ਕੁੜੀ ਵੱਲੋਂ ਤਾਏ ਦੇ ਪੁੱਤ ’ਤੇ ਜਬਰ-ਜ਼ਿਨਾਹ ਦਾ ਦੋਸ਼, ਪੁਲਸ ਨੇ ਦਰਜ ਕੀਤਾ ਕੇਸ

Saturday, Jul 17, 2021 - 03:24 PM (IST)

ਕੁੜੀ ਵੱਲੋਂ ਤਾਏ ਦੇ ਪੁੱਤ ’ਤੇ ਜਬਰ-ਜ਼ਿਨਾਹ ਦਾ ਦੋਸ਼, ਪੁਲਸ ਨੇ ਦਰਜ ਕੀਤਾ ਕੇਸ

ਪਟਿਆਲਾ (ਬਲਜਿੰਦਰ) : ਥਾਣਾ ਅਨਾਜ ਮੰਡੀ ਦੇ ਅਧੀਨ ਪੈਂਦੇ ਇਲਾਕੇ ਪਿੰਡ ਡੇਰਾ ਕਰਮਗੜ੍ਹ ਦੇ ਰਵੀ ਪੁੱਤਰ ਛਿੰਦਾ ਰਾਮ ’ਤੇ ਆਪਣੇ ਚਾਚੇ ਦੀ ਧੀ ਨਾਲ ਹੀ ਜਬਰ-ਜ਼ਿਨਾਹ ਕਰਨ ਦਾ ਦੋਸ਼ ਲੱਗਿਆ ਹੈ। ਪੁਲਸ ਨੇ ਇਸ ਮਾਮਲੇ ਵਿਚ ਰਵੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤ ਕੁੜੀ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਤਾਏ ਦੇ ਘਰ ਟੀ. ਵੀ. ਦੇਖਣ ਲਈ ਗਈ ਸੀ ਤਾਂ ੳਸ ਸਮੇਂ ਉਸ ਦੇ ਤਾਏ ਦਾ ਮੁੰਡਾ ਰਵੀ ਹੀ ਘਰ ਵਿਚ ਇਕੱਲਾ ਸੀ, ਜਿਸ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਅਤੇ ਬਾਹਰ ਕਿਤੇ ਵੀ ਜਾ ਕੇ ਦੱਸਣ ‘ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਇਹ ਘਟਨਾ ਇਸੇ ਸਾਲ 18 ਫਰਵਰੀ ਦੀ ਹੈ ਅਤੇ ਇਸ ਤੋਂ ਬਾਅਦ ਹੁਣ ਤੱਕ ਉਸ ਨਾਲ ਜਬਰ-ਜ਼ਿਨਾਹ ਕਰਦਾ ਆ ਰਿਹਾ ਹੈ। ਕੁੜੀ ਨੇ ਅੱਕ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਅਤੇ ਫਿਰ ਪੁਲਸ ਨੂੰ ਸ਼ਿਕਾਇਤ ਕੀਤੀ। ਪੁਲਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿਚ ਐਸ. ਐਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਿਹੜੇ ਵਿਅਕਤੀ ‘ਤੇ ਦੋਸ਼ ਲੱਗੇ ਹਨ, ਉਹ ਫਿਲਹਾਲ ਫਰਾਰ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਦੇ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
 


author

Babita

Content Editor

Related News