ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ''ਚ ਕੇਸ ਦਰਜ

Sunday, Jul 23, 2017 - 01:19 AM (IST)

ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ''ਚ ਕੇਸ ਦਰਜ

ਫ਼ਿਰੋਜ਼ਪੁਰ(ਕੁਮਾਰ)—ਪਿੰਡ ਗੁਲਾਮੀ ਵਾਲਾ ਦੇ ਏਰੀਆ ਵਿਚ ਕਥਿਤ ਰੂਪ ਵਿਚ ਇਕ ਨਾਬਾਲਗਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਸ ਨੇ ਇਕ ਲੜਕੇ ਤੇ ਉਸਦੇ ਮਦਦਗਾਰ ਸਾਥੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮਨਵਿੰਦਰ ਕੌਰ (ਕਾਲਪਨਿਕ ਨਾਮ) ਨੇ ਦੋਸ਼ ਲਾਇਆ ਹੈ ਕਿ ਉਹ ਆਪਣੀ ਸਹੇਲੀ ਦੇ ਘਰ ਤੋਂ ਵਾਪਸ ਆ ਰਹੀ ਸੀ ਤੇ ਉਸਦੀ ਸਹੇਲੀ ਦਾ ਭਰਾ ਉਸ ਨੂੰ ਘਰ ਛੱਡਣ ਲਈ ਆ ਰਿਹਾ ਸੀ, ਜੋ ਉਸ ਨੂੰ ਖਿੱਚ ਕੇ ਖੇਤਾਂ ਵਿਚ ਲੈ ਗਿਆ ਤੇ ਉਥੇ ਉਸਨੇ ਆਪਣੇ ਦੋਸਤ ਦੀ ਮਦਦ ਨਾਲ ਕਥਿਤ ਰੂਪ ਵਿਚ ਸ਼ਿਕਾਇਤਕਰਤਾ ਦੇ ਨਾਲ ਜਬਰ-ਜ਼ਨਾਹ ਕੀਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਨਾਮਜ਼ਦ ਲੋਕਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News