ਨਾਬਾਲਗ ਕੁੜੀ ਜਬਰ-ਜ਼ਿਨਾਹ ਮਗਰੋਂ ਹੋਈ ਗਰਭਵਤੀ, ਮਾਸੀ ਦੇ ਘਰ ਲੁੱਟੀ ਗਈ ਇੱਜ਼ਤ
Friday, Sep 08, 2023 - 11:50 AM (IST)

ਸਿੱਧਵਾਂ ਬੇਟ (ਚਾਹਲ) : ਨਾਬਾਲਗਾ ਨਾਲ ਜਬਰ-ਜ਼ਿਨਾਹ ਕਰਨ, ਗਰਭਵਤੀ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਪੁਲਸ ਨੇ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਚਰਨਜੀਤ ਕੌਰ ਹਾਲ ਵਾਸੀ ਅੱਬੂਪੁਰਾ ਨੇ ਪੁਲਸ ਨੂੰ ਦਿੱਤੇ ਬਿਆਨ ਰਾਹੀਂ ਦੱਸਿਆ ਕਿ ਉਹ ਆਪਣੀ ਮਾਸੀ ਅੱਕੀ ਪਤਨੀ ਮਨਦੀਪ ਸਿੰਘ ਵਾਸੀ ਅੱਬੂਪੁਰਾ ਕੋਲ ਰਹਿੰਦੀ ਸੀ।
ਉਨ੍ਹਾਂ ਦਾ ਆਪਸ ’ਚ ਲੜਾਈ-ਝਗੜਾ ਰਹਿੰਦਾ ਹੋਣ ਕਰਕੇ ਮੇਰੀ ਮਾਸੀ ਆਪਣੇ ਪਤੀ ਤੋਂ ਵੱਖ ਹੋ ਗਈ ਸੀ ਅਤੇ ਮੇਰੀ ਮਾਸੀ ਅੱਕੀ ਨੇ ਮੇਰੇ ਮਾਸੜ ਦੇ ਭਾਣਜੇ ਬਲਵਿੰਦਰ ਸਿੰਘ ਨੂੰ ਵੀ ਆਪਣੇ ਘਰ ਰੱਖ ਲਿਆ ਸੀ। ਉਸ ਨੇ ਕਿਹਾ ਕਿ ਮੇਰੀ ਮਾਸੀ ਅੱਕੀ 25 ਮਈ ਨੂੰ ਕਿਸੇ ਕਾਰਨ ਕਰਕੇ ਜੇਲ੍ਹ ਚਲੀ ਗਈ। ਮਾਸੀ ਦੇ ਜੇਲ੍ਹ ਜਾਣ ਤੋਂ ਬਾਅਦ ਬਲਵਿੰਦਰ ਸਿੰਘ ਵਾਸੀ ਚੱਕ ਤਾਰੇਵਾਲਾ ਦਾ ਮੇਰੇ ਨਾਲ ਵਰਤਾਓ ਵਧੀਆ ਸੀ ਪਰ ਇਕ ਦਿਨ ਰਾਤ ਨੂੰ ਮੈਂ ਆਪਣੇ ਕਮਰੇ 'ਚ ਮਾਸੀ ਦੇ 2 ਬੱਚਿਆਂ ਸਮੇਤ ਸੁੱਤੀ ਪਈ ਸੀ।
ਇਹ ਵੀ ਪੜ੍ਹੋ : 9 ਅਤੇ 10 ਤਾਰੀਖ਼ ਦੇ ਮੌਸਮ ਨੂੰ ਲੈ ਕੇ ਅਲਰਟ ਜਾਰੀ, ਜਾਣੋ ਕਿਹੋ ਜਿਹਾ ਰਹੇਗਾ
ਬਲਵਿੰਦਰ ਸਿੰਘ ਰਾਤ ਨੂੰ ਮੇਰੇ ਕਮਰੇ 'ਚ ਆਇਆ ਅਤੇ ਉਸ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਜਬਰ-ਜ਼ਿਨਾਹ ਕੀਤਾ। ਜਦੋਂ ਮੇਰੀ ਮਾਸੀ ਅਗਸਤ 'ਚ ਘਰ ਆ ਗਈ ਤਾਂ ਮੈਂ ਆਪਣੀ ਮਾਸੀ ਨੂੰ ਸਾਰੀ ਗੱਲ ਦੱਸੀ ਤਾਂ ਉਸ ਨੇ ਮੈਨੂੰ ਗਰਭਵਤੀ ਹੋਣ ਸਬੰਧੀ ਦੱਸਿਆ। ਮੇਰੀ ਮਾਸੀ ਮੈਨੂੰ ਥਾਣਾਂ ਸਿੱਧਵਾ ਬੇਟ ਵਿਖੇ ਲੈ ਕੇ ਆਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8