ਹਵਸ ਦੇ ਭੁੱਖੇ ਮਾਸੜ ਨੇ ਨਾਬਾਲਗ ਕੁੜੀ ਨਾਲ ਬੇਸ਼ਰਮੀ ਦੀਆਂ ਹੱਦਾਂ ਟੱਪੀਆਂ, ਨਾਨੀ ਨੇ ਵੀ ਦਿੱਤਾ ਸਾਥ

Wednesday, Jul 29, 2020 - 10:25 AM (IST)

ਹਵਸ ਦੇ ਭੁੱਖੇ ਮਾਸੜ ਨੇ ਨਾਬਾਲਗ ਕੁੜੀ ਨਾਲ ਬੇਸ਼ਰਮੀ ਦੀਆਂ ਹੱਦਾਂ ਟੱਪੀਆਂ, ਨਾਨੀ ਨੇ ਵੀ ਦਿੱਤਾ ਸਾਥ

ਜਗਰਾਓਂ (ਭੰਡਾਰੀ) : ਜਗਰਾਓਂ ਵਾਸੀ ਇਕ ਕਲਯੁਗੀ ਮਾਸੜ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਨਾਬਾਲਗ ਕੁੜੀ ਨਾਲ 3 ਸਾਲਾਂ ਤੱਕ ਜਬਰ-ਜ਼ਿਨਾਹ ਕਰਦਾ ਰਿਹਾ। ਹਵਸ ਦਾ ਭੁੱਖਾ ਮਾਸੜ ਉਸ ਨੂੰ ਡਰਾਉਂਦਾ-ਧਮਕਾਉਂਦਾ ਵੀ ਰਿਹਾ ਤਾਂ ਜੋ ਨਾਬਾਲਗ ਕੁੜੀ ਉਸ ਦੀ ਇਹ ਹਰਕਤ ਕਿਸੇ ਹੋਰ ਨੂੰ ਨਾ ਦੱਸੇ। ਇਸ ਦੌਰਾਨ ਨਾਬਾਲਗ ਕੁੜੀ ਕਥਿਤ ਤੌਰ 'ਤੇ ਗਰਭਵਤੀ ਹੋ ਗਈ, ਜਿਸ ਦਾ ਗਰਭਪਾਤ ਕਰਵਾ ਦਿੱਤਾ ਗਿਆ। 

ਇਹ ਵੀ ਪੜ੍ਹੋ : ਦਿਨ ਚੜ੍ਹਦੇ ਹੀ 'ਫਤਿਹਗੜ੍ਹ ਸਾਹਿਬ' 'ਚ ਫਟਿਆ 'ਕੋਰੋਨਾ ਬੰਬ', ਵੱਡੀ ਗਿਣਤੀ 'ਚ ਕੇਸਾਂ ਦੀ ਪੁਸ਼ਟੀ

ਇਸ ਸਬੰਧੀ ਪੀੜਤ ਕੁੜੀ ਦੀ ਮਾਂ ਨਵਜੋਤ ਕੌਰ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਗਿਆ ਕਿ ਉਹ ਸਾਲ 2010 'ਚ ਆਪਣੀ ਨਾਬਾਲਗ ਧੀ ਨੂੰ ਆਪਣੀ ਮਾਂ ਅਤੇ ਛੋਟੀ ਭੈਣ ਕੋਲ ਛੱਡ ਕੇ ਦੁਬਈ ਚਲੀ ਗਈ ਸੀ। ਜਦੋਂ 19 ਮਾਰਚ, 2020 ਨੂੰ ਉਹ ਵਾਪਸ ਪਰਤੀ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਨਾਬਾਲਗ ਧੀ ਨਾਲ ਮਾਸੜ ਪਿਛਲੇ 3 ਸਾਲਾਂ ਤੋਂ ਜਬਰ-ਜ਼ਿਨਾਹ ਕਰ ਰਿਹਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਹੋਟਲ 'ਚ ਚੱਲ ਰਿਹਾ ਸੀ 'ਧੰਦਾ', ਪੁਲਸ ਦੇ ਛਾਪੇ ਦੌਰਾਨ 3 ਕੁੜੀਆਂ ਬਰਾਮਦ

ਨਵਜੋਤ ਕੌਰ ਦੀ ਪੀੜਤ ਧੀ ਨੇ ਮਾਂ ਨੂੰ ਦੱਸਿਆ ਕਿ ਉਸ ਨੇ ਸਾਰੀ ਘਟਨਾ ਆਪਣੀ ਨਾਨੀ ਨੂੰ ਵੀ ਦੱਸੀ ਸੀ ਪਰ ਨਾਨੀ ਨੇ ਉਸ ਨੂੰ ਇਹ ਗੱਲ ਅੱਗੇ ਕਿਸੇ ਨੂੰ ਦੱਸਣ ਤੋਂ ਮਨ੍ਹਾਂ ਕਰ ਦਿੱਤਾ। ਫਿਲਹਾਲ ਪੁਲਸ ਵੱਲੋਂ ਪੀੜਤ ਕੁੜੀ ਦੀ ਮਾਂ ਦੇ ਬਿਆਨਾਂ 'ਤੇ ਮਾਸੜ ਅਤੇ ਨਾਨੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਭਰ ਦੇ 'ਪੈਟਰੋਲ ਪੰਪ' ਅੱਜ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਰਹਿਣਗੇ ਬੰਦ


author

Babita

Content Editor

Related News