ਗੁਆਂਢੀ ਨੇ ਨਾਬਾਲਗਾ ਨਾਲ ਕੀਤਾ ਜਬਰ-ਜ਼ਨਾਹ, ਮਾਮਲਾ ਦਰਜ

Sunday, Jun 16, 2019 - 12:07 AM (IST)

ਗੁਆਂਢੀ ਨੇ ਨਾਬਾਲਗਾ ਨਾਲ ਕੀਤਾ ਜਬਰ-ਜ਼ਨਾਹ, ਮਾਮਲਾ ਦਰਜ

ਖੰਨਾ(ਸੁਨੀਲ)— ਸਿਟੀ ਥਾਣਾ-2 ਦੀ ਪੁਲਸ ਨੇ ਜਬਰ-ਜ਼ਨਾਹ ਪੀੜਤਾ ਦੀ ਮਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਅਭੀ ਕੁਮਾਰ ਪੁੱਤਰ ਰਾਕੇਸ਼ ਕੁਮਾਰ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤਕਰਤਾ ਅਨੁਸਾਰ ਉਸ ਦੀ ਲੜਕੀ ਦੀ ਉਮਰ 17 ਸਾਲ ਹੈ ਅਤੇ ਉਹ 12ਵੀਂ ਜਮਾਤ 'ਚ ਪੜ੍ਹਦੀ ਹੈ। ਕਰੀਬ ਇਕ ਸਾਲ ਪਹਿਲਾਂ ਜਦੋਂ ਉਸ ਦੀ ਲੜਕੀ ਸਕੂਲੋਂ ਘਰ ਆਈ ਸੀ ਤਾਂ ਉਨ੍ਹਾਂ ਦਾ ਗੁਆਂਢੀ ਅਭੀ ਕੁਮਾਰ ਧੱਕੇ ਨਾਲ ਘਰ 'ਚ ਦਾਖ਼ਲ ਹੋ ਗਿਆ ਸੀ। ਲੜਕੀ ਦੇ ਮੂੰਹ 'ਚ ਕੱਪੜਾ ਪਾ ਕੇ ਜਬਰ-ਜ਼ਨਾਹ ਕੀਤਾ ਸੀ। ਲੜਕੀ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਸੀ। ਬਦਨਾਮੀ ਦੇ ਡਰੋਂ ਉਨ੍ਹਾਂ ਨੇ ਅਭੀ ਕੁਮਾਰ ਤੋਂ ਮੁਆਫੀ ਮੰਗਵਾ ਕੇ ਆਪਸੀ ਰਾਜ਼ੀਨਾਮਾ ਕਰ ਲਿਆ ਸੀ।

21 ਮਾਰਚ ਨੂੰ ਕਥਿਤ ਦੋਸ਼ੀ ਨੇ ਫਿਰ ਸਕੂਲੋਂ ਘਰ ਆ ਰਹੀ ਲੜਕੀ ਨੂੰ ਰਸਤੇ 'ਚ ਘੇਰ ਕੇ ਜਾਨੋਂ-ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਉਪਰੰਤ ਦੋਵਾਂ ਪੱਖਾਂ 'ਚ ਝਗੜੇ ਤੇ ਦਰਖਾਸਤਾਂ ਦਾ ਦੌਰ ਚੱਲ ਪਿਆ। ਅਖੀਰ ਪੀੜਤਾ ਦੀ ਮਾਂ ਵਲੋਂ ਜਬਰ-ਜ਼ਨਾਹ ਦੀ ਸ਼ਿਕਾਇਤ ਸੀਨੀਅਰ ਪੁਲਸ ਅਧਿਕਾਰੀਆਂ ਕੋਲ ਕੀਤੀ ਗਈ। ਸ਼ਿਕਾਇਤਕਰਤਾ ਅਨੁਸਾਰ ਕਥਿਤ ਦੋਸ਼ੀ ਅਭੀ ਕੁਮਾਰ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਰੱਖਿਆ।

ਵੂਮੈਨ ਸੈੱਲ ਦੀ ਜਾਂਚ 'ਚ ਪਾਇਆ ਗਿਆ ਦੋਸ਼ੀ

ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦੀ ਸ਼ਿਕਾਇਤ ਦੀ ਜਾਂਚ ਸੀਨੀਅਰ ਪੁਲਸ ਅਧਿਕਾਰੀਆਂ ਵਲੋਂ ਵੂਮੈਨ ਸੈੱਲ 'ਚ ਜਾਂਚ ਲਈ ਭੇਜੀ ਗਈ ਸੀ। ਇਸ ਜਾਂਚ ਵਿਚ ਉਹ ਦੋਸ਼ੀ ਪਾਇਆ ਗਿਆ। ਜਾਂਚ ਅਧਿਕਾਰੀ ਨੇ ਪਾਇਆ ਕਿ ਮੁਲਜ਼ਮ ਨੇ ਜਬਰ-ਜ਼ਨਾਹ ਕੀਤਾ ਸੀ ਪਰ ਹੋਰ ਕੋਈ ਦੋਸ਼ ਸਾਬਤ ਨਹੀਂ ਹੋ ਸਕਿਆ ਤੇ ਉਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਕੀ ਕਹਿਣੈ ਐੱਸ.ਐੱਚ.ਓ. ਦਾ

ਇਸ ਸਬੰਧ 'ਚ ਐੱਸ. ਐੱਚ. ਓ. ਇੰਸਪੈਕਟਰ ਗੁਰਮੇਲ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੁਲਜ਼ਮ ਹਾਲੇ ਫਰਾਰ ਹੈ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।


author

Baljit Singh

Content Editor

Related News