ਬ੍ਰਹਮਪੁਰਾ ਤੇ ਢੀਂਡਸਾ ਦਰਮਿਆਨ 1 ਮਈ ਨੂੰ ਹੋਣ ਵਾਲਾ ਗਠਜੋੜ ਕਿਸ ਪਾਰਟੀ ’ਤੇ ਪਵੇਗਾ ਭਾਰੂ!

Friday, Apr 23, 2021 - 11:07 AM (IST)

ਬ੍ਰਹਮਪੁਰਾ ਤੇ ਢੀਂਡਸਾ ਦਰਮਿਆਨ 1 ਮਈ ਨੂੰ ਹੋਣ ਵਾਲਾ ਗਠਜੋੜ ਕਿਸ ਪਾਰਟੀ ’ਤੇ ਪਵੇਗਾ ਭਾਰੂ!

ਮਜੀਠਾ (ਸਰਬਜੀਤ) - ਸ਼੍ਰੋਮਣੀ ਅਕਾਲੀ ਦਲ (ਬ) ਵਿਚੋਂ ਹੋਂਦ ’ਚ ਆਈਆਂ ਦੋ ਨਵੀਆਂ ਸਿਆਸੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਹਨ, ਜਿਨ੍ਹਾਂ ਦੇ ਕ੍ਰਮਵਾਰ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਹਨ। ਅਕਾਲੀ ਦਲ (ਬ) ਤੋਂ ਵੱਖਰਿਆਂ ਹੋ ਕੇ ਚਾਹੇ ਇਨ੍ਹਾਂ ਪਾਰਟੀਆਂ ਦਾ ਗਠਨ ਕਰਦਿਆਂ ਪੰਜਾਬ ’ਚ ਪੰਥ ਹਿਤੈਸ਼ੀ ਪਾਰਟੀਆਂ ਵਲੋਂ ਸਾਹਮਣੇ ਆਉਣ ਵਾਲਾ ਠੋਸ ਦਾਅਵਾ ਕੀਤਾ ਗਿਆ ਸੀ ਪਰ ਇਹ ਸਿਆਸੀ ਪਾਰਟੀਆਂ ਪੰਜਾਬ ’ਚ ਆਪਣਾ ਸਿੱਕਾ ਕਾਇਮ ਨਹੀਂ ਕਰ ਪਾਈਆਂ।

ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ

ਹੁਣ ਥੋੜ੍ਹੇ ਹੀ ਸਮੇਂ ਬਾਅਦ ਉਕਤ ਦੋਵਾਂ ਪਾਰਟੀਆਂ ਨੇ ਆਪਸੀ ਏਕਤਾ ਕਾਇਮ ਕਰਨ ਦਾ ਫ਼ੈਸਲਾ ਲੈਂਦਿਆਂ ਅਗਾਮੀ ਵਰ੍ਹੇ 2022 ’ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 1 ਮਈ ਨੂੰ ਪੰਜਾਬ ਵਿਚ ਨਵਾਂ ਚੌਥਾ ਫਰੰਟ ਗਠਨ ਕਰਨ ਦਾ, ਜੋ ਫ਼ੈਸਲਾ ਲਿਆ ਹੈ, ਉਹ ਫਰੰਟ ਦੇ ਗਠਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਫਰੰਟ ਪੰਜਾਬ ਵਿੱਚ ਆਪਣੀ ਪੈਂਠ ਜਮਾਉਣ ਵਿੱਚ ਕਾਮਯਾਬ ਹੁੰਦਾ ਹੈ ਜਾਂ ਫਿਰ ਸਿਰਫ਼ ਨਾਂ ਦਾ ਹੀ ਫਰੰਟ ਬਣ ਕੇ ਰਹਿ ਜਾਂਦਾ ਹੈ।

ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਵਿੱਚ ਆਉਂਦੇ ਚੰਦ ਕੁ ਦਿਨਾਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਜੋ ਕਿ ਸਿਆਸਤ ਦੇ ਮਾਹਿਰ ਰਾਜਨੇਤਾਵਾਂ ਵਜੋਂ ਜਾਣੇ ਜਾਂਦੇ ਹਨ ਅਤੇ ਹਰੇਕ ਆਗੂ ਤੇ ਵਰਕਰ ਦੀ ਨਬਜ਼ ਨੂੰ ਝਟਪਟ ਪਛਾਣਨ ਦਾ ਮਾਦਾ ਰੱਖਦੇ ਹਨ, ਵਲੋਂ ਹਮਖਿਆਲੀ ਪਾਰਟੀਆਂ ਨਾਲ ਨਵਾਂ ਫਰੰਟ ਗਠਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਜਿਥੇ ਹਰਖਿਆਲੀਆਂ ਪਾਰਟੀ ਦੇ ਆਗੂਆਂ ਦਾ ਉਕਤ ਦੋਵਾਂ ਰਾਜਨੇਤਾਵਾਂ ਨੂੰ ਵਿਸ਼ੇਸ਼ ਧਿਆਨ ਰੱਖਣਾ ਹੋਵੇਗਾ, ਉਥੇ ਹੀ ਪੰਜਾਬ ਵਿਧਾਨ ਸਭਾ ਚੋਣਾਂ, ਜਿਸ ਨੂੰ ਕਰੀਬ ਅਜੇ ਇਕ ਸਾਲ ਬਾਕੀ ਪਿਆ ਹੈ, ਨੂੰ ਮੁਖ ਰੱਖਦਿਆਂ ਠੋਸ ਕਦਮ ਚੁੱਕਦੇ ਹੋਏ ਅਜਿਹੀ ਰਣਨੀਤੀ ਉਲੀਕਣੀ ਹੋਵੇਗੀ ਕਿ ਇਹ ਫਰੰਟ ਲੋਕ ਮਨਾਂ ’ਤੇ ਆਪਣੀ ਇਕ ਅਲੱਗ ਤੇ ਵੱਖਰੀ ਛਾਪ ਛੱਡੇ।

ਪੜ੍ਹੋ ਇਹ ਵੀ ਖਬਰ - Big Breaking : ਪਾਕਿਸਤਾਨ ਤੋਂ ਆਏ 303 ਸਿੱਖ ਸ਼ਰਧਾਲੂਆਂ ’ਚੋਂ 100 ਕੋਰੋਨਾ ਪਾਜ਼ੇਟਿਵ (ਵੀਡੀਓ)

ਇਸ ਨਾਲ ਸੂਬੇ ਭਰ ਦੀ ਆਵਾਮ ਦਾ ਝੁਕਾਅ ਖੁਦ-ਬ-ਖੁਦ ਚੌਥੇ ਫਰੰਟ ਵੱਲ ਹੋ ਜਾਵੇ ਤਾਂ ਜੋ ਇਹ ਚੌਥਾ ਸਮਾਂ ਰਹਿੰਦਿਆਂ ਆਪਣਾ ਸਿਆਸੀ ਜਨ ਆਧਾਰ ਪੰਜਾਬ ਵਿੱਚ ਕਾਇਮ ਕਰ ਕੇ ਵਿਰੋਧੀ ਸਿਆਸੀ ਪਾਰਟੀਆਂ ਨੂੰ ਚੋਣਾਂ ਵਿੱਚ ਹਾਰ ਦੇ ਰੂਪ ਵਿੱਚ ਅਜਿਹੀ ਕਰਾਰੀ ਮਾਤ ਦੇਵੇ ਕਿ ਮੁੜ ਦੂਜੀਆਂ ਸੱਤਾ ਦਾ ਸੁਫ਼ਨਾ ਸੰਜੋਏ ਬੈਠੀਆਂ ਰਾਜਨੀਤਿਕ ਪਾਰਟੀਆਂ ਦੇ ਹਿੱਕ ’ਤੇ ਸੱਪ ਲੇਟਣੇ ਸ਼ੁਰੂ ਹੋ ਜਾਣ। ਇਹ ਸਭ ਜਲਦ ਅਤੇ ਘੱਟ ਸਮੇਂ ਸੰਭਵ ਹੋ ਜਾਵੇ ਤਾਂ ਫਿਰ ਸ. ਬ੍ਰਹਮਪੁਰਾ ਅਤੇ ਸ. ਢੀਂਡਸਾ ਦੀ ਏਕਤਾ ਦਾ ਪੰਜਾਬ ਵਿੱਚ ਲੋਹਾ ਮੰਨਿਆ ਜਾਵੇਗਾ ਪਰ ਸਿਆਣਿਆਂ ਦਾ ਕਥਨ ਹੈ ਕਿ ‘‘ਯਹ ਡਗਰ ਇਤਨੀ ਨਹੀਂ ਆਸਾਨ’’ ਵਾਲਾ ਕਥਨ ਹੀ ਸੱਚ ਨਾ ਹੋ ਜਾਵੇ। ਇਹ ਤਾਂ ਹੁਣ 1 ਮਈ ਨੂੰ ਚੌਥੇ ਫਰੰਟ ਦੇ ਗਠਨ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਪੰਜਾਬ ਦੀ ਸਿਆਸਤ ਕਿਸ ਪਾਸੇ ਰੁਖ ਕਰਦੀ ਹੈ।

