ਸ਼ਰਮਨਾਕ : 8 ਮਹੀਨੇ ਦੀ ਧੀ 'ਤੇ ਪਿਸਤੌਲ ਤਾਣ ਰਿਟਾਇਰਡ ਪੁਲਸ ਮੁਲਾਜ਼ਮ ਨੇ ਮਾਂ ਨਾਲ ਬਣਾਏ ਸਰੀਰਕ ਸਬੰਧ

Monday, Oct 10, 2022 - 12:39 PM (IST)

ਸ਼ਰਮਨਾਕ : 8 ਮਹੀਨੇ ਦੀ ਧੀ 'ਤੇ ਪਿਸਤੌਲ ਤਾਣ ਰਿਟਾਇਰਡ ਪੁਲਸ ਮੁਲਾਜ਼ਮ ਨੇ ਮਾਂ ਨਾਲ ਬਣਾਏ ਸਰੀਰਕ ਸਬੰਧ

ਸਾਹਨੇਵਾਲ (ਜ.ਬ.) : ਆਪਣੇ ਵਿਹੜੇ ’ਚ ਕਿਰਾਏ ’ਤੇ ਰਹਿਣ ਵਾਲੀ ਇਕ ਵਿਆਹੁਤਾ ਦੀ 8 ਮਹੀਨੇ ਦੀ ਬੱਚੀ ’ਤੇ ਪਿਸਤੌਲ ਤਾਣ ਕੇ ਰਿਟਾਇਰਡ ਪੁਲਸ ਇੰਸਪੈਕਟਰ ਨੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਫਿਲਹਾਲ ਉਕਤ ਦੋਸ਼ੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਚੌਂਕੀ ਮੂੰਡੀਆਂ ਕਲਾਂ ਅਧੀਨ ਆਉਂਦੇ ਮੂੰਡੀਆਂ ਟਿੱਬਾ ਦੇ ਸੁਖਦੇਵ ਨਗਰ ’ਚ ਰਿਟਾਇਰਡ ਪੁਲਸ ਇੰਸਪੈਕਟਰ ਗੁਰਦੀਪ ਸਿੰਘ ਬਾਜਵਾ ਪੁੱਤਰ ਗੁਰਦਿੱਤਾ ਸਿੰਘ ਬਾਜਵਾ ਵਾਸੀ ਮੂੰਡੀਆਂ ਖੁਰਦ ਦਾ ਇਕ ਵਿਹੜਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਅਲਰਟ ਜਾਰੀ, ਇਸ ਤਾਰੀਖ਼ ਤੱਕ ਪਵੇਗਾ ਭਾਰੀ ਮੀਂਹ

ਇੱਥੇ ਪੀੜਤਾ ਆਪਣੇ ਪਤੀ ਅਤੇ 8 ਮਹੀਨੇ ਦੀ ਬੱਚੀ ਨਾਲ ਕਿਰਾਏ ’ਤੇ ਰਹਿੰਦੀ ਹੈ। ਪੀੜਤਾ ਨੇ ਆਪਣੇ ਬਿਆਨਾਂ ’ਚ ਪੁਲਸ ਨੂੰ ਦੱਸਿਆ ਕਿ ਉਸ ਦਾ ਪਤੀ ਕੰਮ ਦੀ ਭਾਲ 'ਚ ਗਿਆ ਹੋਇਆ ਸੀ। ਇਸ ਦੌਰਾਨ ਵਿਹੜਾ ਮਾਲਕ ਗੁਰਦੀਪ ਸਿੰਘ ਅਚਾਨਕ ਕਮਰੇ ’ਚ ਦਾਖ਼ਲ ਹੋਇਆ ਅਤੇ ਬੈੱਡ 'ਤੇ ਪਈ ਹੋਈ 8 ਮਹੀਨੇ ਦੀ ਬੱਚੀ ’ਤੇ ਕਥਿਤ ਤੌਰ ’ਤੇ ਪਿਸਤੌਲ ਤਾਣ ਕੇ ਵਿਆਹੁਤਾ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : CM ਮਾਨ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢੇਗਾ ਅਕਾਲੀ ਦਲ, ਜਾਣੋ ਕਾਰਨ

ਇਸ ਤੋਂ ਬਾਅਦ ਗੁਰਦੀਪ ਬਾਜਵਾ ਨੇ ਪੀੜਤਾ ਦੇ ਕੱਪੜੇ ਪਾੜ ਕੇ ਜ਼ਬਰਦਸਤੀ ਉਸ ਨਾਲ ਸਰੀਰਕ ਸਬੰਧ ਬਣਾਏ। ਮੌਕੇ ’ਤੇ ਹੀ ਪੀੜਤਾ ਦੇ ਪਤੀ ਦੇ ਆਉਣ ’ਤੇ ਗੁਰਦੀਪ ਬਾਜਵਾ ਨਾਲ ਉਸ ਦੀ ਹੱਥੋਪਾਈ ਹੋ ਗਈ। ਪਿਸਤੌਲ ਦੀ ਨੋਕ ’ਤੇ ਹੀ ਉਹ ਪੀੜਤਾ ਅਤੇ ਉਸ ਦੇ ਪਤੀ ਨੂੰ ਡਰਾ-ਧਮਕਾ ਕੇ ਉੱਥੋਂ ਫ਼ਰਾਰ ਹੋ ਗਿਆ। ਜਾਂਚ ਅਧਿਕਾਰੀ ਚੌਂਕੀ ਮੂੰਡੀਆਂ ਕਲਾਂ ਇੰਚਾਰਜ ਲਖਵਿੰਦਰ ਮਸੀਹ ਨੇ ਦੱਸਿਆ ਕਿ ਪੀੜਤਾ ਦਾ ਮੈਡੀਕਲ ਕਰਵਾ ਦਿੱਤਾ ਗਿਆ ਹੈ, ਜਦਕਿ ਮੁਲਜ਼ਮ ਰਿਟਾਇਰਡ ਪੁਲਸ ਇੰਸਪੈਕਟਰ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News