ਸੰਗਰੂਰ : 19 ਸਾਲਾ ਲੜਕੀ ਨਾਲ ਜਬਰ-ਜ਼ਨਾਹ
Monday, Jul 15, 2019 - 06:40 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-19 ਸਾਲਾ ਲੜਕੀ ਨਾਲ ਜਬਰ-ਜ਼ਨਾਹ ਕਰਨ 'ਤੇ ਇਕ ਵਿਅਕਤੀ ਵਿਰੁੱਧ ਥਾਣਾ ਸਿਟੀ-1 ਮਾਲੇਰਕੋਟਲਾ ਵਿਚ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਦੋਸ਼ੀ ਦੇ ਨਾਲ-ਨਾਲ ਉਸ ਦੇ ਦੋ ਸਾਥੀਆਂ ਵਿਰੁੱਧ ਵੀ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਮਹਿਲਾ ਥਾਣੇਦਾਰ ਕੰਵਲਪ੍ਰੀਤ ਕੌਰ ਨੇ ਦੱਸਿਆ ਕਿ ਪੀੜਤਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੀ ਕਰੀਬ ਇਕ ਸਾਲ ਪਹਿਲਾਂ ਲੁਕਮਾਨ ਵਾਸੀ ਜਮਾਲਪੁਰਾ ਮਾਲੇਰਕੋਟਲਾ ਨਾਲ ਗੱਲਬਾਤ ਚੱਲ ਰਹੀ ਸੀ ਜੋ ਪੀੜਤਾ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦਾ ਸੀ।
ਦੋਸ਼ੀ 13 ਜੁਲਾਈ ਨੂੰ ਮੋਟਰਸਾਈਕਲ 'ਤੇ ਪੀੜਤਾ ਨੂੰ ਘਰੋਂ ਲੈ ਕੇ ਆਪਣੀ ਟਾਇਰਾਂ ਦੀ ਦੁਕਾਨ ਸਰੌਂਦ ਰੋਡ ਮਾਲੇਰਕੋਟਲਾ 'ਤੇ ਆਪਣੇ ਮਾਮੇ ਦੇ ਲੜਕੇ ਸੈਬੀ ਅਤੇ ਸਾਬਰ ਫਿੱਡਾ ਵਾਸੀਆਨ ਮਾਲੇਰਕੋਟਲਾ ਦੀ ਸ਼ਹਿ 'ਤੇ ਲੈ ਗਿਆ, ਜਿਥੇ ਦੋਸ਼ੀ ਲੁਕਮਾਨ ਉਕਤ ਨੇ ਪੀੜਤਾ ਦੇ ਨਾਲ ਜਬਰ-ਜ਼ਨਾਹ ਕੀਤਾ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਉਕਤ ਤਿੰਨਾਂ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।