ਜਬਰ-ਜ਼ਿਨਾਹ ਮਾਮਲੇ ਦਾ ਹੈਰਾਨੀਜਨਕ ਪਹਿਲੂ, ਕੁੜੀ ਨੇ ਵਿਧਵਾ ਮਾਂ ਨਾਲ ਜੋ ਕੀਤਾ, ਸੁਣ ਨਹੀਂ ਕਰ ਸਕੋਗੇ ਯਕੀਨ
Sunday, Oct 11, 2020 - 09:55 AM (IST)
ਲੁਧਿਆਣਾ (ਮੋਹਿਨੀ) : ਸ਼ਹਿਰ 'ਚ ਜਬਰ-ਜ਼ਿਨਾਹ ਦੇ ਕੇਸ 'ਚ ਇਕ ਬੇਹੱਦ ਹੀ ਹੈਰਾਨ ਕਰਨ ਵਾਲੀ ਸਥਿਤੀ ਸਾਹਮਣੇ ਆਈ ਹੈ, ਜਿਸ 'ਚ ਸ਼ਿਕਾਇਤਕਰਤਾ ਕੁੜੀ ਨੇ ਆਪਣੀ ਮਾਂ ਅਤੇ ਇਸੇ ਪਰਿਵਾਰ ਦੀ ਮਦਦ ਕਰਨ ਵਾਲੇ ਪਾਵਰਕਾਮ ਦੇ ਇਕ ਅਧਿਕਾਰੀ ਨਾਲ ਜੋ ਕੀਤਾ, ਉਸ ਨੂੰ ਸੁਣ ਕੋਈ ਯਕੀਨ ਨਹੀਂ ਕਰ ਸਕੇਗਾ। ਸ਼ਿਕਾਇਤ ਕਰਤਾ ਕੁੜੀ ਨੇ ਆਪਣੀ ਵਿਧਵਾ ਮਾਂ ਅਤੇ ਪਾਵਰਕਾਮ ਦੇ ਉਕਤ ਅਧਿਕਾਰੀ 'ਤੇ ਹੀ ਉਸ ਨਾਲ ਜਬਰ-ਜ਼ਿਨਾਹ ਕਰਨ ਦਾ ਕੇਸ ਦਰਜ ਕਰਵਾ ਦਿੱਤਾ ਸੀ। ਸ਼ਿਕਾਇਤਕਰਤਾ ਕੁੜੀ ਦੇ ਮਾਮਲਾ ਦਰਜ ਕਰਾਉਣ ਤੋਂ ਬਾਅਦ ਕੇਸ ਹਾਈਕੋਰਟ ਪੁੱਜਾ, ਜਿੱਥੇ ਮਾਣਯੋਗ ਅਦਾਲਤ ਨੇ ਡੀ. ਐੱਨ. ਏ. ਰਿਪੋਰਟ ਆਉਣ ਤੱਕ ਕੇਸ ਨੂੰ ਅਗਲੀ ਸੁਣਵਾਈ ਲਈ ਰੱਖ ਲਿਆ ਹੈ, ਜਦੋਂ ਕਿ ਸ਼ਿਕਾਇਤਕਰਤਾ ਦੀ ਪੀੜਤ ਮਾਤਾ ਨੂੰ ਵੀ 7 ਮਹੀਨੇ ਦੀ ਜੇਲ੍ਹ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਝਾੜੀਆਂ 'ਚ 11 ਸਾਲਾਂ ਦੀ ਧੀ ਬੇਹੋਸ਼ ਪਈ ਦੇਖ ਕੰਬਿਆ ਮਾਂ ਦਾ ਕਾਲਜਾ, ਸੱਚਾਈ ਜਾਣ ਉੱਡ ਗਏ ਹੋਸ਼
ਸ਼ਿਕਾਇਤਕਰਤਾ ਕੁੜੀ ਨੇ ਸਾਜਿਸ਼ ਤਹਿਤ ਫਸਾਇਆ
