ਮਾਂ ਦਾ ਦੂਜਾ ਵਿਆਹ ਨਾਬਾਲਗ ਧੀ ਲਈ ਬਣਿਆ ਨਾਸੂਰ, ਮਤਰੇਏ ਪਿਓ ਦੀ ਹੈਵਾਨੀਅਤ ਨੇ ਦਾਗ਼ੀ ਕੀਤਾ ਰਿਸ਼ਤਾ

9/24/2020 2:02:26 PM

ਅਬੋਹਰ (ਸੁਨੀਲ): ਥਾਣਾ ਬਹਾਵਵਾਲਾ ਪੁਲਸ ਨੇ ਇਕ ਕੁੜੀ ਦੇ ਬਿਆਨਾਂ ਤੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੇ ਮਾਮਲੇ 'ਚ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਸਹਾਇਕ ਸਬ-ਇੰਸਪੈਕਟਰ ਭੁਪਿੰਦਰ ਸਿੰਘ ਕਰ ਰਹੇ ਹੈ।

ਇਹ ਵੀ ਪੜ੍ਹੋ: ਖੇਤੀਬਾੜੀ ਬਿੱਲ: ਕਿਸਾਨੀ ਵੋਟ ਬੈਂਕ ਲਈ ਵੱਖਰੇ-ਵੱਖਰੇ ਰਾਗ ਅਲਾਪ ਰਹੀਆਂ ਸਿਆਸੀ ਪਾਰਟੀਆਂ

ਜਾਣਕਾਰੀ ਅਨੁਸਾਰ ਵੂਮੈਨ ਸੈੱਲ ਡੱਬਵਾਲੀ ਨੂੰ ਦਿੱਤੇ ਬਿਆਨਾਂ 'ਚ ਜ਼ਿਲ੍ਹਾ ਸਿਰਸਾ ਵਾਸੀ ਪੀੜਤਾ ਨੇ ਦੱਸਿਆ ਕਿ ਉਹ ਸਾਲ 2013 'ਚ ਆਪਣੀ ਮਾਤਾ ਦੇ ਨਾਲ ਗੱਗੂ ਪੁੱਤਰ ਮੋਹਨ ਸਿੰਘ ਵਾਸੀ ਢੋਲ ਨਗਰ ਸੰਗਰੀਆ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਦੇ ਨਾਲ ਪਿੰਡ ਚੱਕ ਰਾਧੇਵਾਲਾ ਚ ਰਹਿੰਦੀ ਸੀ। 8 ਮਹੀਨੇ ਬਾਅਦ ਗੱਗੂ ਨੇ ਉਸਦੀ ਮਾਤਾ ਦੇ ਨਾਲ ਮਾਰਕੁੱਟ ਕਰਕੇ ਉਸਨੂੰ ਘਰੋਂ ਕੱਢ ਦਿੱਤਾ ਤੇ ਉਸ ਨੂੰ ਆਪਣੇ ਕੋਲ ਰੱਖ ਲਿਆ। ਗੱਗੂ ਉਸਦੀ ਮਰਜ਼ੀ ਵਿਰੁੱਧ ਉਸਦੇ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। 

ਇਹ ਵੀ ਪੜ੍ਹੋ: ਅਸਤੀਫ਼ਾ ਦੇਣ ਮਗਰੋਂ ਅੱਜ ਪੰਜਾਬ ਪਰਤੇਗੀ ਹਰਸਿਮਰਤ, ਸਵਾਗਤ ਲਈ 100 ਗੱਡੀਆਂ ਦਾ ਕਾਫ਼ਲਾ ਰਵਾਨਾ

ਉਸ ਨੇ ਦੱਸਿਆ ਕਿ ਉਸ ਸਮੇਂ ਉਸਦੀ ਉਮਰ 13 ਸਾਲ ਸੀ। ਵੂਮੈਨ ਸੈੱਲ ਡੱਬਵਾਲੀ ਪੁਲਸ ਨੇ ਪੀੜਤਾ ਦੇ ਬਿਆਨਾਂ ਤੇ 14.9.2020 ਨੂੰ ਜੀਰੋ ਮੁਕੱਦਮਾ ਨੰ. 48 ਤਹਿਤ ਆਈ.ਪੀ.ਸੀ. ਦੀ ਧਾਰਾ 376 (2) ਐੱਨ, 376 (3), 506 ਸੈਕਸ਼ਨ 06 ਪੋਕਸੋ ਐਕਟ ਤਹਿਤ ਗੱਗੂ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ। ਹੁਣ ਇਹ ਮਾਮਲਾ ਥਾਣਾ ਬਹਾਵਵਾਲਾ ਪੁਲਸ ਨੇ ਉਕਤ ਵਿਅਕਤੀ ਵਿਰੁੱਧ 23.9.2020 ਨੂੰ ਮੁਕੱਦਮਾ ਨੰ. 141 ਤਹਿਤ ਆਈਪੀਸ ਦੀ ਧਾਰਾ 376 (2)ਐਨ, 376 (3) , 506 , ਸੈਕਸ਼ਨ 06 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ: ਸ਼ਰਮਨਾਕ: ਪਤੀ ਨੇ ਦੋਸਤਾਂ ਅੱਗੇ ਪਰੋਸੀ ਪਤਨੀ, ਦਿੱਤਾ ਘਿਨੌਣੀ ਵਾਰਦਾਤ ਨੂੰ ਅੰਜਾਮ


Shyna

Content Editor Shyna