ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਸਬੰਧੀ ਮਾਮਲਾ ਦਰਜ

Sunday, Jul 02, 2017 - 12:03 AM (IST)

ਨਾਬਾਲਿਗਾ ਨਾਲ ਜਬਰ-ਜ਼ਨਾਹ ਕਰਨ ਸਬੰਧੀ ਮਾਮਲਾ ਦਰਜ

ਫਾਜ਼ਿਲਕਾ(ਲੀਲਾਧਰ)—ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਪਿੰਡ ਬਕੈਨਵਾਲਾ ਵਿਚ ਇਕ ਨਾਬਾਲਗ ਲੜਕੀ ਦੇ ਨਾਲ ਜਬਰ-ਜ਼ਨਾਹ ਕਰਨ ਸਬੰਧੀ ਇਕ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਸਦੀ ਲੜਕੀ ਜਿਸਦੀ ਉਮਰ 12-13 ਸਾਲ ਹੈ ਅਤੇ ਉਸਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ, ਦੇ ਨਾਲ 30 ਜੂਨ  ਨੂੰ ਸਵੇਰੇ ਲਗਭਗ 10 ਵਜੇ ਜਸਪਾਲ ਸਿੰਘ ਉਰਫ਼ ਪਾਲਾ ਵਾਸੀ ਪਿੰਡ ਬਕੈਨਵਾਲਾ ਨੇ ਉਸਦੀ ਮਰਜ਼ੀ ਦੇ ਖਿਲਾਫ਼ ਜਬਰ-ਜ਼ਨਾਹ ਕੀਤਾ। ਪੁਲਸ ਨੇ ਉਕਤ ਵਿਅਕਤੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।


Related News