ਭੀਖ ਮੰਗ ਰਹੇ ਤਿੰਨ ਬੱਚਿਆਂ ਨੂੰ ਫੜ ਕੇ ਕੀਤਾ ਬਾਲ ਸੁਰੱਖਿਆ ਟੀਮ ਹਵਾਲੇ
Tuesday, Apr 22, 2025 - 02:43 PM (IST)

ਦੀਨਾਨਗਰ (ਕਪੂਰ) : ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਭੀਖ ਮੰਗਣ ਨੂੰ ਰੋਕਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਹਿੱਸੇ ਵਜੋਂ ਐੱਸ. ਡੀ. ਐੱਮ. ਜਸਵਿੰਦਰ ਸਿੰਘ ਅਤੇ ਜ਼ਿਲਾ ਪ੍ਰੋਗਰਾਮ ਅਫ਼ਸਰ ਜਸਮੀਤ ਕੌਰ ਦੇ ਨਿਰਦੇਸ਼ਾਂ ’ਤੇ ਸੁਸ਼ੀਲ ਕੁਮਾਰ ਕੌਂਸਲਰ ਦੀ ਅਗਵਾਈ ਹੇਠ ਬਣਾਈ ਗਈ ਇਕ ਟੀਮ ਨੇ ਦੀਨਾਨਗਰ ’ਚ ਦੁਕਾਨਾਂ, ਬਾਜ਼ਾਰ ਅਤੇ ਬੱਸ ਸਟੈਂਡ ’ਤੇ ਛਾਪੇਮਾਰੀ ਕੀਤੀ ਅਤੇ ਬੱਸ ਸਟੈਂਡ ’ਤੇ ਭੀਖ ਮੰਗਦੇ ਤਿੰਨ ਬੱਚਿਆਂ ਨੂੰ ਫੜ ਕੇ ਬਾਲ ਸੁਰੱਖਿਆ ਕਮੇਟੀ, ਗੁਰਦਾਸਪੁਰ ਦੇ ਸਾਹਮਣੇ ਪੇਸ਼ ਕੀਤਾ।
ਇਹ ਵੀ ਪੜ੍ਹੋ- ਅਗਨੀਵੀਰ ਭਰਤੀ ਲਈ ਆਨਲਾਈਨ ਅਪਲਾਈ ਕਰਨ ਦਾ ਸੁਨਹਿਰੀ ਮੌਕਾ, ਮਿਤੀ 'ਚ ਹੋਇਆ ਵਾਧਾ
ਸੁਸ਼ੀਲ ਕੁਮਾਰ ਨੇ ਕਿਹਾ ਕਿ ਸਰਕਾਰ ਨੇ ਬੱਚਿਆਂ ਤੋਂ ਭੀਖ ਮੰਗਣ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ ਅਤੇ ਭੀਖ ਮੰਗਦੇ ਫੜੇ ਗਏ ਬੱਚਿਆਂ ਨੂੰ ਬਾਲ ਸੁਰੱਖਿਆ ਕਮੇਟੀ ਵੱਲੋਂ ਬਾਲ ਘਰ ’ਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੇ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਬਣਾਏ ਜਾਣਗੇ ਅਤੇ ਜੋ ਬੱਚੇ ਪੜ੍ਹਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸਕੂਲਾਂ ’ਚ ਦਾਖਲ ਕਰਵਾਇਆ ਜਾਵੇਗਾ। ਹੋਰ ਸਰਕਾਰੀ ਯੋਜਨਾਵਾਂ ਦੇ ਲਾਭ ਵੀ ਪ੍ਰਦਾਨ ਕੀਤੇ ਜਾਣਗੇ। ਇਸ ਛਾਪੇਮਾਰੀ ਟੀਮ ’ਚ ਸ਼ਸ਼ੀ ਬਾਲਾ, ਸ਼ਿਖਾ ਠਾਕੁਰ, ਸ਼ਿਖਾ ਸੁਪਰਵਾਈਜ਼ਰ ਸੀ. ਡੀ. ਪੀ. ਓ. ਦਫ਼ਤਰ, ਸਰਜੀਤ ਕੁਮਾਰ ਸਿੱਖਿਆ ਵਿਭਾਗ, ਹਰਿੰਦਰ ਪਾਲ ਸਿੰਘ ਸਿਹਤ ਵਿਭਾਗ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ।
ਇਹ ਵੀ ਪੜ੍ਹੋ- ਅਮਰੀਕਾ 'ਚੋਂ ਮਿਲਦੀ ਕਮਾਂਡ ਤੇ ਪੰਜਾਬ 'ਚ ਹੁੰਦੀ ਤਸਕਰੀ, ਵੱਡੇ ਹਥਿਆਰਾਂ ਸਮੇਤ ਫੜਿਆ ਗਿਆ ਗੁਰਵਿੰਦਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8