ਜਬਰ-ਜ਼ਿਨਾਹ ਕਰਕੇ ਨਾਬਾਲਗ ਕੁੜੀ ਨੂੰ ਗਰਭਵਤੀ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ

Thursday, Nov 17, 2022 - 02:17 PM (IST)

ਜਬਰ-ਜ਼ਿਨਾਹ ਕਰਕੇ ਨਾਬਾਲਗ ਕੁੜੀ ਨੂੰ ਗਰਭਵਤੀ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ

ਚੰਡੀਗੜ੍ਹ (ਸੁਸ਼ੀਲ) : ਨਾਬਾਲਗ ਕੁੜੀ ਨੂੰ ਅਗਵਾ ਕਰਨ ਮਗਰੋਂ ਜਬਰ-ਜ਼ਿਨਾਹ ਕਰ ਕੇ ਉਸਨੂੰ ਗਰਭਵਤੀ ਕਰਨ ਵਾਲੇ ਮੁਲਜ਼ਮ ਨੂੰ ਥਾਣਾ ਮੌਲੀਜਾਗਰਾਂ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਚਰਨ ਸਿੰਘ ਕਾਲੋਨੀ ਵਾਸੀ ਵਿੱਕੀ ਵਜੋਂ ਹੋਈ ਹੈ। ਮੌਲੀਜਾਗਰਾਂ ਥਾਣ ਪੁਲਸ ਨੇ ਵਿੱਕੀ ਖ਼ਿਲਾਫ਼ ਅਗਵਾ ਕਰ ਕੇ ਜਬਰ-ਜ਼ਿਨਾਹ ਅਤੇ ਪੋਸਕੋ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ।

ਮੌਲੀਜਾਗਰਾਂ ਥਾਣੇ ਦੇ ਇੰਚਾਰਜ ਜੈਵੀਰ ਸਿੰਘ ਰਾਣਾ ਨੇ ਦੱਸਿਆ ਕਿ ਸਤੰਬਰ ਮਹੀਨੇ 'ਚ ਚਰਨ ਸਿੰਘ ਕਾਲੋਨੀ ਵਾਸੀ ਵਿੱਕੀ 16 ਸਾਲਾ ਕੁੜੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਸੀ। ਪੁਲਸ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਕਰ ਰਹੀ ਸੀ। ਮੰਗਲਵਾਰ ਸੂਚਨਾ ਮਿਲੀ ਸੀ ਕਿ ਮੁਲਜ਼ਮ ਨਾਬਾਲਗ ਕੁੜੀ ਨੂੰ ਲੈ ਕੇ ਮੌਲੀਜਾਗਰਾਂ ਆ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਸ ਟੀਮ ਨੇ ਨਾਕਾ ਲਾ ਕੇ ਚਰਨ ਸਿੰਘ ਕਾਲੋਨੀ ਵਾਸੀ ਵਿੱਕੀ ਨੂੰ ਕਾਬੂ ਕਰ ਲਿਆ। ਪੁਲਸ ਨੇ ਨਾਬਾਲਗ ਕੁੜੀ ਨੂੰ ਬਰਾਮਦ ਕਰ ਕੇ ਉਸ ਦਾ ਮੈਡੀਕਲ ਕਰਵਾਇਆ। ਡਾਕਟਰਾਂ ਨੇ ਦੱਸਿਆ ਕਿ ਨਾਬਾਲਿਗ 2 ਮਹੀਨੇ ਦੀ ਗਰਭਵਤੀ ਸੀ। ਮੌਲੀਜਾਗਰਾਂ ਥਾਣਾ ਪੁਲਸ ਨੇ ਮੁਲਜ਼ਮ ਵਿੱਕੀ ਖ਼ਿਲਾਫ਼ ਹੋਰ ਧਾਰਾਵਾਂ ਜੋੜ ਕੇ ਗ੍ਰਿਫ਼ਤਾਰ ਕਰ ਲਿਆ ਹੈ।
 


author

Babita

Content Editor

Related News