ਮੋਹਾਲੀ ''ਚ ਤਿੰਨ ਸਾਲਾ ਬੱਚੀ ਨਾਲ ਜਬਰ-ਜ਼ਨਾਹ

Tuesday, Jun 11, 2019 - 09:11 PM (IST)

ਮੋਹਾਲੀ ''ਚ ਤਿੰਨ ਸਾਲਾ ਬੱਚੀ ਨਾਲ ਜਬਰ-ਜ਼ਨਾਹ

ਮੋਹਾਲੀ (ਕੁਲਦੀਪ)-ਪੁਲਸ ਸਟੇਸ਼ਨ ਸੋਹਾਣਾ ਅਧੀਨ ਆਉਂਦੇ ਖੇਤਰ ਪਿੰਡ ਰਾਏਪੁਰ ਕਲਾਂ ਦੇ ਨਜ਼ਦੀਕ ਝੁੱਗੀਆਂ ਵਿਚ ਰਹਿਣ ਵਾਲੇ ਇਕ ਵਹਿਸ਼ੀ ਦਰਿੰਦੇ ਨੌਜਵਾਨ ਵਲੋਂ ਤਿੰਨ ਸਾਲਾ ਬੱਚੀ ਨਾਲ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਮਾਤਾ ਨੂੰ ਜਦੋਂ ਨੌਜਵਾਨ ਦੀ ਦਰਿੰਦਗੀ ਬਾਰੇ ਪਤਾ ਲੱਗਾ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਦੌਰਾਨ ਪੁਲਸ ਸਟੇਸ਼ਨ ਸੋਹਾਣਾ ਵਿਚ ਨੌਜਵਾਨ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਬੱਚੀ ਦੀ ਮਾਤਾ ਨੇ ਦੱਸਿਆ ਕਿ ਉਹ ਮੂਲ ਰੂਪ ਵਿਚ ਬਿਹਾਰ ਦੀ ਰਹਿਣ ਵਾਲੀ ਹੈ ਅਤੇ ਇੱਥੇ ਆਪਣੇ ਪਤੀ ਅਤੇ ਬੱਚਿਆਂ ਨਾਲ ਰਹਿੰਦੀ ਹੈ ਅਤੇ ਦੋਵੇਂ ਪਤੀ-ਪਤਨੀ ਪ੍ਰਾਈਵੇਟ ਕੰਮਕਾਜ ਕਰਦੇ ਹਨ ਅਤੇ ਉਨ੍ਹਾਂ ਦੇ ਛੋਟੇ-ਛੋਟੇ ਬੱਚੇ ਘਰ ਹੀ ਰਹਿੰਦੇ ਹਨ। ਬੀਤੇ ਦਿਨ ਵੀ ਉਹ ਕੰਮ 'ਤੇ ਗਏ ਹੋਏ ਸਨ। ਦੁਪਹਿਰ ਨੂੰ ਖਾਣਾ ਬਣਾਉਣ ਲਈ ਜਦੋਂ ਉਹ ਘਰ ਆਈ ਤਾਂ ਉਸ ਦੀ ਗੁਆਂਢਣ ਨੇ ਦੱਸਿਆ ਕਿ ਸੋਨੂੰ ਨਾਂ ਦਾ ਇਕ ਨੌਜਵਾਨ ਉਸ ਦੀ ਬੱਚੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ। ਬੱਚੀ ਦੀ ਮਾਤਾ ਨੇ ਪਤਾ ਲਗਾਇਆ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ। ਔਰਤ ਨੇ ਦੱਸਿਆ ਕਿ ਉਸ ਦੀ ਬੱਚੀ ਦੀ ਉਮਰ ਤਿੰਨ ਸਾਲ ਹੈ, ਜੋ ਕਿ ਕਾਫ਼ੀ ਜ਼ਿਆਦਾ ਰੋ ਰਹੀ ਸੀ ਅਤੇ ਸੋਨੂੰ ਨਾਂ ਦਾ ਨੌਜਵਾਨ ਫਰਾਰ ਹੋ ਚੁੱਕਾ ਸੀ।


author

satpal klair

Content Editor

Related News