ਘਰੋਂ ਭਜਾਈ ਕੁੜੀ ਨਾਲ ਰਿਸ਼ਤੇਦਾਰਾਂ ਘਰ ਬਣਾਏ ਸਰੀਰਕ ਸਬੰਧ, ਅਖੀਰ ''ਚ ਜੋ ਕੀਤਾ, ਪੀੜਤਾ ਦੇ ਉੱਡੇ ਹੋਸ਼

Wednesday, Nov 04, 2020 - 10:01 AM (IST)

ਘਰੋਂ ਭਜਾਈ ਕੁੜੀ ਨਾਲ ਰਿਸ਼ਤੇਦਾਰਾਂ ਘਰ ਬਣਾਏ ਸਰੀਰਕ ਸਬੰਧ, ਅਖੀਰ ''ਚ ਜੋ ਕੀਤਾ, ਪੀੜਤਾ ਦੇ ਉੱਡੇ ਹੋਸ਼

ਲੁਧਿਆਣਾ (ਰਿਸ਼ੀ) : ਨਾਬਾਲਗ ਕੁੜੀ ਨੂੰ ਰਿਸ਼ਤੇਦਾਰਾਂ ਦੇ ਘਰ ਲਿਜਾ ਕੇ ਸਾਰੀ ਰਾਤ ਸਰੀਰਕ ਸਬੰਧ ਬਣਾਉਣ ਅਤੇ ਬਾਅਦ ’ਚ ਵਿਆਹ ਕਰਨ ਤੋਂ ਇਨਕਾਰ ਕਰਨ ’ਤੇ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਡਾ. ਅੰਬੇਦਕਰ ਨਗਰ ਦੇ ਰਹਿਣ ਵਾਲੇ ਸੰਨੀ ਅਤੇ ਉਸ ਦਾ ਸਾਥ ਦੇਣ ਵਾਲੇ ਰਿਸ਼ਤੇਦਾਰ ਸੰਜੂ , ਪਵਿੱਤਰ, ਸ਼ਿਵਾਨੀ ਅਤੇ 2 ਅਣਪਛਾਤਿਆਂ ਖ਼ਿਲਾਫ਼ ਕੁਕਰਮ ਦੇ ਦੋਸ਼ ’ਚ ਮੁਕੱਦਮਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਦਿੱਲੀ 'ਚ 'ਕੈਪਟਨ' ਦੇ ਧਰਨੇ ਦਾ ਪ੍ਰੋਗਰਾਮ ਐਨ ਮੌਕੇ ਬਦਲਿਆ, ਜਾਣੋ ਕੀ ਰਿਹਾ ਕਾਰਨ

ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਦੇ ਪਿਤਾ ਨੇ ਦੱਸਿਆ ਕਿ ਬੀਤੀ 24 ਅਕਤੂਬਰ ਦੀ ਸ਼ਾਮ 6 ਵਜੇ ਉਸ ਦੀ 15 ਸਾਲਾ ਬੇਟੀ ਘਰੋਂ ਭੱਜ ਗਈ ਸੀ, ਜਿਸ ਨੂੰ ਉਕਤ ਮੁਲਜ਼ਮ ਨੇ ਵਿਆਹ ਕਰਵਾਉਣ ਦੇ ਸੁਫ਼ਨੇ ਦਿਖਾਏ ਸਨ ਅਤੇ ਉਸ ਨੂੰ ਆਪਣੇ ਨਾਲ ਵੱਖ-ਵੱਖ ਥਾਵਾਂ ’ਤੇ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ ਘੁੰਮਾਉਂਦਾ ਰਿਹਾ ਅਤੇ ਰਾਤ ਦੇ ਸਮੇਂ ਆਪਣੇ ਇਕ ਰਿਸ਼ਤੇਦਾਰ ਦੇ ਘਰ ਹੀ ਲੈ ਗਿਆ।

ਇਹ ਵੀ ਪੜ੍ਹੋ : 'ਬੇਅਦਬੀ' ਕਰਨ ਵਾਲੇ ਨੌਜਵਾਨ ਦਾ ਕਬੂਲਨਾਮਾ ਸੁਣ ਚੜ੍ਹੇਗਾ ਗੁੱਸਾ, ਪੂਰਾ ਸੱਚ ਸੁਣ ਯਕੀਨ ਨਹੀਂ ਕਰ ਸਕੋਗੇ (ਵੀਡੀਓ)

ਜਿੱਥੇ ਵਿਆਹ ਕਰਨ ਦੇ ਬਹਾਨੇ ਸਾਰੀ ਰਾਤ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਅਖੀਰ ਸਵੇਰ ਨੂੰ ਪੀੜਤਾ ਨੂੰ ਇਕ ਧਾਰਮਿਕ ਅਸਥਾਨ ’ਤੇ ਛੱਡ ਕੇ ਉਹ ਭੱਜ ਗਿਆ, ਜਿਸ ਤੋਂ ਬਾਅਦ ਨਾਬਾਲਗਾ ਨੇ ਕਿਸੇ ਤਰ੍ਹਾਂ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕੀਤਾ, ਜੋ ਉਸ ਨੂੰ ਨਾਲ ਲੈ ਕੇ ਪੁਲਸ ਦੇ ਸਾਹਮਣੇ ਪੇਸ਼ ਹੋਏ। ਪਿਤਾ ਦੇ ਮੁਤਾਬਕ 6 ਮਹੀਨੇ ਪਹਿਲਾਂ ਵੀ ਇਸੇ ਨੌਜਵਾਨ ਨਾਲ ਪਰਿਵਾਰ ਦਾ ਝਗੜਾ ਹੋਇਆ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਠੰਡ' ਨੇ ਫੜ੍ਹਿਆ ਜ਼ੋਰ, ਜਾਣੋ ਆਉਣ ਵਾਲੇ 48 ਘੰਟਿਆਂ ਦੌਰਾਨ 'ਮੌਸਮ' ਦਾ ਹਾਲ

ਬਾਅਦ ’ਚ ਮੁਲਜ਼ਮ ਨੇ ਉਨ੍ਹਾਂ ਦੀ ਨਾਬਾਲਗ ਧੀ ਨਾਲ ਗੱਲ ਕਰਨ ਲਈ ਮੋਬਾਇਲ ਫੋਨ ਲੈ ਕੇ ਦਿੱਤਾ ਸੀ। ਇਸ ਗੱਲ ਦਾ ਘਰ ਪਤਾ ਲੱਗਣ ’ਤੇ ਹੀ ਉਹ ਵਿਆਹ ਕਰਵਾਉਣ ਲਈ ਉਕਤ ਮੁਲਜ਼ਮ ਕੋਲ ਭੱਜ ਕੇ ਗਈ ਸੀ।

 


author

Babita

Content Editor

Related News