ਜਬਰ-ਜ਼ਿਨਾਹ ਤੋਂ ਬਾਅਦ ਨਾਬਾਲਗ ਨੇ ਕੀਤੀ ਸੀ ਖ਼ੁਦਕੁਸ਼ੀ, ਪੁਲਸ ਨੇ ਕਾਬੂ ਕੀਤਾ ਮੁਲਜ਼ਮ
Tuesday, Oct 25, 2022 - 06:06 PM (IST)
ਮਜੀਠਾ, ਕੱਥੂਨੰਗਲ (ਪ੍ਰਿਥੀਪਾਲ ਹਰੀਆਂ) : ਪੁਲਸ ਥਾਣਾ ਮਜੀਠਾ ਦੇ ਨਾਲ ਲੱਗਦੇ ਪਿੰਡ ’ਚ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਿਨਾਹ ਮਗਰੋ ਲੜਕੀ ਦੀ ਫਾਹਾ ਲੈਣ ਕਾਰਣ ਮੌਤ ਹੋਣ ਮਗਰੋ ਪੁਲਸ ਵੱਲੋ ਚੌਕਸ ਹੁੰਦਿਆਂ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਥਾਣਾ ਮਜੀਠਾ ਦੇ ਐੱਸ.ਐੱਚ.ਓ. ਮਨਮੀਤਪਾਲ ਸਿੰਘ ਨੇ ਜਾਣਕਾਰੀ ਦਿਦਿਆਂ ਦੱਸਿਆ ਕਿ ਕੁੜੀ ਦੀ ਮਾਤਾ ਨੇ ਥਾਣਾ ਮਜੀਠਾ ਵਿਖੇ ਬਿਆਨ ਦਰਜ ਕਰਾਏ ਸੀ ਕਿ ਸੁਲਤਾਨਪੁਰ ਲੋਧੀ ਦਾ ਇਕ ਲੜਕਾ ਪਿਛਲੇ ਦਿਨੀਂ ਉਸ ਦੀ ਗੈਰ-ਹਾਜ਼ਰੀ ਵਿਚ ਮੇਰੇ ਘਰ ਆਇਆ ਅਤੇ ਮੇਰੀ ਧੀ ਨਾਲ ਕਥਿਤ ਛੇੜਛਾੜ ਕੀਤੀ।
ਲੜਕੀ ਦੀ ਮਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੀ ਧੀ ਨਾਲ ਉਕਤ ਨੇ ਕੋਈ ਗਲਤ ਕੰਮ ਵੀ ਕੀਤਾ ਹੋਵੇਗਾ ਜਿਸ ’ਤੇ ਉਸ ਦੀ ਧੀ ਪ੍ਰੇਸ਼ਾਨ ਰਹਿੰਦੀ ਸੀ। ਮਿਤੀ 21 ਅਕਤੂਬਰ ਨੂੰ ਉਹ ਬੈਂਕ ਵਿਚ ਪੈਨਸ਼ਨ ਕਢਵਾ ਕੇ ਵਾਪਸ ਆਈ ਤਾਂ ਮੇਰੀ ਦੀ ਧੀ ਕਮਰੇ ਦੇ ਗਾਰਡਰ ਨਾਲ ਲਮਕ ਰਹੀ ਸੀ। ਇਸ ’ਤੇ ਮੈਂ ਗੁਆਂਢੀਆਂ ਦੇ ਮੁੰਡੇ ਨੂੰ ਨਾਲ ਲੈ ਕੇ ਗਾਰਡਰ ਤੋ ਹੇਠਾਂ ਉਤਾਰਿਆਂ ਪਰ ਉਸ ਦੀ ਮੌਤ ਚੁੱਕੀ ਸੀ। ਲੜਕੀ ਦੀ ਮਾਂ ਦੇ ਬਿਆਨਾਂ ’ਤੇ ਮਜੀਠਾ ਪੁਲਸ ਨੇ ਉਕਤ ਲੜਕੇ ਖ਼ਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ’ਚ ਛਾਪਾਮਾਰੀ ਕੀਤੀ ਜਿਸ ’ਤੇ ਉਕਤ ਨੌਜਵਾਨ ਨੂੰ ਪੁਲਸ ਦੇ ਕਾਬੂ ਕਰ ਲਿਆ।