ਆਪਣੀ ਵਿੱਥਿਆ 'ਜਗਬਾਣੀ' ਨੂੰ ਸੁਣਾਉਂਦੇ ਹੋਏ ਸ਼ਿਕਾਇਤਕਰਤਾ ਦੀ ਪੀੜਤ ਮਾਤਾ ਕਿਰਨ ਵਾਸੀ ਸ਼ਿਮਲਾਪੁਰੀ ਅਤੇ ਸੁਸ਼ੀਲ ਕੁਮਾਰ ਰਿਟਾਇਰਡ ਬਿਜਲੀ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਕੁੜੀ ਨੇ ਉਨ੍ਹਾਂ ਨੂੰ ਇਕ ਸਾਜ਼ਿਸ਼ ਦੇ ਤਹਿਤ ਫਸਾਇਆ ਹੈ। ਕਿਰਨ ਨੇ ਦੱਸਿਆ ਕਿ ਉਨ੍ਹਾਂ ਦੀ ਵਿੱਤੀ ਹਾਲਤ ਖਰਾਬ ਹੋਣ ਕਾਰਨ ਬਿਜਲੀ ਬਿੱਲ ਦੀਆਂ ਕਿਸ਼ਤਾਂ ਕਰਵਾਉਣ ਲਈ ਉਹ ਉਕਤ ਬਿਜਲੀ ਅਧਿਕਾਰੀ ਨੂੰ ਮਿਲੀ, ਜਿਨ੍ਹਾਂ ਨੇ ਉਨ੍ਹਾਂ ਦੀ ਵਿੱਤੀ ਹਾਲਤ ਨੂੰ ਦੇਖਦੇ ਹੋਏ ਨਾ ਸਿਰਫ ਸਰਕਾਰੀ ਮਹਿਕਮੇ 'ਚ ਉਨ੍ਹਾਂ ਦੀ ਮਦਦ ਕੀਤੀ, ਸਗੋਂ ਉਨ੍ਹਾਂ ਦੇ ਘਰ 'ਚ 10 ਗਜ਼ ਦੀ ਖਰੀਦ ਸਿਰਫ ਮਦਦ ਕਰਨ ਬਦਲੇ ਲੈ ਕੇ ਸਮਾਜਿਕ ਤੌਰ 'ਤੇ ਪਰਿਵਾਰ ਦੀ ਮਦਦ ਕੀਤੀ। ਸਮੇਂ-ਸਮੇਂ 'ਤੇ ਉਕਤ ਸੁਸ਼ੀਲ ਕੁਮਾਰ ਨੇ ਸਮਾਜਿਕ ਤੌਰ 'ਤੇ ਕਿਰਨ ਦੀ ਵਿੱਤੀ ਮਦਦ ਵੀ ਕੀਤੀ ਪਰ ਜਿਵੇਂ ਹੀ ਪੀੜਤਾ ਕਿਰਨ ਦੀ ਬੇਟੀ ਅਤੇ ਸ਼ਿਕਾਇਤਕਰਤਾ ਬਾਲਗ ਹੋਈ ਤਾਂ ਉਸ ਨੇ ਸੁਸ਼ੀਲ ਕੁਮਾਰ ਦੀ ਸਰਕਾਰੀ ਆਮਦਨ 'ਤੇ ਕਥਿਤ ਰੂਪ ਨਾਲ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਸੁਸ਼ੀਲ ਕੁਮਾਰ ਨੇ ਦੱਸਿਆ ਕਿ ਬਿਜਲੀ ਬੋਰਡ ਨੇ ਤਰੱਕੀ ਦੇ ਕੇ ਉਨ੍ਹਾਂ ਨੂੰ ਐੱਸ. ਡੀ. ਓ. ਬਣਾ ਕੇ 66 ਕੇ. ਵੀ. ਸਬ ਸਟੇਸ਼ਨ ਖੰਨਾ 'ਚ ਲਗਾ ਦਿੱਤਾ ਅਤੇ ਉਕਤ ਸ਼ਿਕਾਇਤਕਰਤਾ ਕੁੜੀ ਨੇ ਇਕ ਯੋਜਨਾਬੱਧ ਸਾਜ਼ਿਸ਼ ਦੇ ਤਹਿਤ ਸੁਸ਼ੀਲ ਕੁਮਾਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਫਿਰੌਤੀ ਦੀ ਰਕਮ ਮੰਗੀ ਅਤੇ ਮਨ੍ਹਾ ਕਰਨ 'ਤੇ ਉਸ ਨੇ ਕਿਸੇ ਝੂਠੇ ਕੇਸ 'ਚ ਫਸਾਉਣ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ 'ਕੋਲ ਸੰਕਟ' ਦਾ ਹਊਆ ਬਰਕਰਾਰ, 9 ਦਿਨਾਂ ਅੰਦਰ ਬਿਜਲੀ ਦੀ ਮੰਗ 'ਚ ਭਾਰੀ ਗਿਰਾਵਟ
