ਨੇਪਾਲੀ ਨੇ 12 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਗ੍ਰਿਫ਼ਤਾਰ

Thursday, Aug 01, 2024 - 11:23 AM (IST)

ਨੇਪਾਲੀ ਨੇ 12 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ, ਗ੍ਰਿਫ਼ਤਾਰ

ਖਰੜ (ਰਣਬੀਰ) : ਇਕ ਪਿੰਡ ’ਚ ਪਰਿਵਾਰ ਸਮੇਤ ਰਹਿ ਰਹੇ ਪਰਵਾਸੀ ਦੀ (12) ਸਾਲਾ ਨਾਬਾਲਗ ਕੁੜੀ ਨਾਲ ਨੌਜਵਾਨ ਨੇ ਜਬਰ-ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਮੌਕੇ ’ਤੇ ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ। ਬਾਅਦ ’ਚ ਉਸ ਨੂੰ ਅਦਾਲਤ ’ਚ ਪੇਸ਼ ਕੀਤਾ। ਇੱਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ।

ਬਿਆਨਾਂ ’ਚ ਪੀੜਤ ਦੀ ਮਾਂ ਨੇ ਦੱਸਿਆ ਕਿ ਉਹ ਪਤੀ ਨਾਲ ਦਿਹਾੜੀ ਕਰਦੀ ਹੈ। 26 ਜੁਲਾਈ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਪਤੀ ਅਤੇ ਚਾਰੇ ਬੱਚਿਆਂ ਨਾਲ ਸੁੱਤੀ ਪਈ ਸੀ। ਸਵੇਰੇ ਜਦੋਂ ਉਹ ਉੱਠੇ ਤਾਂ ਵੇਖਿਆ ਕਿ ਕੁੜੀ ਡਰੀ ਹੋਈ ਹੈ।

ਪੁੱਛਣ ’ਤੇ ਉਸ ਨੇ ਦੱਸਿਆ ਕਿ ਝੁੱਗੀ ’ਚ ਰਹਿਣ ਵਾਲੇ ਮਿੱਠੂ ਜੋ ਨੇਪਾਲ ਦਾ ਰਹਿਣ ਵਾਲਾ ਹੈ, ਨੇ ਰਾਤ ਸਮੇਂ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਧਮਕੀ ਦਿੱਤੀ ਕਿ ਜੇਕਰ ਕਿਸੇ ਨੂੰ ਕੁੱਝ ਦੱਸਿਆ ਤਾਂ ਉਹ ਨੁਕਸਾਨ ਪਹੁੰਚਾਏਗਾ। ਪੁਲਸ ਵੱਲੋਂ ਪੀੜਤ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਕੇਸ ਦਰਜ ਕੀਤਾ ਗਿਆ।
 


author

Babita

Content Editor

Related News