ਰਿਸ਼ਤਿਆਂ ਦਾ ਖੌਫਨਾਕ ਸੱਚ, ਭੂਆ ਨੇ ਭਤੀਜੀ ਨਾਲ ਜੋ ਕਰਤੂਤ ਕੀਤੀ, ਸੁਣ ਰਿਸ਼ਤੇਦਾਰਾਂ ਦੇ ਵੀ ਉੱਡੇ ਹੋਸ਼

04/24/2017 9:32:18 AM

ਚੰਡੀਗੜ੍ਹ (ਰੋਹਿਲਾ) : ਮਲੋਆ ''ਚ ਰਹਿਣ ਵਾਲੀ 15 ਸਾਲਾ ਬੱਚੀ ਦੇ ਨਾਲ ਉਸਦੀ ਸਕੀ ਭੂਆ ਵੱਲੋਂ ਯੌਨ ਸ਼ੋਸ਼ਣ ਕਰਾਇਆ ਜਾ ਰਿਹਾ ਸੀ। 1098 ਚਾਈਲਡ ਹੈਲਪ ਲਾਈਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਮਾਤਾ-ਪਿਤਾ ਦੀ ਮੌਤ ਦੇ ਬਾਅਦ ਬੱਚੀ ਤੇ ਉਸਦੇ ਭਰਾ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਦਾਦਾ-ਦਾਦੀ ਕਰ ਰਹੇ ਸਨ ਪਰ ਉਨ੍ਹਾਂ ਦੀ ਮੌਤ ਦੇ ਬਾਅਦ ਬੱਚੀ ਨੂੰ ਉਸਦੀ ਭੂਆ ਨੇ ਗੋਦ ਲੈ ਲਿਆ, ਜਿਸਦੇ ਬਾਅਦ ਉਹ ਬੱਚੀ ਨੂੰ ਆਪਣੇ ਨਾਲ ਕਰਨਾਲ (ਹਰਿਆਣਾ) ਲੈ ਗਈ ਤੇ ਉਥੇ ਬੱਚੀ ਦਾ ਯੌਨ ਸ਼ੋਸ਼ਣ ਕਰਾਉਣਾ ਸ਼ੁਰੂ ਕਰ ਦਿੱਤਾ। ਭੂਆ ਨੇ ਪਹਿਲਾਂ ਤਾਂ ਆਪਣੇ ਬੇਟੇ ਤੋਂ, ਬਾਅਦ ''ਚ ਹੋਰਨਾਂ ਲੋਕਾਂ ਤੋਂ ਵੀ ਬੱਚੀ ਦਾ ਯੌਨ ਸ਼ੋਸ਼ਣ ਕਰਾਇਆ। ਐੱਫ. ਆਈ. ਆਰ. ਹੋਈ ਦਰਜ-1098 ਚਾਈਲਡ ਹੈਲਪਲਾਈਨ ਦੇ ਡਾਇਰੈਕਟਰ ਰਵੀ ਬੇਦੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਸ ਵੱਲੋਂ ਭੂਆ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਤਿੰਨ ਸਾਲ ਪਹਿਲਾਂ ਭੂਆ ਬੱਚੀ ਨੂੰ ਆਪਣੇ ਨਾਲ ਕਰਨਾਲ ਲੈ ਕੇ ਗਈ ਸੀ, ਜਿਸ ਦੇ ਬਾਅਦ ਤੋਂ ਲਗਾਤਾਰ ਬੱਚੀ ਯੌਨ ਸ਼ੋਸ਼ਣ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਬੱਚੀ ਇਕ ਵਾਰ ਗਰਭਵਤੀ ਹੋ ਗਈ, ਜਿਸ ਦੇ ਬਾਅਦ ਭੂਆ ਨੇ ਬੱਚੀ ਦਾ ਗਰਭਪਾਤ ਕਰਾ ਦਿੱਤਾ, ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ। ਭੂਆ ਥੋੜ੍ਹੇ-ਥੋੜ੍ਹੇ ਦਿਨਾਂ ਬਾਅਦ ਬੱਚੀ ਨੂੰ ਮਲੋਆ ਸਥਿਤ ਉਸਦੇ ਘਰ ਭੇਜਦੀ ਸੀ, ਤਾਂ ਜੋ ਬੱਚੀ ਉਥੋਂ ਕੁਝ ਲੈ ਕੇ ਆਉਂਦੀ ਰਹੇ ਪਰ ਇਸ ਵਾਰ ਜਦੋਂ ਬੱਚੀ ਮਲੋਆ ਆਈ ਤਾਂ ਬੱਚੀ ਦੇ ਰਿਸ਼ਤੇਦਾਰਾਂ ਨੇ ਉਸ ਤੋਂ ਪੁੱਛਿਆ ਕਿ ਉਹ ਕਮਜ਼ੋਰ ਕਿਉਂ ਹੁੰਦੀ ਜਾ ਰਹੀ ਹੈ ਤਾਂ ਬੱਚੀ ਨੇ ਹੱਡਬੀਤੀ ਦੱਸੀ। ਉਸ ਦੇ ਬਾਅਦ ਰਿਸ਼ਤੇਦਾਰਾਂ ਨੇ 1098 ਚਾਈਲਡ ਹੈਲਪ ਲਾਈਨ ''ਤੇ ਕਾਲ ਕਰਕੇ ਇਸ ਦੀ ਜਾਣਕਾਰੀ ਦਿੱਤੀ।

Babita Marhas

News Editor

Related News