ਕੁੜੀ ਦੇ ਵਿਆਹ ਤੋਂ ਪਹਿਲਾਂ ਖਿੱਚੀਆਂ ਅਸ਼ਲੀਲ ਤਸਵੀਰਾਂ, ਮਗਰੋਂ ਪਤੀ ਨੂੰ ਭੇਜਣ ਦਾ ਡਰਾਵਾ ਦੇ ਲੁੱਟਦਾ ਰਿਹਾ ਇੱਜ਼ਤ

Thursday, Jul 08, 2021 - 04:31 PM (IST)

ਕੁੜੀ ਦੇ ਵਿਆਹ ਤੋਂ ਪਹਿਲਾਂ ਖਿੱਚੀਆਂ ਅਸ਼ਲੀਲ ਤਸਵੀਰਾਂ, ਮਗਰੋਂ ਪਤੀ ਨੂੰ ਭੇਜਣ ਦਾ ਡਰਾਵਾ ਦੇ ਲੁੱਟਦਾ ਰਿਹਾ ਇੱਜ਼ਤ

ਲੁਧਿਆਣਾ (ਰਾਜ) : ਵਿਆਹ ਤੋਂ ਪਹਿਲਾਂ ਖਿੱਚੀਆਂ ਕੁੜੀਆਂ ਦੀਆਂ ਅਸ਼ਲੀਲ ਤਸਵੀਰਾਂ ਪਤੀ ਨੂੰ ਦਿਖਾਉਣ ਦਾ ਡਰਾਵਾ ਦੇ ਕੇ ਇਕ ਵਿਅਕਤੀ ਵੱਲੋਂ ਕਈ ਵਾਰ ਉਸ ਦੀ ਇੱਜ਼ਤ ਲੁੱਟੀ ਗਈ। ਅਖ਼ੀਰ ਪੀੜਤਾ ਨੇ ਦਿੱਲੀ ਸਥਿਤ ਆਪਣੇ ਪੇਕੇ ਪਰਿਵਾਰ ਨਾਲ ਸਬੰਧਿਤ ਥਾਣੇ 'ਚ ਉਕਤ ਵਿਅਕਤੀ ਬਾਰੇ ਸ਼ਿਕਾਇਤ ਦਰਜ ਕਰਵਾਈ। ਉੱਥੋਂ ਜ਼ੀਰੋ ਨੰਬਰ ਐਫ. ਆਈ. ਆਰ. ਲੁਧਿਆਣਾ ਪੁਲਸ ਨੂੰ ਭੇਜੀ ਗਈ।

ਇਹ ਵੀ ਪੜ੍ਹੋ : ਜਵਾਈ ਦੀ ਧਮਕੀ ਦੇ ਅਗਲੇ ਹੀ ਦਿਨ ਸੜਨ ਕਾਰਨ ਧੀ ਦੀ ਮੌਤ, ਲਾਸ਼ ਹਸਪਤਾਲ 'ਚ ਛੱਡ ਭੱਜਿਆ ਸਹੁਰਾ ਪਰਿਵਾਰ

ਇਸ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ-2 ਦੀ ਪੁਲਸ ਨੇ ਦੋਸ਼ੀ ਅਸ਼ੋਕ ਕੁਮਾਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤਾ ਨੇ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਦੋਸ਼ੀ ਅਸ਼ੋਕ ਕੁਮਾਰ ਉਸ ਨੂੰ ਜਾਣਦਾ ਹੈ ਅਤੇ ਉਸ ਨੇ ਮੋਬਾਇਲ 'ਤੇ ਜ਼ਬਰਨ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਸਨ।

ਇਹ ਵੀ ਪੜ੍ਹੋ : ਸਾਵਧਾਨ! ਪੰਜਾਬ 'ਚ 'ਕੋਰੋਨਾ' ਘੱਟਦੇ ਹੀ 'ਨਵੀਂ ਆਫ਼ਤ' ਸ਼ੁਰੂ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਇਸ ਤੋਂ ਬਾਅਦ ਪੀੜਤਾ ਦਾ ਵਿਆਹ ਹੋ ਗਿਆ ਪਰ ਦੋਸ਼ੀ ਵਿਅਕਤੀ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਪੀੜਤਾ ਨੇ ਦੱਸਿਆ ਕਿ ਦੋਸ਼ੀ ਵਾਰ-ਵਾਰ ਉਸ ਨਾਲ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਉਣ ਲੱਗ ਪਿਆ। ਜਦੋਂ ਪੀੜਤਾ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੇ ਧਮਕੀ ਦਿੱਤੀ ਕਿ ਉਹ ਉਸ ਦੀਆਂ ਅਸ਼ਲੀਲ ਤਸਵੀਰਾਂ ਉਸ ਦੇ ਪਤੀ ਨੂੰ ਭੇਜ ਦੇਵੇਗਾ।

ਇਹ ਵੀ ਪੜ੍ਹੋ : 'ਕੈਨੇਡਾ' ਗਏ ਵਿਦਿਆਰਥੀਆਂ ਦੀ ਸੌਖੀ ਨਹੀਂ ਜ਼ਿੰਦਗੀ, ਦੇਖੋ ਸੰਘਰਸ਼ ਦੀ ਕਹਾਣੀ ਬਿਆਨ ਕਰਦੀਆਂ ਇਹ ਭਾਵੁਕ ਤਸਵੀਰਾਂ

ਇਸ ਦਾ ਡਰ ਦਿਖਾ ਕੇ ਦੋਸ਼ੀ ਵਿਅਕਤੀ ਨੇ ਕਈ ਵਾਰ ਪੀੜਤਾ ਨਾਲ ਜਬਰ-ਜ਼ਿਨਾਹ ਕੀਤਾ। ਅਖ਼ੀਰ ਪੀੜਤਾ ਨੇ ਦੋਸ਼ੀ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ, ਜਿਸ ਤੋਂ ਬਾਅਦ ਉਸ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News