ਪ੍ਰੇਮੀ ਨਾਲ ਮਿਲ ਕੇ ਬਣਾਈ ਯੋਜਨਾ
ਪੀੜਤ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਸ ਨੇ ਰਕਮ ਦੇਣ ਤੋਂ ਜਦੋਂ ਇਨਕਾਰ ਕੀਤਾ ਤਾਂ ਉਕਤ ਸ਼ਿਕਾਇਤਕਰਤਾ ਕੁੜੀ ਨੇ ਆਪਣੇ ਪ੍ਰੇਮੀ ਦੇ ਨਾਲ ਕਥਿਤ ਯੋਜਨਾ ਬਣਾ ਕੇ 29 ਮਈ, 2019 ਨੂੰ ਬੀ. ਕਾਮ ਦੇ ਚੌਥੇ ਸਮੈਸਟਰ ਦੇ ਆਖ਼ਰੀ ਪੇਪਰ ਦੇਣ ਤੋਂ ਬਾਅਦ ਕਾਲਜ ਤੋਂ ਭੱਜ ਕੇ 2 ਦਿਨ/ਰਾਤ ਘਰ ਤੋਂ ਬਾਹਰ ਆਪਣੇ ਪ੍ਰੇਮੀ ਦੇ ਨਾਲ ਰਹਿਣ ਤੋਂ ਬਾਅਦ 31 ਮਈ, 2019 ਨੂੰ ਉਸ ਦੇ ਖ਼ਿਲਾਫ਼ ਇਕ ਝੂਠਾ ਜਬਰ-ਜ਼ਿਨਾਹ ਦੇ ਕੇਸ ਥਾਣਾ ਸ਼ਿਮਲਾਪੁਰੀ 'ਚ ਦਰਜ ਕਰਵਾ ਦਿੱਤਾ, ਜਿਸ 'ਚ ਕੇਸ ਦਰਜ ਹੋਣ ਤੋਂ ਬਾਅਦ ਮੈਡੀਕਲ ਦਿੱਤਾ ਗਿਆ। ਪੀੜਤਾ ਨੇ ਦੋਸ਼ ਲਾਇਆ ਕਿ ਕੇਸ ਦੇ ਪੁਲਸ ਜਾਂਚ ਅਧਿਕਾਰੀ ਜਰਨੈਲ ਸਿੰਘ ਨੇ ਵੀ ਬਿਨਾਂ ਤੱਥਾਂ ਦੀ ਜਾਂਚ ਕੀਤੇ ਅਤੇ ਬਿਨਾਂ ਮੈਡੀਕਲ ਲਏ, ਸਿਰਫ ਬਿਆਨਾਂ ਦੇ ਅਧਾਰ 'ਤੇ ਹੀ ਦੋਵੇਂ ਪੀੜਤਾਂ 'ਤੇ ਜਬਰ-ਜ਼ਿਨਾਹ ਅਤੇ ਜਬਰ-ਜ਼ਿਨਾਹ ਦੀ ਸਾਜ਼ਿਸ਼ ਰਚਣ ਦਾ ਕੇਸ ਦਰਜ ਕਰ ਲਿਆ।
ਇਹ ਵੀ ਪੜ੍ਹੋ : 'ਬੋਰਡ ਕਲਾਸਾਂ' ਦੇ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ, ਆਉਂਦੇ ਦਿਨਾਂ 'ਚ ਹੋ ਸਕਦੈ ਵੱਡਾ ਐਲਾਨ
ਜਾਂਚ ਅਧਿਕਾਰੀ 'ਤੇ ਵੀ ਲਗਾਏ ਗੰਭੀਰ ਦੋਸ਼
ਦੋਹਾਂ ਪੀੜਤਾਂ ਨੇ ਦੋਸ਼ ਲਾਇਆ ਕਿ ਜਦੋਂ ਜਾਂਚ ਅਧਿਕਾਰੀ ਦੇ ਸਾਹਮਣੇ ਸੁਸ਼ੀਲ ਕੁਮਾਰ ਦੀ ਪਤਨੀ ਨੇ ਆਪਣੇ ਪਤੀ ਦੀ ਬੇਗੁਨਾਹੀ ਰੱਖੀ ਤਾਂ ਜਾਂਚ ਅਧਿਕਾਰੀ ਨੇ ਕੇਸ ਖਤਮ ਕਰਨ ਦੇ ਨਾਮ 'ਤੇ ਕਥਿਤ ਰੂਪ ਨਾਲ 1 ਲੱਖ ਰੁਪਏ ਮੰਗੇ, ਜਿਸ ਨਾਲ ਉਨ੍ਹਾਂ ਨੂੰ ਸਾਫ ਹੋ ਗਿਆ ਕਿ ਇਸ ਕੇਸ 'ਚ ਸ਼ਿਕਾਇਤਕਰਤਾ ਦੇ ਨਾਲ ਪੁਲਸ ਨੇ ਵੀ ਹੱਥ ਮਿਲਾਇਆ ਹੋਇਆ ਹੈ। ਪੀੜਤਾ ਕਿਰਨ ਨੇ ਕਿਹਾ ਕਿ ਉਸ ਨੂੰ ਆਪਣੀ ਕੁੜੀ ਦੀਆਂ ਗਤੀਵਿਧੀਆਂ 'ਤੇ ਪਹਿਲਾਂ ਹੀ ਸ਼ੱਕ ਸੀ, ਜੋ ਇਕ ਨੌਜਵਾਨ ਦੇ ਇਸ਼ਾਰੇ 'ਤੇ ਘਰ 'ਚ ਕਲੇਸ਼ ਕਰ ਰਹੀ ਸੀ ਅਤੇ ਵਿਆਹ ਕੀਤੇ ਬਿਨਾਂ ਆਪਣੇ ਪ੍ਰੇਮੀ ਦੇ ਨਾਲ ਰਹਿਣ ਦੀ ਮੰਗ ਕਰਦੀ ਸੀ, ਜਦੋਂ ਅਜਿਹਾ ਨਾ ਕੀਤਾ ਤਾਂ ਉਸ ਨੇ ਨਾ ਸਿਰਫ ਮੈਨੂੰ ਫਸਾਇਆ, ਸਗੋਂ ਮਦਦ ਕਰਨ ਵਾਲੇ ਐੱਸ. ਡੀ. ਓ. ਨੂੰ ਵੀ ਨਹੀਂ ਛੱਡਿਆ ਅਤੇ ਝੂਠਾ ਕੇਸ ਦਰਜ ਕਰਵਾਉਣ ਤੋਂ ਬਾਅਦ ਇਕ ਨਵੀਂ ਸਾਜ਼ਿਸ਼ ਰਚਦੇ ਹੋਏ ਕੇਸ ਨੂੰ ਅਦਾਲਤ ਤੋਂ ਬਾਹਰ ਹੀ ਨਜਿੱਠਣ ਦੇ ਨਾਮ 'ਤੇ ਪੀੜਤ ਸੁਸ਼ੀਲ ਕੁਮਾਰ ਦੀ ਪਤਨੀ ਤੋਂ ਸਾਢੇ 3 ਲੱਖ ਰੁਪਏ ਲੈ ਲਏ ਅਤੇ 19 ਜੁਲਾਈ ਨੂੰ ਸ਼ਿਕਾਇਤਕਰਤਾ ਨੇ ਮਾਣਯੋਗ ਜੱਜ ਦੇ ਸਾਹਮਣੇ ਬਿਆਨ ਦਿੱਤੇ ਕਿ ਸੁਸ਼ੀਲ ਕੁਮਾਰ ਨੇ ਉਸ ਦੇ ਨਾਲ ਜਬਰ-ਜ਼ਿਨਾਹ ਨਹੀਂ ਕੀਤਾ। ਇਹ ਸਾਰਾ ਕੇਸ ਪੁਲਸ ਥਾਣਾ ਸ਼ਿਮਲਾਪੁਰੀ ਲੁਧਿਆਣਾ ਦੇ ਧਿਆਨ 'ਚ ਹੈ ਪਰ ਪੁਲਸ ਸਿਰਫ ਪੀੜਤਾਂ ਨੂੰ ਫਸਾਉਣ ਲਈ ਹੀ ਨਾ ਤਾਂ ਦਰਜ ਐੱਫ. ਆਈ. ਆਰ. ਨੂੰ ਰੱਦ ਕਰ ਰਹੀ ਹੈ ਅਤੇ ਨਾ ਹੀ ਸ਼ਿਕਾਇਤਕਰਤਾ 'ਤੇ ਝੂਠਾ ਕੇਸ ਦਰਜ ਕਰਵਾਉਣ ਸਬੰਧੀ ਕੋਈ ਕਾਰਵਾਈ ਕਰ ਰਹੀ ਹੈ।
ਕੇਸ ਦਰਜ ਹੋਣ ਦੀ ਪ੍ਰਕਿਰਿਆ 'ਤੇ ਵੀ ਚੁੱਕੇ ਸਵਾਲ
