ਘਰੋਂ ਕੁੜੀ ਨੂੰ ਦਰਿਆ ਕੰਢੇ ਲਿਜਾ ਵਿਅਕਤੀ ਨੇ ਜੋ ਕਾਰਾ ਕੀਤਾ, ਧੀ ਦੇ ਮੂੰਹੋਂ ਸੁਣ ਮਾਂ ਦਾ ਬੈਠ ਗਿਆ ਦਿਲ

Saturday, Oct 07, 2023 - 11:03 AM (IST)

ਘਰੋਂ ਕੁੜੀ ਨੂੰ ਦਰਿਆ ਕੰਢੇ ਲਿਜਾ ਵਿਅਕਤੀ ਨੇ ਜੋ ਕਾਰਾ ਕੀਤਾ, ਧੀ ਦੇ ਮੂੰਹੋਂ ਸੁਣ ਮਾਂ ਦਾ ਬੈਠ ਗਿਆ ਦਿਲ

ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੇ ਅਧੀਨ ਆਉਂਦੇ ਇਕ ਪਿੰਡ ’ਚ ਰਹਿਣ ਵਾਲੀ 13 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਪੁਲਸ ਨੇ ਦਰਜ ਕੀਤਾ ਹੈ। ਥਾਣਾ ਇੰਚਾਰਜ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਪੁਲਸ ਨੂੰ ਇਕ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਕਿ 4 ਅਕਤੂਬਰ ਨੂੰ ਉਹ ਆਪਣੇ ਘਰ ’ਚ ਅਪਣੀ 13 ਸਾਲਾ ਧੀ ਨਾਲ ਮੌਜੂਦ ਸੀ।

ਇਹ ਵੀ ਪੜ੍ਹੋ : ਕੋਈ ਮਾਂ ਆਪਣੀ ਮਾਸੂਮ ਧੀ ਨਾਲ ਇਹ ਸਭ ਵੀ ਕਰ ਸਕਦੀ ਹੈ, ਸੁਣ ਤੁਹਾਨੂੰ ਵੀ ਨਹੀਂ ਹੋਵੇਗਾ ਯਕੀਨ

ਇਸੇ ਦੌਰਾਨ ਉਸ ਦੇ ਘਰ ਉਨ੍ਹਾਂ ਦਾ ਜਾਣਕਾਰ ਸੁਰੇਸ਼ ਕੁਮਾਰ ਪੁੱਤਰ ਬਲਦੇਵ ਰਾਜ ਨਿਵਾਸੀ ਪਿੰਡ ਬਲੀਪੁਰ ਹਾਲ ਨਿਵਾਸੀ ਪਿੰਡ ਬੂਥਗੜ੍ਹ ਆਇਆ। ਉਹ ਪਹਿਲਾਂ ਵੀ ਉਸ ਦੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਉਸ ਦੇ ਕਹਿਣ ’ਤੇ ਉਸ ਨੇ ਅਪਣੀ ਬੱਚੀ ਨੂੰ ਉਸ ਦੇ ਨਾਲ ਮੇਲਾ ਵੇਖਣ ਭੇਜ ਦਿੱਤਾ। ਜਦੋਂ ਸ਼ਾਮ ਨੂੰ ਸੁਰੇਸ਼ ਉਸ ਦੀ ਧੀ ਨੂੰ ਘਰ ਛੱਡ ਕੇ ਗਿਆ ਤਾਂ ਉਸ ਦੀ ਧੀ ਨੇ ਸਾਰੀਆਂ ਗੱਲਾਂ ਆਪਣੀ ਮਾਂ ਨੂੰ ਦੱਸੀਆਂ।

ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਪੰਜਾਬ ਭਰ 'ਚ ਅੱਜ ਤੋਂ ਬੰਦ ਰਹਿਣਗੀਆਂ ਦਾਣਾ ਮੰਡੀਆਂ, ਜਾਣੋ ਕੀ ਹੈ ਕਾਰਨ

ਔਰਤ ਨੇ ਦੱਸਿਆ ਕਿ ਉਕਤ ਮੁਲਜ਼ਮ ਉਸ ਦੀ ਧੀ ਨੂੰ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਸਤਲੁਜ ਦਰਿਆ ਦੇ ਕਿਨਾਰੇ ਲੈ ਗਿਆ। ਉੱਥੇ ਇਕ ਸੁੰਨਸਾਨ ਜਗ੍ਹਾ ’ਤੇ ਲਿਜਾ ਕੇ ਧੀ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਤੋਂ ਬਾਅਦ ਉਸ ਨੇ ਮਿਹਰਬਾਨ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਸੁਰੇਸ਼ ਕੁਮਾਰ ਖ਼ਿਲਾਫ਼ ਪੋਸਕੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News