ਦੋਸਤ ਦੀ 7 ਸਾਲਾ ਧੀ ਨਾਲ ਜਬਰ-ਜ਼ਨਾਹ

Sunday, Jul 01, 2018 - 06:38 AM (IST)

ਦੋਸਤ ਦੀ 7 ਸਾਲਾ ਧੀ ਨਾਲ ਜਬਰ-ਜ਼ਨਾਹ

ਸਾਹਨੇਵਾਲ, (ਜ. ਬ.)—  ਆਪਣੇ ਦੋਸਤ ਦੀ ਧੀ ਨਾਲ ਜਬਰ-ਜ਼ਨਾਹ ਕਰਨ ਵਾਲਾ ਮੁਲਜ਼ਮ ਫਰਾਰ ਹੋ ਗਿਆ ਹੈ। ਥਾਣਾ ਕੂਮਕਲਾਂ ਅਧੀਨ ਆਉਂਦੇ ਇਕ ਇਲਾਕੇ 'ਚ ਰਹਿਣ ਵਾਲੇ 2 ਧੀਆਂ ਅਤੇ 1 ਪੁੱਤਰ ਦੇ ਪਿਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਹਫਤੇ ਲਈ ਉਹ ਆਪਣੇ ਦੋਸਤ ਸੰਬੋਧ ਪਾਸਵਾਨ ਨੂੰ ਘਰ ਦੀ ਜ਼ਿੰਮੇਵਾਰੀ ਦੇ ਕੇ ਯੂ. ਪੀ. 'ਚ ਆਪਣੇ ਪਿੰਡ ਗਿਆ ਸੀ। ਪਿੱਛੇ ਉਸਦੀ ਪਤਨੀ ਅਤੇ ਬੱਚੇ ਇਥੇ ਘਰ 'ਚ ਹੀ ਸਨ। ਇਸੇ ਦੌਰਾਨ ਮੁਲਜ਼ਮ ਸੰਬੋਧ ਪਾਸਵਾਨ ਨੇ ਘਰ 'ਚ ਉਸਦੀ 7 ਸਾਲਾ ਧੀ ਨੂੰ ਇਕੱਲੀ ਦੇਖ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਫਰਾਰ ਹੋ ਗਿਆ। ਬੱਚੀ ਦੀ ਮਾਤਾ ਨੇ ਇਸ ਸਬੰਧੀ ਸ਼ਿਕਾਇਤ ਥਾਣਾ ਕੂਮ ਕਲਾਂ ਵਿਖੇ ਦਿੱਤੀ। ਮੌਕੇ 'ਤੇ ਸਬ ਇੰਸਪੈਕਟਰ ਰਣਧੀਰ ਸਿੰਘ ਨੇ ਬੱਚੀ ਦਾ ਸਿਵਲ ਹਸਪਤਾਲ ਤੋਂ ਡਾਕਟਰੀ ਮੁਆਇਨਾ ਕਰਵਾਇਆ ਅਤੇ ਮੁਲਜ਼ਮ ਸੰਬੋਧ ਪਾਸਵਾਨ ਦੇ ਖਿਲਾਫ ਕੇਸ ਦਰਜ ਕਰ ਕੇ ਉਸਦੀ ਭਾਲ 'ਚ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। 


Related News