ਸਟੋਰ ’ਚ ਔਰਤ ਨੇ ਕੀਤੀ ਖ਼ੁਦਕੁਸ਼ੀ
Saturday, Nov 28, 2026 - 12:09 PM (IST)
ਚੰਡੀਗੜ੍ਹ, (ਸੁਸ਼ੀਲ) : ਖੁੱਡਾ ਜੱਸੂ ਪਿੰਡ ’ਚ 42 ਸਾਲਾ ਔਰਤ ਦੀ ਲਾਸ਼ ਘਰ ਦੇ ਸਟੋਰ ਰੂਮ ’ਚ ਪੱਖੇ ਨਾਲ ਲਟਕਦੀ ਮਿਲੀ। ਉਹ ਅਣਵਿਆਹੀ ਸੀ ਤੇ ਆਪਣੇ ਭਰਾ ਨਾਲ ਰਹਿੰਦੀ ਸੀ। ਉਸ ਦੇ ਮਾਤਾ-ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਸੀ। ਮੋਨਿਕਾ ਪਿਛਲੇ ਕੁਝ ਮਹੀਨਿਆਂ ਤੋਂ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਹੀ ਸੀ ਅਤੇ ਪੀ.ਜੀ.ਆਈ. ’ਚ ਉਸ ਦਾ ਇਲਾਜ ਚੱਲ ਰਿਹਾ ਸੀ। ਬੁੱਧਵਾਰ ਨੂੰ ਉਸ ਦੇ ਭਰਾ ਨੂੰ ਘਰ ’ਚੋਂ ਮੋਨਿਕਾ ਵੱਲੋਂ ਲਿਖਿਆ ਪੱਤਰ ਮਿਲਿਆ ਸੀ। ਪੱਤਰ ’ਚ ਉਸ ਨੇ ਪਠਾਨਕੋਟ ਜਾਣ ਤੇ ਇਕ-ਦੋ ਦਿਨਾਂ ’ਚ ਵਾਪਸ ਆਉਣ ਦੀ ਗੱਲ ਲਿਖੀ ਸੀ। ਨਾਲ ਹੀ ਭਰਾ ਨੂੰ ਉਸ ਦੀ ਭਾਲ ਕਰਨ ਦੀ ਕੋਸ਼ਿਸ਼ ਨਾ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਈ।
ਭਰਾ ਨੇ ਉਸ ਦੀ ਭਾਲ ਸ਼ੁਰੂ ਕੀਤੀ ਪਰ ਕੋਈ ਜਾਣਕਾਰੀ ਨਹੀਂ ਮਿਲੀ। ਸ਼ੁੱਕਰਵਾਰ ਸ਼ਾਮ ਕਰੀਬ 4:30 ਵਜੇ ਜਦੋਂ ਭਰਾ ਹਥੌੜਾ ਲੈਣ ਲਈ ਸਟੋਰ ਰੂਮ ’ਚ ਗਿਆ ਤਾਂ ਉੱਥੇ ਮੋਨਿਕਾ ਦੀ ਲਾਸ਼ ਮਿਲੀ। ਉਸ ਨੇ ਤੁਰੰਤ ਪੁਲਸ ਕੰਟਰੋਲ ਰੂਮ ਨੰਬਰ 112 ’ਤੇ ਸੂਚਨਾ ਦਿੱਤੀ। ਥਾਣਾ ਸਾਰੰਗਪੁਰ ਪੁਲਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਬੁੱਧਵਾਰ ਨੂੰ ਮਿਲੇ ਪੱਤਰ ਨੂੰ ਜਾਂਚ ਦਾ ਹਿੱਸਾ ਬਣਾਇਆ ਗਿਆ ਹੈ। ਮੁੱਢਲੀ ਜਾਂਚ ਦੌਰਾਨ ਕਿਸੇ ਤਰ੍ਹਾਂ ਦੀ ਗੜਬੜ ਸਾਹਮਣੇ ਨਹੀਂ ਆਈ। ਪੁਲਸ ਨੇ ਲਾਸ਼ ਨੂੰ ਜੀ.ਐੱਮ.ਐੱਸ.ਐੱਚ.-16 ਦੀ ਮੋਰਚਰੀ ’ਚ ਰਖਵਾ ਦਿੱਤਾ ਹੈ।
