ਮਾਨਸਾ ਵਿਚ ਅੱਠ ਸਾਲਾ ਬੱਚੀ ਨਾਲ ਜ਼ਬਰ-ਜ਼ਨਾਹ
Wednesday, Feb 13, 2019 - 11:10 PM (IST)

ਮਾਨਸਾ (ਵੈਬ ਡੈਸਕ)-ਮਾਨਸਾ ਵਿਚ ਬੁਧਵਾਰ ਨੂੰ ਇਕ ਅਠ ਸਾਲਾ ਬੱਚੀ ਨਾਲ ਜਬਰ-ਜ਼ਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਅਜੇ ਇਕ ਹਸਪਤਾਲ ਵਿਚ ਜੇਰੇ ਇਲਾਜ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਵਲੋਂ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਜਿਸ ਦੇ ਆਧਾਰ ਉਤੇ ਪੁਲਸ ਦੋਸ਼ੀ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਜਿਕਰਯੋਗ ਹੈ ਕਿ ਬੀਤੇ 4 ਦਿਨਾਂ ਵਿਚ ਸੂਬੇ ਅੰਦਰ ਜ਼ਬਰ-ਜ਼ਨਾਹ ਦੀ ਇਹ 5ਵੀਂ ਘਟਨਾ ਹੈ। ਹਰ ਰੋਜ਼ ਹੋ ਰਹੇ ਜਬਰ-ਜ਼ਨਾਹ ਦੀਆਂ ਘਟਨਾਵਾਂ ਨੇ ਸੂਬੇ ਵਿਚ ਔਰਤਾਂ ਦੀ ਸੁਰੱਖਿਆ ਪ੍ਰਤੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।