''ਜਵਾਨੀ ਸੰਭਾਲ ਸਾਈਕਲ ਯਾਤਰਾ'' ਲੈ ਕੇ ਪਾਇਲ ਪਹੁੰਚੇ ਚੰਨੀ, ਪ੍ਰਾਚੀਨ ਸ਼ਿਵ ਮੰਦਰ ''ਚ ਨਿਵਾਇਆ ਸੀਸ

Thursday, Nov 19, 2026 - 04:58 PM (IST)

''ਜਵਾਨੀ ਸੰਭਾਲ ਸਾਈਕਲ ਯਾਤਰਾ'' ਲੈ ਕੇ ਪਾਇਲ ਪਹੁੰਚੇ ਚੰਨੀ, ਪ੍ਰਾਚੀਨ ਸ਼ਿਵ ਮੰਦਰ ''ਚ ਨਿਵਾਇਆ ਸੀਸ

ਖੰਨਾ (ਬਿਪਨ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ 'ਜਵਾਨੀ ਸੰਭਾਲ ਯਾਤਰਾ' ਅੱਜ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਪਾਇਲ ਵਿਚ ਪਹੁੰਚੀ। ਇੱਥੇ ਉਨ੍ਹਾਂ ਨੇ ਪ੍ਰਾਚੀਨ ਸ਼ਿਵ ਮੰਦਰ ਵਿਚ ਮੱਥਾ ਟੇਕਿਆ ਤੇ ਪੂਜਾ-ਅਰਚਨਾ ਕੀਤੀ। ਉਨ੍ਹਾਂ ਦੇ ਨਾਲ ਕਾਂਗਰਸ ਦੇ ਸੀਨੀਅਰ ਲੀਡਰ ਰਾਜ ਬੱਬਰ, ਸੁਖਜਿੰਦਰ ਸਿੰਘ ਰੰਧਾਵਾ, ਸੁਖਪਾਲ ਸਿੰਘ ਖਹਿਰਾ ਤੇ ਮੁਹੰਮਦ ਸਦੀਕ ਵੀ ਮੌਜੂਦ ਰਹੇ। 

ਮੰਦਰ 'ਚ ਮੱਥਾ ਟੇਕਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਸਾਈਕਲ ਯਾਤਰਾ ਦਾ ਪਹਿਲਾ ਪੜਾਅ ਅੱਜ ਖੰਨਾ ਵਿਚ ਖ਼ਤਮ ਹੋਣ ਜਾ ਰਿਹਾ ਹੈ। ਪਿਛਲੇ 7 ਦਿਨਾਂ ਤੋਂ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਯਾਤਰਾ ਕਰ ਰਹੇ ਹਨ ਤੇ ਇਸ ਦੌਰਾਨ ਲੋਕਾਂ ਨਾਲ ਮਿੱਲ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ।


author

Anmol Tagra

Content Editor

Related News