ਈਵੈਂਟ ਪਲਾਨਰ ਨਾਲ ਦਿੱਲੀ ਤੋਂ ਆਈਆਂ 2 ਲੜਕੀਆਂ ਨਾਲ ਜਬਰ-ਜ਼ਨਾਹ

02/21/2018 5:27:57 AM

ਲੁਧਿਆਣਾ(ਰਿਸ਼ੀ)-ਦਿੱਲੀ ਤੋਂ ਮਹਾਨਗਰ ਆਈ ਈਵੈਂਟ ਪਲਾਨਰ ਨਾਲ ਅਸਿਸਟੈਂਟ ਦਾ ਕੰਮ ਕਰਨ ਵਾਲੀਆਂ 2 ਲੜਕੀਆਂ ਨਾਲ 2 ਸਾਥੀਆਂ ਨੇ ਰੂਮ ਵਿਚ ਨਸ਼ੇ ਵਾਲੀ ਦਵਾ ਖਵਾ ਕੇ ਜਬਰ-ਜ਼ਨਾਹ ਕੀਤਾ। ਇਸ ਕੇਸ ਵਿਚ ਸਰਾਭਾ ਨਗਰ ਦੀ ਪੁਲਸ ਨੇ ਦੋਵੇਂ ਲੜਕੀਆਂ ਦੀ ਸ਼ਿਕਾਇਤ 'ਤੇ ਗਾਜ਼ੀਆਬਾਦ ਦੇ ਰਹਿਣ ਵਾਲੇ ਸ਼ਿਵਾਂਗ ਦਸਮਾਨ ਅਤੇ ਮਥੁਰਾ ਦੇ ਰਹਿਣ ਵਾਲੇ ਯਸ਼ਪਾਲ ਖਿਲਾਫ ਪਰਚਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸ. ਸਮੁਤ ਸੂਦ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਇਕ ਲੜਕੀ ਨੇ ਦੱਸਿਆ ਕਿ ਉਹ ਦਿੱਲੀ ਵਿਚ ਹੀ ਪੜ੍ਹਦੀ ਹੈ। ਨਾਲ ਹੀ ਵੈਡਿੰਗ ਪਲਾਨਰ ਨਾਲ ਕੰਮ ਕਰਦੀ ਹੈ। ਬੀਤੀ 16 ਫਰਵਰੀ ਨੂੰ ਉਹ ਫਿਰੋਜ਼ਪੁਰ ਰੋਡ 'ਤੇ ਵੈਡਿੰਗ ਈਵੈਂਟ ਵਿਚ ਕੰਮ ਕਰਨ ਲਈ ਆਪਣੀ ਸਹੇਲੀ ਨਾਲ ਆਈ ਸੀ। ਉਕਤ ਦੋਸ਼ੀ ਵੀ ਉਨ੍ਹਾਂ ਨਾਲ ਕੰਮ ਕਰਦੇ ਹਨ। ਈਵੈਂਟ ਪਲਾਨਰ ਕਰਨ ਨੇ ਉਨ੍ਹਾਂ ਦੇ ਠਹਿਰਣ ਲਈ ਫਿਰੋਜ਼ਪੁਰ ਰੋਡ 'ਤੇ ਹੀ ਹੋਟਲ ਬੁੱਕ ਕਰਵਾਇਆ ਸੀ। ਸੋਮਵਾਰ ਤੜਕੇ ਲਗਭਗ 2 ਵਜੇ ਜਦੋਂ ਉਹ ਸੌਣ ਲਈ ਆਪਣੇ ਕਮਰੇ ਵਿਚ ਆਈ ਤਾਂ ਕਮਰੇ ਦਾ ਲਾਕ ਖਰਾਬ ਸੀ। ਮਾਸਟਰ ਚਾਬੀ ਨਾਲ ਵੀ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਹ ਨਾਲ ਦੇ ਕਮਰੇ ਵਿਚ ਉਕਤ ਦੋਸ਼ੀਆਂ ਦੇ ਕੋਲ ਸੌਣ ਚਲੀ ਗਈ। ਹਾਲਤ ਖਰਾਬ ਹੋਣ 'ਤੇ ਯਸ਼ਪਾਲ ਨੇ ਆਪਣੇ-ਆਪ ਨੂੰ ਮੈਡੀਕਲ ਦਾ ਵਿਦਿਆਰਥੀ ਦੱਸ ਕੇ ਦਵਾਈ ਦੇ ਦਿੱਤੀ, ਜਿਸ ਨੂੰ ਖਾਣ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਸਵੇਰੇ ਉੱਠ ਕੇ ਦੇਖਿਆ ਤਾਂ ਉਸ ਦੇ ਸਰੀਰ 'ਤੇ ਕੱਪੜੇ ਨਹੀਂ ਸਨ। ਜਦੋਂਕਿ ਉਸ ਦੀ ਸਹੇਲੀ ਦੇ ਕੱਪੜੇ ਵੀ ਖੁੱਲ੍ਹੇ ਹੋਏ ਸਨ। ਇਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।


Related News