ਜਥੇਦਾਰ ਰਣਜੀਤ ਤਲਵੰਡੀ ਭਲਕੇ ਚੜ੍ਹਨਗੇ ਢੀਂਡਸਿਆਂ ਦੀ ਗੱਡੀ

Wednesday, Jul 22, 2020 - 06:42 PM (IST)

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਲੋਹ ਪੁਰਸ਼ ਵਜੋਂ ਜਾਣੇ ਜਾਂਦੇ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪੁੱਤਰ ਰਣਜੀਤ ਸਿੰਘ ਤਲਵੰਡੀ ਸਾਬਕਾ ਵਿਧਾਇਕ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਡੀ) ਵਿਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਉਨ੍ਹਾਂ ਦੀ ਭੈਣ ਵੀ ਬਾਦਲਕਿਆਂ ਨੂੰ ਛੱਡ ਚੁੱਕੀ ਹੈ। ਜਥੇਦਾਰ ਤਲਵੰਡੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਟਕਸਾਲੀ ਨੇਤਾ ਹਨ।

ਇਹ ਵੀ ਪੜ੍ਹੋ : ਨਵਾਂ ਅਕਾਲੀ ਦਲ ਬਣਾਉਣ ਵਾਲੇ ਸੁਖਦੇਵ ਢੀਂਡਸਾ 25 ਨੂੰ ਜਲੰਧਰ 'ਚ ਕਰਨਗੇ ਇਕ ਹੋਰ 'ਧਮਾਕਾ'

ਉਨ੍ਹਾਂ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸਮੁੱਚੀ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ, ਜਦਕਿ ਉਨ੍ਹਾਂ ਦੇ ਦਾਦਾ ਬਾਬਾ ਛਾਂਗਾ ਸਿੰਘ ਨੂੰ ਇਸ ਗੱਲ ਦਾ ਮਾਣ ਹਾਸਲ ਹੈ ਕਿ ਉਹ ਆਪਣੇ ਸਮੇਂ ਦੇ ਚੋਟੀ ਦੇ ਅਕਾਲੀ ਆਗੂ ਸਨ ਅਤੇ ਉਨ੍ਹਾਂ ਦੇਸ਼ ਦੀ ਵੰਡ ਤੋਂ ਪਹਿਲਾਂ ਗਿਆਨੀ ਕਰਤਾਰ ਸਿੰਘ ਦੇ ਉਸ ਵੇਲੇ ਦੇ ਹਾਲਾਤ ਦੇਖ ਕੇ ਉਸ ਦੀ ਮਦਦ ਹੀ ਨਹੀਂ ਕੀਤੀ, ਸਗੋਂ ਇਕ ਮੁਰੱਬਾ ਜ਼ਮੀਨ ਉਸ ਦੇ ਨਾਮ ਲਗਵਾਈ ਜਿਸ ਕਾਰਨ ਉਹ ਚੋਣ ਲੜੇ ਤੇ ਬਤੌਰ ਕੈਬਨਿਟ ਮਾਲ ਮੰਤਰੀ ਬਣੇ। ਉਨ੍ਹਾਂ ਦਿਨਾਂ ਵਿਚ ਅੰਗਰੇਜ਼ੀ ਹਕੂਮਤ ਚੋਣ ਲੜਨ ਲਈ ਜ਼ਮੀਨ ਦੇਖ ਕੇ ਚੋਣ ਲੜਨ ਦੀ ਆਗਿਆ ਦਿੰਦੀ ਸੀ ਜਿਸ ਕਰਕੇ ਇਸ ਪਰਿਵਾਰ ਦੀ ਪੰਥਕ ਹਲਕਿਆਂ ਵਿਚ ਪਕੜ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਪੰਜਾਬ ਕੈਬਨਿਟ ਦਾ ਅਹਿਮ ਫ਼ੈਸਲਾ


Gurminder Singh

Content Editor

Related News