ਸੰਤ ਢੱਡਰੀਆਂ ਵਾਲੇ ਦੇ ਕਾਫਲੇ ''ਤੇ ਹਮਲੇ ਦਾ ਮਾਮਲਾ, ਕੋਈ ਗਵਾਹ ਪੇਸ਼ ਨਹੀਂ ਹੋਇਆ

Wednesday, Aug 02, 2017 - 06:52 AM (IST)

ਸੰਤ ਢੱਡਰੀਆਂ ਵਾਲੇ ਦੇ ਕਾਫਲੇ ''ਤੇ ਹਮਲੇ ਦਾ ਮਾਮਲਾ, ਕੋਈ ਗਵਾਹ ਪੇਸ਼ ਨਹੀਂ ਹੋਇਆ

ਲੁਧਿਆਣਾ (ਮਹਿਰਾ) - ਵਧੀਕ ਸੈਸ਼ਨ ਜੱਜ ਜਸਬੀਰ ਸਿੰਘ ਕੰਗ ਨੇ ਕਥਾਵਾਚਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਲੇ 'ਤੇ ਹਮਲਾ ਕਰਨ ਦੇ ਕੇਸ ਦੀ ਅਗਲੀ ਸੁਣਵਾਈ 21 ਅਗਸਤ ਨਿਰਧਾਰਿਤ ਕੀਤੀ ਹੈ। ਅਦਾਲਤ ਵਿਚ ਅੱਜ ਕੋਈ ਵੀ ਗਵਾਹ ਨਾ ਆਉਣ ਕਾਰਨ ਸੁਣਵਾਈ ਟਾਲ ਦਿੱਤੀ ਹੈ।
 ਵਰਣਨਯੋਗ ਹੈ ਕਿ ਪਹਿਲੀ ਪੇਸ਼ੀ 'ਤੇ ਦੋਸ਼ੀਆਂ ਗੁਰਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਵੱਲੋਂ ਆਪਣੇ ਆਪ ਨੂੰ ਨਾਬਾਲਗ ਦੱਸੇ ਜਾਣ ਤੋਂ ਬਾਅਦ ਜੱਜ ਵੱਲੋਂ ਸਿਵਲ ਹਸਪਤਾਲ ਦੇ ਡਾਕਟਰਾਂ ਤੋਂ ਮੁਆਫੀ ਮੰਗੀ ਗਈ। ਆਸੀਫਿਕੇਸ਼ਨ ਰਿਪੋਰਟ ਅਦਾਲਤ ਵਿਚ ਆ ਗਈ ਸੀ। ਰਿਪੋਰਟ ਮੁਤਾਬਕ ਦੋਸ਼ੀ ਨਾਬਾਲਗ ਨਹੀਂ ਪਾਏ ਗਏ ਸਨ। ਉਪਰੋਕਤ ਦੋਸ਼ੀਆਂ ਨੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਇਕ ਅਰਜ਼ੀ ਦਾਖਲ ਕੀਤੀ ਸੀ, ਜਿਸ ਵਿਚ ਉਨ੍ਹਾਂ ਕਿਹਾ ਕਿ ਸੀ ਕਿ ਉਹ ਨਾਬਾਲਗ ਹਨ ਅਤੇ ਉਨ੍ਹਾਂ ਦਾ ਕੇਸ ਜੁਵੇਨਾਇਲ ਬੋਰਡ ਦੇ ਸਪੁਰਦ ਕੀਤਾ ਜਾਵੇ, ਜਿਸ 'ਤੇ ਜੱਜ ਨੇ ਦੋਸ਼ੀਆਂ ਦੀ ਉਮਰ ਜਾਂਚਣ ਲਈ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਉਨ੍ਹਾਂ ਦਾ ਆਸੀਫਿਕੇਸ਼ਨ ਟੈਸਟ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਰਿਪੋਰਟ ਵਿਚ ਦੋਸ਼ੀ ਬਾਲਗ ਪਾਏ ਗਏ ਸਨ। ਨਾਲ ਹੀ, ਸਰਕਾਰੀ ਧਿਰ ਵੱਲੋਂ ਇਸੇ ਕੇਸ ਵਿਚ ਇਕ ਹੋਰ ਭੋਮਾ ਸਿੰਘ ਨਾਮੀ ਵਿਅਕਤੀ ਨੂੰ ਸੰਮਨ ਜਾਰੀ ਕਰਵਾਉਣ ਲਈ 319 ਧਾਰਾ ਤਹਿਤ ਇਕ ਅਰਜ਼ੀ ਦਾਖਲ ਕੀਤੀ ਗਈ ਸੀ।


Related News