ਪੰਜਾਬ ਸਰਕਾਰ ਵਲੋਂ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਖੇਡ ਕੈਲੰਡਰ' ਜਾਰੀ

07/19/2019 10:42:50 AM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਇਸ ਸਾਲ ਮਨਾਏ ਜਾ ਰਹੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਯਾਦਗਾਰ ਬਣਾਉਣ ਲਈ ਵੀਰਵਾਰ ਨੂੰ ਇਕ ਖੇਡ ਕੈਲੰਡਰ ਜਾਰੀ ਕੀਤਾ। ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਇਸ ਮੌਕੇ ਦੱਸਿਆ ਕਿ ਇਸ ਤਹਿਤ ਸੂਬੇ 'ਚ ਜ਼ਿਲੇ ਤੋਂ ਲੈ ਕੇ ਸੂਬਾ ਪੱਧਰ ਤੱਕ ਖੇਡ, ਸਾਈਕਲ ਰੈਲੀ, ਕੌਮਾਂਤਰੀ ਕਬੱਡੀ ਕੱਪ ਦਾ ਆਯੋਜਨ ਕੀਤਾ ਜਾਵੇਗਾ। ਇਨ੍ਹਾਂ ਖੇਡਾਂ ਦੀ ਸ਼ੁਰੂਆਤ 20 ਜੁਲਾਈ ਤੋਂ ਸਾਰੇ ਜ਼ਿਲਿਆਂ 'ਚ ਕੁੜੀਆਂ ਅਤੇ ਮੁੰਡਿਆਂ ਦੀ ਅੰਡਰ-14 ਵੱਖ-ਵੱਖ ਖੇਡ ਮੁਕਾਬਲਿਆਂ ਨਾਲ ਹੋਵੇਗੀ, ਜੋ ਕਿ 30 ਜੁਲਾਈ ਤੱਕ ਚੱਲੇਗੀ।

ਖੇਡ ਪ੍ਰੋਗਰਾਮਾਂ ਦਾ ਅੰਤ 17 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਤੋਂ ਡੇਰਾ ਬਾਬਾ ਨਾਨਕ ਤੱਕ ਸਾਈਕਲ ਰੈਲੀ ਅਤੇ ਇਸ ਤੋਂ ਬਾਅਦ ਕੌਮਾਂਤਰੀ ਸਰਕਲ ਸਟਾਈਲ ਕਬੱਡੀ ਕੱਪ ਨਾਲ ਹੋਵੇਗਾ। ਖੇਡ ਮੰਤਰੀ ਨੇ ਦੱਸਿਆ ਕਿ ਇਕ ਤੋਂ 20 ਅਗਸਤ ਤੱਕ ਸਾਰੇ ਜ਼ਿਲਿਆਂ 'ਚ ਅੰਡਰ-18, ਜ਼ਿਲਾ ਖੇਡ, 11 ਤੋਂ 20 ਅਗਸਤ ਤੱਕ ਸਾਰੇ ਜ਼ਿਲਿਆਂ 'ਚ ਅੰਡਰ-25 ਜਿਲਾ ਖੇਡ, 21 ਤੋਂ 23 ਅਗਸਤ ਤੱਕ ਲੁਧਿਆਣਾ 'ਚ ਅੰਡਰ-14 ਪੰਜਾਬ ਰਾਜ ਖੇਡ ਅਤੇ ਹੋਰ ਪ੍ਰੋਗਰਾਮ ਕਰਾਏ ਜਾਣਗੇ। ਸੋਢੀ ਮੁਤਾਬਕ ਜਲਿਆਂਵਾਲਾ ਬਾਗ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਬਾਲੀਬਾਲ ਦਾ ਫੈਡਰੇਸ਼ਨ ਗੋਲਡ ਕੱਪ ਵੀ 27 ਸਤੰਬਰ ਤੋਂ 3 ਅਕਤੂਬਰ ਤੱਕ ਅੰਮ੍ਰਿਤਸਰ 'ਚ ਕਰਾਇਆ ਜਾਵੇਗਾ। 


Babita

Content Editor

Related News