ਵਿਅਕਤੀ ਨੇ ਘਰ ’ਚ ਦਾਖਲ ਹੋ ਕੇ ਵਿਆਹੁਤਾ ਨਾਲ ਕੀਤਾ ਜਬਰ-ਜ਼ਨਾਹ
Wednesday, Jul 04, 2018 - 08:12 AM (IST)

ਸੰਦੌਡ਼, (ਬੋਪਾਰਾਏ)- ਇਥੋਂ ਨੇਡ਼ਲੇ ਇਕ ਪਿੰਡ ਵਿਚ ਇਕ ਵਿਆਹੁਤਾ ਅੌਰਤ ਨਾਲ ਇਕ ਵਿਅਕਤੀ ਵੱਲੋਂ ਘਰ ਵਿਚ ਦਾਖਲ ਕੇ ਜਬਰ ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੰਦੌਡ਼ ਪੁਲਸ ਨੇ ਇਸ ਤੇ ਕਾਰਵਾਈ ਕਰਦੇ ਹੋਏ ਪਿੰਡ ਮਾਣਕਵਾਲ ਦੇ ਇਕ ਵਿਅਤਕੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਆਹੁਤਾ ਅੌਰਤ ਆਪਣੇ ਘਰ ਵਿਚ ਇਕੱਲੀ ਸੀ। ਪਰਿਵਾਰ ਵਾਲਿਆਂ ਦੀ ਗੈਰਹਾਜ਼ਰੀ ਵਿਚ ਇਕ ਵਿਅਕਤੀ ਉਕਤ ਅੌਰਤ ਦੇ ਘਰ ਅੰਦਰ ਮਾਡ਼ੀ ਨੀਅਤ ਨਾਲ ਦਾਖਲ ਹੋਇਆ ਅਤੇ ਉਸਨੇ ਉਸ ਵਿਆਹੁਤਾ ਅੌਰਤ ਨਾਲ ਜਬਰ ਜ਼ਨਾਹ ਕੀਤਾ ਅਤੇ ਜਾਂਦੇ ਸਮੇਂ ਉਸ ਨੇ ਅੌਰਤ ਨੂੰ ਉਸਦੇ ਪਰਿਵਾਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਇਸ ਘਟਨਾ ਤੋਂ ਬਾਅਦ ਉਸ ਅੌਰਤ ਨੇ ਸਾਰੀ ਗੱਲ ਆਪਣੇ ਪਤੀ ਦੇ ਨਾਲ ਸਾਂਝੀ ਕੀਤੀ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਤੁਰੰਤ ਹੀ ਕਾਰਵਾਈ ਕਰਦੇ ਹੋਏ ਉਸ ਵਿਅਤਕੀ ਦੇ ਖਿਲਾਫ ਧਮਕੀ ਦੇਣ ਅਤੇ ਜਬਰ ਜ਼ਨਾਹ ਤਹਿਤ ਮਾਮਲਾ ਦਰਜ ਕਰ ਲਿਆ ਹੈ। ਅਗਲੀ ਕਾਰਵਾਈ ਜਾਰੀ ਹੈ।