ਪੜ੍ਹੋ ਇਹ ਵੀ ਖਬਰ - ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਜਰਨਲ ਸਕੱਤਰ ਦੇ ਘਰ STF ਦੀ ਰੇਡ, ਹੈਰੋਇਨ ਦੀ ਵੱਡੀ ਖੇਪ ਬਰਾਮਦ (ਵੀਡੀਓ)

ਕਹਿੰਦੇ ਹਨ ਕਿ ਏਕਤਾ ਵਿੱਚ ਬਲ ਹੁੰਦਾ ਹੈ ਅਤੇ ਇਸ ਕਹਾਵਤ ਨੂੰ ਸੱਚ ਸਾਬਤ ਕਰਨ ਦੀ ਰਾਹ ’ਤੇ ਤੁਰ ਪਏ ਹਨ। ਪੰਜਾਬ ਦੀ ਸਿਆਸਤ ਨਾਲ ਜ਼ਮੀਨ ਤੋਂ ਜੁੜੇ ਅਤੇ ਲਗਭਗ ਹਰੇਕ ਸਿਆਸੀ ਪਾਰਟੀ ਤੋਂ ਵਾਕਿਫ ਰਣਜੀਤ ਸਿੰਘ ਬ੍ਰਹਮਪੁਰਾ ਤੇ ਸੁਖਦੇਵ ਸਿੰਘ ਢੀਂਡਸਾ ਵਲੋਂ ਹਮਖਿਆਲੀ ਪਾਰਟੀਆਂ ਨੂੰ ਨਾਲ ਲੈ ਕੇ ਬਣਾਏ ਜਾ ਰਹੇ ਇਸ ਚੌਥੇ ਫਰੰਟ ਦੀ ਕਮਾਂਡ ਅਜਿਹੇ ਰਾਜਨੇਤਾ ਦੇ ਹੱਥ ਦੇਣੀ ਹੋਵੇਗਾ, ਜੋ ਸਿਆਸਤ ਦਾ ਮਹਾਰਥੀ ਹੋਵੇ। ਉਹ ਸਿਆਸਤ ਘੋੜੇ ਦੌੜਾ ਕੇ ਦੂਜੀਆਂ ਸਿਆਸੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਸਹਿਜੇ ਮਾਤ ਦੇ ਸਕੇ।

ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)

ਓਧਰ, ਜੇਕਰ 2022 ਵਿੱਚ ਕਾਂਗਰਸ ਪਾਰਟੀ ਪੰਜਾਬ ਦੀ ਮੁੜ ਆਪਣੀ ਸਰਕਾਰ ਨੂੰ ਰਪੀਟ ਕਰਵਾਉਣ ਲਈ ਹਰ ਸਿਆਸੀ ਦਾਅ-ਪੇਚ ਖੇਡੇਗੀ, ਉਥੇ ਦੂਜੇ ਪਾਸੇ ਬ੍ਰਹਮਪੁਰਾ ਤੇ ਢੀਂਡਸਾ ਦੀ ਰਹਿਨੁਮਾਈ ਹੇਠਲਾ ਬਣਨ ਵਾਲਾ ਚੌਥਾ ਫਰੰਟ ਵਿਧਾਨ ਸਭਾ ਚੋਣਾਂ ਪੰਜਾਬ ਦੀਆਂ 117 ਸੀਟਾਂ ’ਤੇ ਆਪਣੇ ਦਮ ’ਤੇ ਲੜੇਗਾ ਜਾਂ ਫਿਰ ਕਿਸੇ ਹੋਰ ਦੂਜੀ ਸਿਆਸੀ ਪਾਰਟੀ ਨਾਲ ਆਪਣਾ ਗੱਠਜੋੜ ਕਾਇਮ ਕਰਦਿਆਂ ਪੰਜਾਬ ਵਿੱਚੋਂ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਕਾਂਗਰਸ ਪਾਰਟੀ ਨੂੰ ਬਾਹਰ ਦਾ ਰਸਤਾ ਦਿਖਾਵੇਗਾ।

