ਫਾਜ਼ਿਲਕਾ 'ਚ ਵਿਆਹੁਤਾ ਨਾਲ Gun Point 'ਤੇ ਜਬਰ-ਜ਼ਿਨਾਹ, ਅੱਗੇ ਜੋ ਹੋਇਆ, ਯਕੀਨ ਨਹੀਂ ਕਰ ਪਾ ਰਿਹਾ ਪਰਿਵਾਰ

Saturday, Sep 02, 2023 - 03:15 PM (IST)

ਫਾਜ਼ਿਲਕਾ 'ਚ ਵਿਆਹੁਤਾ ਨਾਲ Gun Point 'ਤੇ ਜਬਰ-ਜ਼ਿਨਾਹ, ਅੱਗੇ ਜੋ ਹੋਇਆ, ਯਕੀਨ ਨਹੀਂ ਕਰ ਪਾ ਰਿਹਾ ਪਰਿਵਾਰ

ਫਾਜ਼ਿਲਕਾ (ਵੈੱਬ ਡੈਸਕ, ਸੁਨੀਲ) : ਫਾਜ਼ਿਲਕਾ 'ਚ ਪਿਸਤੌਲ ਦੀ ਨੌਕ 'ਤੇ 2 ਬੱਚਿਆਂ ਦੀ ਮਾਂ ਨਾਲ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ ਹੈ, ਜਿਸ 'ਤੇ ਪਰਿਵਾਰ ਨੂੰ ਯਕੀਨ ਨਹੀਂ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਔਰਤ 3 ਸਾਲ ਪਹਿਲਾਂ ਪਿੰਡ 'ਚ ਕਿਸੇ ਦੇ ਘਰ ਲੱਸੀ ਲੈਣ ਗਈ ਸੀ। ਉੱਥੇ ਉਸ ਨਾਲ ਜਬਰ-ਜ਼ਿਨਾਹ ਕੀਤਾ ਗਿਆ।

ਇਹ ਵੀ ਪੜ੍ਹੋ : ਲੁੱਟ ਦੀ ਵੱਡੀ ਵਾਰਦਾਤ : ਲੁਟੇਰਿਆਂ ਨੇ ਗੱਡੀ ਰੁਕਵਾ ਅੱਖਾਂ 'ਚ ਪਾਈਆਂ ਮਿਰਚਾਂ, ਫਿਰ ਕੀਤਾ ਲਹੂ-ਲੁਹਾਨ

ਦੋਸ਼ ਲਾਏ ਜਾ ਰਹੇ ਹਨ ਕਿ ਜਬਰ-ਜ਼ਿਨਾਹ ਕਰਨ ਵਾਲੇ ਵਿਅਕਤੀ ਨੇ ਪੀੜਤਾ ਦੀ ਅਸ਼ਲੀਲ ਵੀਡੀਓ ਵੀ ਬਣਾ ਲਈ। ਫਿਰ ਉਹ ਪੀੜਤਾ ਨੂੰ ਲਗਾਤਾਰ ਬਲੈਕਮੇਲ ਕਰਨ ਲੱਗਾ ਅਤੇ ਕਿਸੇ ਨੂੰ ਦੱਸਣ ਦੀ ਸੂਰਤ 'ਚ ਉਸ ਦੇ ਪਤੀ ਅਤੇ ਬੱਚਿਆਂ ਨੂੰ ਮਾਰਨ ਦੀ ਧਮਕੀ ਦੇਣ ਲੱਗਾ। ਪੀੜਤਾ ਦੇ ਪਤੀ ਨੇ ਦੱਸਿਆ ਕਿ ਕਰੀਬ ਇਕ ਮਹੀਨੇ ਪਹਿਲਾਂ ਉਸ ਦੀ ਪਤਨੀ ਨੇ ਸਾਰੀ ਗੱਲ ਪਰਿਵਾਰ ਨੂੰ ਦੱਸੀ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਗਈ ਪਰ ਉਨ੍ਹਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ।

ਇਹ ਵੀ ਪੜ੍ਹੋ : ਹਵਸ ਦੀ ਭੁੱਖ 'ਚ ਦਰਿੰਦਾ ਬਣਿਆ ਦਾਦਾ, 11 ਸਾਲਾ ਪੋਤੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ

ਇਸ ਕਾਰਨ ਪੀੜਤਾ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗੀ ਅਤੇ ਉਸ ਦੀ ਸਿਹਤ ਖ਼ਰਾਬ ਰਹਿਣ ਲੱਗੀ। ਹੁਣ ਪੀੜਤਾ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਪੀੜਤਾ ਦੇ ਇਕ ਪਰਿਵਾਰਕ ਮੈਂਬਰਾ ਨੇ ਧਮਕੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ, ਉਹ ਪੀੜਤਾ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:-https://itunes.apple.com/in/app/id538323711?mt=8mt=8


author

Babita

Content Editor

Related News