ਪੀੜਤਾਂ ਨੇ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਨ੍ਹਾਂ ਨੇ ਅਦਾਲਤ 'ਚ ਸ਼ਿਕਾਇਤਕਰਤਾ ਦੇ ਬਿਆਨ ਦਾ ਹਵਾਲਾ ਦੇ ਕੇ ਝੂਠੀ ਐੱਫ.ਆਈ.ਆਰ. ਦਰਜ ਕਰਵਾਉਣ ਸਬੰਧੀ ਪੁਲਸ ਨੂੰ ਕਈ ਵਾਰ ਦੱਸਿਆ ਪਰ ਕੇਸ ਚੰਡੀਗੜ੍ਹ ਸਥਿਤ ਉੱਚ ਅਧਿਕਾਰੀਆਂ ਨੂੰ ਪਹੁੰਚਾਉਣ ਦੇ ਬਾਵਜੂਦ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ। ਹੁਣ ਉਨ੍ਹਾਂ ਨੂੰ ਆਖਰੀ ਉਮੀਦ ਮਾਣਯੋਗ ਹਾਈਕੋਰਟ 'ਤੇ ਹੈ ਪਰ ਜ਼ਿਲ੍ਹੇ 'ਚ ਪੁਲਸ ਨੇ ਉਨ੍ਹਾਂ ਦੇ ਨਾਲ ਇਨਸਾਫ ਨਹੀਂ ਕੀਤਾ ਅਤੇ ਜ਼ਬਰ-ਜ਼ਿਨਾਹ ਕੇਸ ਦੀ ਬਿਨਾਂ ਕੋਈ ਠੋਸ ਜਾਂਚ ਕੀਤੇ ਦੋਵੇਂ ਪੀੜਤਾਂ ਨੂੰ ਫਸਾ ਦਿੱਤਾ। ਕਿਰਨ ਨੇ ਇਹ ਵੀ ਦੋਸ਼ ਲਾਇਆ ਕਿ ਸ਼ਿਕਾਇਤਕਰਤਾ ਨੇ ਉਸ ਦੇ ਜੇਲ੍ਹ ਜਾਣ ਤੋਂ ਬਾਅਦ ਘਰ 'ਚ ਚੋਰੀ ਕੀਤੀ, ਜੇਲ੍ਹ ਤੋਂ ਬਾਹਰ ਆਉਣ 'ਤੇ ਉਸ ਨੇ ਇਸ ਦੀ ਲਿਖਤੀ ਸ਼ਿਕਾਇਤ ਪੁਲਸ ਕਮਿਸ਼ਨਰ ਨੂੰ ਦਿੱਤੀ ਪਰ ਉਸ 'ਤੇ ਵੀ ਸ਼ਿਕਾਇਤਕਰਤਾ 'ਤੇ ਕੋਈ ਕੇਸ ਦਰਜ ਨਹੀਂ ਹੋਇਆ। ਕਿਰਨ ਨੇ ਕਿਹਾ ਕਿ 29 ਮਈ 2019 ਨੂੰ ਉਸ ਦੀ ਬੇਟੀ ਨੇ ਜਬਰ-ਜ਼ਿਨਾਹ ਕਰਨ ਦੇ ਦੋਸ਼ 'ਚ ਤਿੰਨ ਮੁੰਡਿਆਂ 'ਤੇ ਐਫੀਡੇਵਿਟ ਦੇ ਨਾਲ ਵੀ ਸ਼ਿਕਾਇਤ ਦਿੱਤੀ ਸੀ ਪਰ ਪੁਲਸ ਨੇ ਉਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਪੀੜਤਾਂ ਖ਼ਿਲਾਫ਼ 2 ਦਿਨ ਬਾਅਦ 31 ਮਈ, 2019 ਨੂੰ ਸ਼ਿਕਾਇਤ ਦੇਣ 'ਤੇ 22 ਮਿੰਟ 'ਚ ਹੀ ਉਨ੍ਹਾਂ 'ਤੇ ਪਰਚਾ ਦਰਜ ਕਰ ਦਿੱਤਾ, ਜਿਸ ਨਾਲ ਪੁਲਸ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਉੱਠਦੇ ਹਨ। ਪੀੜਤ ਸੁਸ਼ੀਲ ਕੁਮਾਰ ਅਤੇ ਕਿਰਨ ਨੇ ਉੱਚ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਨਾਂ ਠੋਸ ਜਾਂਚ ਅਤੇ ਮੈਡੀਕਲ ਦੇਖੇ ਉਨ੍ਹਾਂ 'ਤੇ ਜਬਰ-ਜ਼ਿਨਾਹ ਵਰਗੀਆਂ ਸੰਗੀਨ ਧਰਾਵਾਂ ਦੇ ਤਹਿਤ ਝੂਠਾ ਮੁਕੱਦਮਾ ਦਰਜ ਕਰਨ ਵਾਲੇ ਥਾਣਾ ਸ਼ਿਮਲਾਪੁਰੀ ਪੁਲਸ ਲੁਧਿਆਣਾ ਦੇ ਸਟਾਫ਼ 'ਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਨਿਆਂ ਦਿੱਤਾ ਜਾਵੇ, ਨਾਲ ਹੀ ਸ਼ਿਕਇਤਕਰਤਾ ਅਤੇ ਉਸ ਦੇ ਸਾਥੀਆਂ 'ਤੇ ਝੂਠਾ ਕੇਸ ਦਰਜ ਕਰਵਾਉਣ ਸਬੰਧੀ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਨਸ਼ਾ ਤਸਕਰਾਂ ਦੇ ਪੁਲਸ ਵਿਚਾਲੇ ਮੁਕਾਬਲਾ, ਚੱਲੀਆਂ ਅੰਨ੍ਹੇਵਾਹ ਗੋਲੀਆਂ
ਕੀ ਕਹਿੰਦੇ ਹਨ ਸ਼ਿਮਲਾਪੁਰੀ ਪੁਲਸ ਦੇ ਜਾਂਚ ਅਧਿਕਾਰੀ
ਇਸ ਸਬੰਧੀ ਜਦੋਂ ਥਾਣਾ ਸ਼ਿਮਲਾਪੁਰੀ ਦੀ ਪੁਲਸ ਅਤੇ ਕੇਸ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਜਰਨੈਲ ਸਿੰਘ ਤੋਂ ਉਨ੍ਹਾਂ 'ਤੇ ਲੱਗ ਰਹੇ ਕੇਸਾਂ ਸਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕੋਲ ਸਾਰੇ ਠੋਸ ਸਬੂਤ ਹਨ, ਜਿਸ 'ਤੇ ਇਹ ਕੇਸ ਉਕਤ ਮੁਲਜ਼ਮਾਂ 'ਤੇ ਦਰਜ ਕੀਤਾ ਗਿਆ ਹੈ। ਕੇਸ ਦਰਜ ਕਰਨ ਸਮੇਂ ਵੀ ਪੂਰੀ ਜਾਂਚ-ਪੜਤਾਲ ਕੀਤੀ ਗਈ ਸੀ ਅਤੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਵੀ ਹੈ। ਬਾਕੀ ਕੇਸ ਅਦਾਲਤ 'ਚ ਹੈ। ਦੂਜੇ ਪਾਸੇ ਸ਼ਿਕਾਇਤਕਰਤਾ ਕੁੜੀ 'ਤੇ ਲਗ ਰਹੇ ਦੋਸ਼ਾਂ ਸਬੰਧੀ ਜਦੋਂ ਉਨ੍ਹਾਂ ਤੋਂ ਉਸ ਦਾ ਪੱਖ ਜਾਨਣਾ ਚਾਹਿਆ ਤਾਂ ਵਾਰ-ਵਾਰ ਫੋਨ ਕਰਨ 'ਤੇ ਵੀ ਸ਼ਿਕਾਇਤਕਰਤਾ ਕੁੜੀ ਨੇ ਫੋਨ ਨਹੀਂ ਚੁੱਕਿਆ।