਦੀ ਗਰਭਵਤੀ ਹੋ ਗਈ ਤਾਂ ਘਰ ਵਾਲਿਆਂ ਨੂੰ ਪਤਾ ਲੱਗ। ਪੀੜਤਾ ਦੇ ਪਿਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਉਦੋਂ ਪਤਾ ਲੱਗਾ ਜਦੋਂ ਲੜਕੀ ਜ਼ਮੀਨ 'ਤੇ ਡਿਗ ਪਈ ਅਤੇ ਉਲਟੀਆਂ ਕਰ ਰਹੀ ਸੀ। ਸਾਰੀ ਗੱਲ ਪੁੱਛਣ 'ਤੇ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ। ਪੁਲਸ ਵਿਚ ਸ਼ਿਕਾਇਤ ਆਉਣ ਦੇ ਬਾਅਦ ਪੁਲਸ ਨੇ ਪਵਨ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


author

KamalJeet Singh

Content Editor

Related News