ਪੜ੍ਹੋ ਇਹ ਵੀ ਖਬਰ - ਪਟਿਆਲਾ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਹੋਟਲ 'ਚ ਜ਼ਹਿਰ ਖਾ ਕੇ ਕੀਤੀ ‘ਖ਼ੁਦਕੁਸ਼ੀ’, ਸੁਸਾਈਡ ਨੋਟ ’ਚ ਕੀਤੇ ਵੱਡੇ ਖ਼ੁਲਾਸੇ

ਚੌਥੇ ਫਰੰਟ ਦਾ ਰਾਗ ਅਲਾਪਨ ਵਾਲੇ ਪੰਜਾਬ ਦੇ ਦਿੱਗਜ ਰਾਜਨੇਤਾ ਬ੍ਰਹਮਪੁਰਾ ਤੇ ਢੀਂਡਸਾ ਵਲੋਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਖੇਡੀ ਜਾਣ ਵਾਲੀ ਇਸ ਫਰੰਟ ਰੂਪੀ ਸਿਆਸੀ ਪਾਰੀ ਵਿਚ ਕਿਸ ਸਿਆਸੀ ਵਿਰੋਧੀ ਪਾਰਟੀ ’ਤੇ ਇਨ੍ਹਾਂ ਦਾ ਆਪਸੀ ਟਾਈਅਪ ਭਾਰੂ ਪੈਂਦਾ ਹੈ, ਇਹ ਤਾਂ ਹੁਣ ਆਉਣ ਵਾਲੇ ਸਮੇਂ ’ਤੇ ਛੱਡ ਦੇਣਾ ਬਿਹਤਰ ਹੋਵੇਗਾ। ਸਿਆਣੇ ਕਹਿੰਦੇ ਹਨ ਕਿ ਸਮਾਂ-ਸਮਾਂ ਸਮਰੱਥ ਹੁੰਦਾ ਹੈ। ਇਸ ਲਈ ਬ੍ਰਹਮਪੁਰਾ ਤੇ ਢੀਂਡਸਾ ਨੂੰ ਇਹ ਕਦੇ ਨਹੀਂ ਭੁੱਲਣਾ ਹੋਵੇਗਾ ਕਿ ਆਪਣੀ ਸਿਆਸੀ ਪਾਰਟੀਆਂ ਨੂੰ ਭੰਗ ਕਰਨ ਤੋਂ ਬਾਅਦ ਉਹ ਸਿਆਸਤ ਦੀ ਇਕ ਸਿਆਸੀ ਖੇਡ ਖੇਡਣ ਜਾ ਰਹੇ ਹਨ, ਜਿਸ ਵਿੱਚ ਹਰਖਿਆਲ ਪਾਰਟੀਆਂ ਦੀ ਭੂਮਿਕਾ ਤਾਂ ਬਿਹਤਰ ਹੋਵੇਗੀ ਹੀ ਪਰ ਨਾਲ ਹੀ ਆਪਣਾ ਸਿਆਸੀ ਕੱਦ ਉੱਚਾ ਚੁੱਕਣ ਲਈ ਉਨ੍ਹਾਂ ਕਈ ਅਹਿਮ ਫ਼ੈਸਲੇ ਵੀ ਲੈਣੇ ਪੈਣਗੇ, ਜਿਸ ਨਾਲ ਇਹ ਚੌਥਾ ਫਰੰਟ ਹਰ ਹੀਲੇ ਕਾਇਮ ਰਹਿੰਦੇ ਹੋਏ ਲੌਂਗ ਟਰਮ ਤੱਕ ਚੱਲ ਸਕੇ।


author

rajwinder kaur

Content Editor

Related News