ਔਰਤ ਨਾਲ ਬਲਾਤਕਾਰ ਕਰਨ ਵਾਲੇ 2 ਆਰੋਪੀਆਂ ''ਤੇ ਪਰਚਾ
Monday, Aug 27, 2018 - 01:19 PM (IST)

ਜਲਾਲਾਬਾਦ (ਬੰਟੀ/ਦੀਪਕ, ਨਿਖੰਜ) : ਥਾਣਾ ਅਮੀਰਖਾਸ ਦੀ ਪੁਲਸ ਨੇ ਇਕ ਔਰਤ ਨਾਲ ਬਲਾਤਕਾਰ ਕਰਨ ਵਾਲੇ 2 ਆਰੋਪੀਆਂ 'ਤੇ ਪਰਚਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਐੱਸ.ਆਈ. ਇਕਬਾਲ ਖਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ 7 ਅਗਸਤ ਨੂੰ ਸ਼ਾਮ ਕਰੀਬ 7 ਵਜੇ ਪਰਮਜੀਤ ਸਿੰਘ ਪੁੱਤਰ ਪਰਸਾ ਰਾਮ ਵਾਸੀ ਚੱਕ ਸਵਾਹਵਾਲਾ ਉਨ੍ਹਾਂ ਦੇ ਘਰ ਆਇਆ ਅਤੇ ਉਸਦੇ ਮਨਾ ਕਰਨ ਦੇ ਬਾਵਜੂਦ ਵੀ ਉਹ ਉਸਨੂੰ ਖੇਤਾਂ ਵਿਚ ਲੈ ਗਿਆ ਅਤੇ ਉਸਦੀ ਮਰਜ਼ੀ ਦੇ ਖਿਲਾਫ ਗਲਤ ਕੰਮ ਕੀਤਾ ।
ਉਸਤੋਂ ਬਾਅਦ 16 ਅਗਸਤ ਨੂੰ ਪੂਰਨ ਚੰਦ ਅਤੇ ਪਰਮਜੀਤ ਸਿੰਘ ਉਸਨੂੰ ਮੋਟਰਸਾਈਕਲ 'ਤੇ ਬਿਠਾ ਕੇ ਖੇਤਾਂ ਵਿਚ ਲੈ ਗਏ ਅਤੇ ਫਿਰ ਉਸ ਨਾਲ ਵਾਰੀ-ਵਾਰੀ ਗਲਤ ਕੰਮ ਕੀਤਾ। ਪੁਲਸ ਨੇ ਉਕਤ ਦੋਵਾਂ 'ਤੇ ਧਾਰਾ 506 ਅਤੇ 115 ਦੇ ਅਧੀਨ ਪਰਚਾ ਦਰਜ ਕਰ ਲਿਆ ਹੈ।