ਹਵਸ ਦੇ ਪੁਜਾਰੀ ਨੇ ਨੌਕਰੀ ਲੈਣ ਆਈ ਕੁੜੀ ਦੀ ਕੋਲਡ ਡਰਿੰਕ ''ਚ ਮਿਲਾਇਆ ਨਸ਼ਾ, ਬੇਹੋਸ਼ ਕਰਕੇ ਲੁੱਟੀ ਇੱਜ਼ਤ
Saturday, Dec 04, 2021 - 09:10 AM (IST)
ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਇਕ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ ਸਬੰਧੀ ਪਰਚਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਵੀਰਵਾਰ ਨੂੰ ਇਕ ਕੁੜੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਸੈਲੂਨ ਦਾ ਕੰਮ ਕਰਦੀ ਹੈ। ਕੰਮ ਜ਼ਿਆਦਾ ਹੋਣ ਕਾਰਨ ਉਸ ਨੇ ਦੂਜੀ ਜਗ੍ਹਾ ਕੰਮ ਕਰਨ ਲਈ ਇਕ ਕੁੜੀ ਨਾਲ ਸੰਪਰਕ ਕੀਤਾ। ਉਕਤ ਕੁੜੀ ਨੇ ਉਸ ਨੂੰ ਇਕ ਵਿਅਕਤੀ ਦਾ ਨੰਬਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਉਕਤ ਨੰਬਰ ’ਤੇ ਫੋਨ ਕੀਤਾ ਤਾਂ ਫੋਨ ’ਤੇ ਜਗਮੋਹਨ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਮਨਜੀਤ ਵਿਹਾਰ ਨੇ ਗੱਲ ਕੀਤੀ।
ਉਸ ਨੇ ਕਿਹਾ ਕਿ ਮੈਨੂੰ ਆਪਣੇ ਦਫ਼ਤਰ ’ਚ ਰਿਸੈਪਸ਼ਨਿਸ਼ਟ ਲਈ ਕੁੜੀ ਦੀ ਲੋੜ ਹੈ, ਜਿਸ ’ਤੇ ਉਕਤ ਕੁੜੀ ਨੇ ਕੰਮ ਕਰਨ ਲਈ ਹਾਂ ਕਰ ਦਿੱਤੀ। ਇਸ ਤੋਂ ਬਾਅਦ ਜਗਮੋਹਨ ਸਿੰਘ 1 ਦਸੰਬਰ ਨੂੰ ਉਕਤ ਕੁੜੀ ਨੂੰ ਆਪਣੀ ਕਾਰ ਰਾਹੀਂ ਮਲੇਰਕੋਟਲਾ ਪੈਲੇਸ ਕੋਲ ਦਫ਼ਤਰ ਦਿਖਾਉਣ ਲਈ ਲੈ ਗਿਆ। ਇੱਥੇ ਉਸ ਦਾ ਕੋਈ ਦਫ਼ਤਰ ਨਹੀਂ ਸੀ। ਉਹ ਕੁੜੀ ਨੂੰ ਆਪਣੇ ਦੋਸਤ ਮਨਜੀਤ ਸਿੰਘ ਦੇ ਘਰ ਲੈ ਗਿਆ, ਜਿੱਥੇ ਉਸ ਨੂੰ ਕੋਲਡ ਡ੍ਰਿੰਕ ਵਿਚ ਕੋਈ ਨਸ਼ੇ ਵਾਲੀ ਚੀਜ਼ ਪਾ ਕੇ ਪਿਆ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ 'ਸੁੱਕੀ ਠੰਡ' ਤੋਂ ਜਲਦ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
ਇਸ ਤੋਂ ਬਾਅਦ ਜਗਮੋਹਨ ਨੇ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ। ਜਦੋਂ ਕੁੜੀ ਨੂੰ ਹੋਸ਼ ਆਇਆ ਤਾਂ ਉਸ ਨੇ ਬਾਥਰੂਮ ਵਿਚ ਜਾ ਕੇ ਆਪਣੀ ਭੈਣ ਨੂੰ ਫੋਨ ਕੀਤਾ। ਜਦੋਂ ਤੱਕ ਉਸ ਦੀ ਭੈਣ ਮੌਕੇ ’ਤੇ ਪੁੱਜੀ, ਜਗਮੋਹਨ ਆਪਣੀ ਕਾਰ ਲੈ ਕੇ ਫ਼ਰਾਰ ਹੋ ਚੁੱਕਾ ਸੀ। ਇਸ ਤੋਂ ਬਾਅਦ ਪੀੜਤ ਕੁੜੀ ਨੇ ਇਸ ਸਬੰਧੀ ਸ਼ਿਕਾਇਤ ਸਲੇਮ ਟਾਬਰੀ ਪੁਲਸ ਨੂੰ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਬਿਜਲੀ ਮੁਲਾਜ਼ਮਾਂ ਨੂੰ ਵੱਡੀ ਰਾਹਤ, ਪਾਵਰਕਾਮ ਨੇ ਲਿਆ ਅਹਿਮ ਫ਼ੈਸਲਾ
ਥਾਣਾ ਮੁਖੀ ਨੇ ਦੱਸਿਆ ਕਿ ਪੀੜਤ ਕੁੜੀ ਦੀ ਸ਼ਿਕਾਇਤ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਜਗਮੋਹਨ ਸਿੰਘ ਨੂੰ ਉਸ ਦੀ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਜਬਰ-ਜ਼ਿਨਾਹ ਕਰਨ ਦਾ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