ਰਾਣਾ ਸਿੱਧੂ ਕਤਲ ਮਾਮਲੇ ’ਚ ਪੁਲਸ ਵਲੋਂ ਖੁਲਾਸਾ, ਕਾਬੂ ਕੀਤਾ ਵਿਅਕਤੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ

12/17/2020 6:37:42 PM

ਸ੍ਰੀ ਮੁਕਤਸਰ ਸਾਹਿਬ,(ਰਿਣੀ/ਪਵਨ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰੰਡ ਔਲਖ ’ਚ  22 ਅਕਤੂਬਰ ਨੂੰ ਰਣਜੀਤ ਸਿੰਘ ਉਰਫ ਰਾਣਾ ਸਿੱਧੂ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਕਈ ਮਾਮਲਿਆਂ ’ਚ ਸ਼ਾਮਿਲ ਰਹੇ ਰਾਣਾ ਸਿੱਧੂ ਦੇ ਕਤਲ ਨੂੰ ਸ਼ੁਰੂ ਤੋਂ ਗੈਂਗਵਾਰ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ । ਹੁਣ ਪੁਲਿਸ ਨੇ ਰਾਣਾ ਸਿੱਧੂ ਦੇ ਕਤਲ ਮਾਮਲੇ ’ਚ ਖੁਲਾਸਾ ਕੀਤਾ ਹੈ। ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹਾ ਪੁਲਸ ਮੁਖੀ ਡੀ ਸੁਡਰਵਿਲੀ ਵਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ 22/10/2020 ਨੂੰ ਰਣਜੀਤ ਸਿੰਘ ਰਾਣਾ ਪਿੰਡ ਔਲਖ ਵਿਖੇ ਕਤਲ ਹੋ ਗਿਆ ਸੀ, ਜਿਸ ’ਤੇ ਪੁਲਸ ਵਲੋਂ ਮੁੱਕਦਮਾ ਨੰਬਰ 172 ਮਿਤੀ 22/10.2020 ਅ/ਧ 302, 148, 149 120 ਬੀ ਹਿੰ:ਦੰ 25, 27, ਅਸਲਾ ਐਕਟ ਥਾਣਾ ਸਦਰ ਮਲੋਟ ਅਣਪਛਾਤਿਆਂ ਵਿਅਕਤੀਆਂ ’ਤੇ ਦਰਜ ਰਜਿਸਟਰ ਕਰ ਤਫਤੀਸ਼ ਸ਼ੁਰੂ ਕਰ ਦਿੱਤੀ ।

ਇਹ ਵੀ ਪੜ੍ਹੋ: ਸੁਨੀਲ ਜਾਖ਼ੜ ਨੇ ਕਾਂਗਰਸੀ ਵਿਧਾਇਕਾਂ ਨੂੰ ਚਿੱਠੀ ਲਿਖ ਕੀਤੀ ਖ਼ਾਸ ਅਪੀਲ

ਰਾਜਪਾਲ ਸਿੰਘ ਹੁੰਦਲ ਐਸ. ਪੀ ਦੀ ਅਗਵਾਈ ’ਚ ਇੰਚਾਰਜ ਸੀ. ਆਈ. ਏ. ਸ੍ਰੀ ਮੁਕਤਸਰ ਸਾਹਿਬ ਵਲੋਂ ਅੱਜ ਸਫਲਤਾ ਹਾਸਲ ਕਰਦਿਆਂ ਦੋਸ਼ੀ ਪਵਨ ਨਹਿਰਾ ਪੁੱਤਰ ਦੇਆ ਰਾਮ ਵਾਸੀ ਬੜੂਕਾ ਜ਼ਿਲ੍ਹਾ ਗੁਰੂ ਗ੍ਰਾਮ ਹਰਿਆਣਾ ਨੂੰ ਜੋ ਕੇ ਉਕਤ ਮੁਕੱਦਮੇ ’ਚ ਪ੍ਰੋਟੈਕਸ਼ਨ ਵਾਰੰਟ ’ਤੇ ਲਿਆ ਕੇ ਸਖਤੀ ਨਾਲ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਨੇ ਆਪਣੇ ਸਾਥੀ ਮੋਨੂੰ ਉਰਫ ਸੁੱਖਾ, ਜਸਪਾਲ ਸਿੰਘ ਉਰਫ ਸਰਪੰਚ ਵਾਸੀ ਹਰਿਆਣਾ ਨਾਲ ਮਿਲ ਕੇ ਰਣਜੀਤ ਸਿੰਘ ਉਰਫ ਰਾਣਾ ਦਾ ਕਤਲ ਕੀਤਾ ਸੀ। ਦੋਸ਼ੀ ਪਵਨ ਨਹਿਰਾ ਨੂੰ ਗ੍ਰਿਫਤਾਰ ਕਰਕੇ ਮੌਕੇ ’ਤੇ ਵਰਤੇ ਹਥਿਆਰ 2 ਪਿਸਤੌਲਾਂ, 30 ਬੋਰ ਬਰਾਮਦ ਕੀਤੇ ਗਏ ਅਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ: ਬੁਲੰਦ ਹੌਂਸਲਿਆਂ ਨੂੰ ਸਲਾਮ, ਹੱਥ ਨਾ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ’ਚ ਡਟਿਆ ਇਹ ਨੌਜਵਾਨ

ਕਾਬੂ ਕੀਤੇ ਵਿਅਕਤੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ
ਇਹ ਮਾਮਲਾ ਗੈਂਗਵਾਰ ਨਾਲ ਜੁੜਿਆ ਹੀ ਨਿਕਲਿਆ। ਕਾਬੂ ਕੀਤੇ ਵਿਅਕਤੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਨੂੰ ਸ਼ੱਕ ਸੀ ਕਿ ਰਾਣਾ ਨੇ ਚੰਡੀਗੜ੍ਹ ਵਿਖੇ ਕਤਲ ਹੋਏ ਵਿਦਿਆਰਥੀ ਆਗੂ ਗੁਰਲਾਲ ਬਰਾੜ ਦੀ ਮੁਖਬਰੀ ਕੀਤੀ ਸੀ ਅਤੇ ਉਸ ਨੇ ਕਤਲ ਕਰਨ ਵਾਲਿਆਂ ਨੂੰ ਪਨਾਹ ਦਿੱਤੀ ਸੀ। ਕਾਬੂ ਕੀਤੇ ਕਥਿਤ ਦੋਸ਼ੀਆਂ ਮੁਤਾਬਕ ਰਣਜੀਤ ਰਾਣਾ ਦਾ ਸਬੰਧ ਦਵਿੰਦਰ ਬੰਬੀਹਾ ਗਰੁੱਪ ਨਾਲ ਸੀ। ਜ਼ਿਕਰਯੋਗ ਹੈ ਕਿ ਰਾਣਾ ਸਿੱਧੂ ਦਾ 4 ਵਿਅਕਤੀਆਂ ਨੇ ਪਿੰਡ ਔਲਖ ਵਿਖੇ ਅੰਨੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਸੀ, ਜਿਥੇ ਉਹ ਆਪਣੀ ਗਰਭਵਤੀ ਪਤਨੀ ਦਾ ਡਾਕਟਰੀ ਚੈਕਅਪ ਕਰਾਉਣ ਆਇਆ ਸੀ।


Deepak Kumar

Content Editor

Related News