ਪੰਜਾਬ ਵਿਧਾਨ ਸਭਾ ''ਚ ਜ਼ੋਰਦਾਰ ਹੰਗਾਮਾ, ਖਹਿਰਾ ''ਤੇ ਵਰ੍ਹੇ ਰਾਣਾ ਗੁਰਜੀਤ

03/28/2018 11:41:31 AM

ਚੰਡੀਗੜ੍ਹ (ਰਵਿੰਦਰ) : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਬੁੱਧਵਾਰ ਨੂੰ ਵੀ ਜ਼ੋਰਦਾਰ ਹੰਗਾਮਾ ਹੋ ਗਿਆ। ਸਦਨ ਦੇ ਸਿਫਰਕਾਲ ਦੌਰਾਨ ਕਾਂਗਰਸੀ ਆਗੂ ਰਾਣਾ ਗੁਰਜੀਤ ਨੇ 'ਆਪ' ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਉਨ੍ਹਾਂ ਦੇ ਪਿਤਾ ਖਿਲਾਫ ਸਭ ਦੇ ਸਾਹਮਣੇ ਅਭੱਦਰ ਭਾਸ਼ਾ ਦਾ ਇਸਤੇਮਾਲ ਕੀਤਾ। ਰਾਣਾ ਗੁਰਜੀਤ ਨੇ ਕਿਹਾ ਕਿ ਖਹਿਰਾ ਉਨ੍ਹਾਂ ਨੂੰ 'ਲੈਂਡ ਮਾਫੀਆ' ਕਹਿੰਦੇ ਹਨ ਪਰ 'ਲੈਂਡ ਮਾਫੀਆ' ਤਾਂ ਉਹ ਖੁਦ ਹਨ। ਇਸ ਤੋਂ ਬਾਅਦ ਸੁਖਪਾਲ ਖਹਿਰਾ ਸਮੇਤ ਸਾਰੇ 'ਆਪ' ਵਿਧਾਇਕਾਂ ਨੇ ਇਤਰਾਜ਼ ਜ਼ਾਹਰ ਕੀਤਾ।
 


Related News