ਗੁੰਡਾਗਰਦੀ ਦੀ ਇੰਤਹਾਅ: ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੀਤਾ ਜਬਰ-ਜ਼ਿਨਾਹ

Friday, Aug 28, 2020 - 06:11 PM (IST)

ਗੁੰਡਾਗਰਦੀ ਦੀ ਇੰਤਹਾਅ: ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੀਤਾ ਜਬਰ-ਜ਼ਿਨਾਹ

ਬਠਿੰਡਾ (ਵਰਮਾ): ਬਠਿੰਡਾ ਇਲਾਕੇ 'ਚ ਇਕ ਨਾਬਾਲਗਾ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪਿੰਡ ਦੇ ਨੌਜਵਾਨ ਨੇ ਕੁੜੀ ਦੇ ਪਰਿਵਾਰ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਕੁੜੀ ਨਾਲ ਜ਼ਬਰਦਸਤੀ ਕੀਤੀ। ਪੁਲਸ ਨੇ ਨਾਬਾਲਗਾ ਦੇ ਬਿਆਨਾਂ 'ਤੇ ਕਥਿਤ ਮੁਲਜ਼ਮ ਕੁਲਦੀਪ ਸਿੰਘ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ:  ਮਨੀਲਾ 'ਚ ਨਹੀਂ ਰੁਕ ਰਿਹਾ ਪੰਜਾਬੀਆਂ ਦੇ ਕਤਲ ਦਾ ਸਿਲਸਲਾ, ਇੱਕ ਹੋਰ ਨੌਜਵਾਨ ਨੂੰ ਮਾਰੀਆਂ ਗੋਲੀਆਂ

ਪੀੜਤ ਕੁੜੀ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਦੱਸਿਆ ਕਿ ਪਿੰਡ ਦਾ ਹੀ ਇਕ ਨੌਜਵਾਨ ਧਮਕੀ ਦੇ ਰਿਹਾ ਸੀ ਕਿ ਜੇਕਰ ਉਹ ਰਾਤ ਸਮੇਂ ਉਸਦੇ ਕੋਲ ਨਾ ਆਈ ਤਾਂ ਉਹ ਉਨ੍ਹਾਂ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵੇਗਾ। ਕੁੜੀ ਨੇ ਦੱਸਿਆ ਕਿ ਉਹ ਅੱਧੀ ਰਾਤ ਨੂੰ ਲਗਭਗ 2 ਵਜੇ ਆਪਣੇ ਘਰ ਤੋਂ ਬਾਹਰ ਆਈ ਅਤੇ ਕੁਲਦੀਪ ਸਿੰਘ ਮੋਟਰਸਾਈਕਲ ਸਮੇਤ ਗਲੀ 'ਚ ਖੜ੍ਹਾ ਸੀ। ਉਹ ਕੁੜੀ ਨੂੰ ਜ਼ਬਰਦਸਤੀ ਮੋਟਰਸਾਈਕਲ 'ਤੇ ਬਿਠਾ ਕੇ ਆਪਣੇ ਖਾਲੀ ਘਰ 'ਚ ਲੈ ਗਿਆ। ਉੱਥੇ ਉਕਤ ਨੌਜਵਾਨ ਨੇ ਕੁੜੀ ਨੂੰ ਕੁਝ ਪੀਣ ਨੂੰ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਉਕਤ ਨੌਜਵਾਨ ਨੇ ਕੁੜੀ ਨਾਲ ਜਬਰ-ਜ਼ਿਨਾਹ ਕੀਤਾ। ਪੁਲਸ ਨੇ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਨੈਸ਼ਨਲ ਪੱਧਰ ਦੇ ਹਾਕੀ ਖਿਡਾਰੀ ਨੇ ਰਾਂਚੀ 'ਚ ਕੀਤੀ ਖ਼ੁਦਕੁਸ਼ੀ


author

Shyna

Content Editor

Related News