ਰਾਣਾ ਸ਼ੂਗਰ ਮਿੱਲ ਦੇ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Thursday, Mar 06, 2025 - 12:14 PM (IST)

ਬਟਾਲਾ/ਸ੍ਰੀ ਹਰਗੋਬਿੰਦਪੁਰ ਸਾਹਿਬ (ਬੇਰੀ, ਗੋਰਾਇਆ)-ਬੀਤੇ ਦਿਨ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਲੁੱਟ ਦੀ ਨੀਅਤ ਨਾਲ ਇਕ ਵਿਅਕਤੀ ’ਤੇ ਗੋਲੀ ਚਲਾ ਦਿੱਤੀ ਗਈ ਜਿਸਦੇ ਚਲਦਿਆਂ ਉਕਤ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਘੁਮਾਣ ਦੇ ਐੱਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ’ਚ ਦਿਨੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਡਮਾਲ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਨੇ ਦੱਸਿਆ ਕਿ ਉਹ ਰਾਣਾ ਸ਼ੂਗਰ ਮਿਲ ਬੁੱਟਰ ’ਚ ਬਤੌਰ ਸਰਵੇਅਰ ਦੀ ਨੌਕਰੀ ਕਰਦਾ ਹੈ। ਉਸਨੇ ਦੱਸਿਆ ਕਿ ਉਸਦੇ ਨਾਲ ਰਾਮਜੀਵਨ ਸ਼ੁਕਲਾ ਪੁੱਤਰ ਮੂਲ ਚੰਦਰਵਾਸੀ ਪਿੰਡ ਪਾਦਰੀ (ਉੱਤਰ ਪ੍ਰਦੇਸ਼) ਸ਼ੂਗਰ ਮਿੱਲ ਦੇ ਕੰਡੇ ’ਤੇ ਡਿਊਟੀ ਕਰਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਠੰਡੀਆਂ ਹਵਾਵਾਂ ਲਗਾਤਾਰ ਜਾਰੀ, ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
ਉਸਨੇ ਦੱਸਿਆ ਕਿ ਮਿਤੀ 4 ਮਾਰਚ ਨੂੰ ਉਹ ਰਾਮਜੀਵਨ ਸ਼ੁਕਲਾ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੁੱਟਰ ਮਿੱਲ ਤੋਂ ਵਾਇਆ ਪਿੰਡ ਦਿਆਲਗੜ੍ਹ ਤੋਂ ਨਹਿਰ ਦੀ ਪਟੜੀ ਪਿੰਡ ਬੋਲੇਵਾਲ ਨਹਿਰ ਪੁਲ ਵੱਲ ਜਾ ਰਹੇ ਸਨ ਕਿ ਜਦ ਉਹ ਪਿੰਡ ਮਹਿਮਦਪੁਰ ਲਿੰਕ ਸੜਕ ਸੂਏ ’ਤੇ ਪਹੁੰਚੇ ਤਾਂ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ 3 ਅਣਪਛਾਤੇ ਨੌਜਵਾਨਾਂ ਉਨ੍ਹਾਂ ਨੂੰ ਰੋਕ ਲਿਆ ਅਤੇ ਪਿਸਤੌਲ ਦੇ ਜ਼ੋਰ ’ਤੇ ਉਸ ਤੋਂ ਉਸਦਾ ਮੋਬਾਇਲ ਅਤੇ ਪਰਸ ਖੋਹ ਲਿਆ।
ਇਹ ਵੀ ਪੜ੍ਹੋ- ਤਰਨਤਾਰਨ ਪੁਲਸ ਵੱਲੋਂ ਫਰਜ਼ੀ ਐਨਕਾਊਂਟਰ! ਸਜ਼ਾ ਭੁਗਤਣਗੇ 2 ਅਫ਼ਸਰ
ਉਸਨੇ ਦੱਸਿਆ ਕਿ ਜਦ ਲੁਟੇਰੇ ਉਸਦਾ ਪਰਸ ਅਤੇ ਮੋਬਾਇਲ ਖੋਹਣ ਲੱਗੇ ਤਾਂ ਉਸ ਵੱਲੋਂ ਉਨ੍ਹਾਂ ਦਾ ਵਿਰੋਧ ਕਰਨ ’ਤੇ ਇਕ ਨੌਜਵਾਨ ਨੇ ਉਸਨੂੰ ਗੋਲੀ ਮਾਰ ਦਿੱਤੀ ਜਿਸਦੇ ਚਲਦਿਆਂ ਰਾਮਜੀਵਨ ਸ਼ੁਕਲਾ ਜ਼ਮੀਨ ’ਤੇ ਡਿੱਗ ਗਿਆ ਅਤੇ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਸਨੇ ਜ਼ਖਮੀ ਰਾਮਜੀਵਨ ਨੂੰ ਇਲਾਜ ਲਈ ਮਹਿਤਾ ਦੇ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਜਿਥੇ ਉਸਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਦਿਨੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ 3 ਅਣਪਛਾਤੇ ਨੌਜਵਾਨਾਂ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8